Select Page

ਇਰੀਗੇਸ਼ਨ ਕਪਲੈਕਸ ਦੇ ਬਾਹਰ ਮਨਿਸਟੀਰੀਅਲ ਕਾਮੇਆਂ ਵਲੋਂ ਕੀਤੀ ਗਈ ਰੋਸ ਰੈਲੀ

ਇਰੀਗੇਸ਼ਨ ਕਪਲੈਕਸ ਦੇ ਬਾਹਰ ਮਨਿਸਟੀਰੀਅਲ ਕਾਮੇਆਂ ਵਲੋਂ ਕੀਤੀ ਗਈ ਰੋਸ ਰੈਲੀ

ਹੁਸ਼ਿਆਰਪੁਰ (ਸ਼ਾਨੇ ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਸੂਬਾ ਕਮੇਟੀ ਵਲੋਂ  ਇਰੀਗੇਸ਼ਨ ਕਪਲੈਕਸ ਦੇ ਬਾਹਰ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ। ਜਿਸ ਵਿਚ ਯੂਨੀਅਨ ਦੇ ਜਨਰਲ ਸਕਤਰ ਜਸਵੀਰ ਸਿੰਘ ਸਾਧੜਾ, ਵਰਿਆਮ ਸਿੰਘ ਮਨਿਹਾਸ ਸੀਨੀਅਰ ਮੀਤ ਪ੍ਰਧਾਨ, ਚੈਅਰਮੈਨ ਅਵਤਾਰ ਸਿੰਘ, ਇਰਗੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਾਮੀ,ਸਿਵਲ ਸਰਜਨ ਦਫਤਰ ਦੇ ਪ੍ਰਧਾਨ ਮਨਦੀਪ ਸਿੰਘ, ਰਜਿੰਦਰ ਕੌਰ, ਦਵਿਦਰ ਭੱਟੀ, ਗੁਰਵਿੰਦਰ ਸ਼ਾਨੇ, ਖੇਤੀਬਾੜੀ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ, ਪੰਜਾਬ ਰੋਡਵੇਜ ਦੇ ਸ੍ਰੀ ਭੁਪਿੰਦਰ ਸਿੰਘ, ਮੋਹਨ ਸਿੰਘ ਮਰਵਾਹਾ, ਖਜਾਨਾ ਦਫਤਰ ਦੇ ਪ੍ਰਧਾਨ ਖੁਸਵਿੰਦਰ ਪਠਾਣੀਆ, ਤੋਂ ਇਲਾਵਾ ਹੋਰ ਵਿਭਾਗੀ ਮਨਿਸਟੀਰੀਅਲ ਜਥੇਬੰਦੀਆ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੁਆਂ ਨੇ ਸਬੋਧਨ ਕੀਤਾ। ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਵਲੋਂ ਜਿਲੇ ਦੇ ਸਾਰੇ ਮਨਿਸਟੀਰੀਅਲ ਕਰਮਚਾਰੀਆਂ ਨੂੰ ਆਗਾਮੀ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ, ਉਨਾਂ ਵਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਨਾਲ ਜਥੇਬੰਦੀ ਦੀ ਹੋਣ ਵਾਲੀ ਮੀਟਿੰਗ ਮੁਲਾਜਮਾਂ ਦੇ ਪੈਡਿੰਗ ਚੱਲ ਰਹੇ ਮਾਮਲੀਆ ਦਾ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਇਹ ਕਰਮਚਾਰੀ ਸੰਘਰਸ਼ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਸੂਬਾ ਕਮੇਟੀ ਤੇ ਸਦੇ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ,ਸਕੂਲਾਂ, ਕਾਲਜਾ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਅੱਜ ਨੋਵੇ ਦਿਨ ਵੀ ਕਲਮਛੋੜ ਹੜਤਾਲ ਜਾਰੀ ਰਹੀ। ਇਸ ਜਿਲੇ ਦੇ ਸਮੂਹ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਐਸ.ਡੀ.ਐਮ ਦਫਤਰ, ਤਹਸੀਲ ਦਫਤਰ, ਖਜਾਨਾ ਦਫਤਰ,ਸਿੰਚਾਈ ਵਿਭਾਗ ਦੇ ਦਫਤਰ, ਲੋਕ ਨਿਰਮਾਣ ਵਿਭਾਗ, ਕਰ ਅਤੇ ਆਬਕਾਰ ਵਿਭਾਗ, ਖੇਤੀਬਾੜੀ ਵਿਭਾਗ, ਜਨ-ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਸਿਵਲ ਸਰਜਨ ਦਫਤਰ, ਮੱਛੀ ਪਾਲਣ ਵਿਭਾਗ, ਇਡਸਟਰੀ ਵਿਭਾਗ, ਪੋਲੀਟੈਕਨੀਕ, ਆਈ.ਟੀ.ਆਈ,ਜਿਲਾ ਸਿੱਖਿਆ ਦਫਤਰ ਐ.ਸਿ ਅਤੇ ਸੈ.ਸਿ, ਸਰਕਾਰੀ ਕਾਲਜ, ਬਾਗਬਾਨੀ ਵਿਭਾਗ, ਆਦਿ ਸਾਮਲ ਸਨ।

About The Author

Leave a reply

Your email address will not be published. Required fields are marked *