Select Page

ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ  ਨਸ਼ੇ ਦੇ ਵਿਰੋਧ ‘ ਚ ਗੜ੍ਹਸ਼ੰਕਰ ਵਿਖ਼ੇ ਰੈਲੀ ਕੱਢੀ 

ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ  ਨਸ਼ੇ ਦੇ ਵਿਰੋਧ ‘ ਚ ਗੜ੍ਹਸ਼ੰਕਰ ਵਿਖ਼ੇ ਰੈਲੀ ਕੱਢੀ 

– ਤੂੰ ਮੇਰੀ ਬਡੀ ਅਤੇ ਤੰਦਰੁਸਤ ਪੰਜਾਬ ਤਹਿਤ ਸਮਾਰੋਹ ਦਾ ਆਯੋਜਨ।

 

ਹੁਸ਼ਿਆਰਪੁਰ। ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੜ੍ਹਸ਼ੰਕਰ ਵਿਖੇ ਨਸ਼ੇ ਦੇ ਵਿਰੋਧ ਚ ਰੈਲੀ ਕੱਢੀ ਗਈ ਜਿਸ ਵਿਚ ਰਿਆਤ ਬਾਹਰਾ ਦੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਗੜ੍ਹਸ਼ੰਕਰ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਇਹ ਰੈਲੀ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਦੀ  ਪ੍ਰਧਾਨਗੀ ਵਿਚ ਹੋਈ । ਇਹ ਰੈਲੀ ਚੰਡੀਗੜ੍ਹ ਰੋਡ  ਤੋਂ ਚਲ ਕੇ ਗੜ੍ਹਸ਼ੰਕਰ ਦੇ ਮੁੱਖ਼ ਬਾਜ਼ਾਰ ਵਿਚੋਂ ਹੁੰਦੀ ਹੋਈ  ਸਕੂਲ ਆ ਕੇ ਸਮਾਪਤ ਹੋਈ । ਇਸ ਤੋਂ ਪਹਿਲਾ  ਗੜ੍ਹਸ਼ੰਕਰ ਦੇ ਐਸਡੀਐਮ  ਹਰਦੀਪ ਸਿੰਘ ਧਾਲੀਵਾਲ ਨੇ ਰੈਲੀ ਨੂੰ ਹਰੀ ਝੰਡੀ ਦਿਖ਼ਾ ਕੇ ਰਵਾਨਾ ਕੀਤਾ । 
ਇਸੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖ਼ੇ ਤੂੰ ਮੇਰੀ ਬਡੀ ਅਤੇ  ਤੰਦਰੁੰਸਤ ਪੰਜਾਬ ਦੌਰਾਨ ਸਮਾਰੋਹ ਕੀਤਾ ਗਿਆ ਜਿਸ ਵਿਚ  ਇਲਾਕੇ ਦੇ  ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ 1000 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਤਹਿਸੀਲਦਾਰ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਸਹੁੰ ਵੀ ਚੁਕਾਈ । ਇਸ ਮੌਕੇ ਤੇ ਵਿਦਿਆਰਥੀਆਂ ਵਿਚ ਵੱਖ਼-ਵੱਖ਼ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿਚ ਪੋਸਟਰ ਮੇਕਿੰਗ , ਮੇਹੰਦੀ , ਕੁਵੀਜ਼ , ਚੇਕ ਯੂਅਰ ਏਬਲਿਟੀ , ਲੇਖ਼ ਲੇਖਨ  ਆਦਿ ਸ਼ਾਮਲ ਸਨ । ਇਸ ਤੋਂ ਰਿਆਤ ਬਾਹਰਾ ਕਾਲਜ ਦੇ ਵਿਦਿਆਰਥੀਆਂ ਵਲੋਂ ਬਣਾਏ ਹੋਏ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ।  ਅੰਤ ਵਿਚ ਮੁਕਾਬਲਿਆਂ ਦੌਰਾਨ ਜੈਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ।  ਪ੍ਰਿੰਸੀਪਲ ਡਾ. ਐਚਪੀਐਸ ਨੇ ਆਏ ਹੋਏ ਵਿਦਿਆਰਥੀਆਂ ਅਤੇ ਸਕੂਲਾਂ ਦੇ ਸਟਾਫ਼ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸੁਮੀਤ ਬਹਲ , ਲਵਲੀਨ ਗਰੋਵਰ , ਪ੍ਰੋ. ਮੀਨਾਕਸ਼ੀ ਚਾਂਦ, ਡਾ. ਕੁਲਦੀਪ ਵਾਲੀਆ, ਪ੍ਰੋ. ਮਨੋਜ ਕੋਤਵਾਲ  , ਪ੍ਰਿੰ. ਪ੍ਰੇਮ ਲਤਾ , ਹਰਿੰਦਰ ਸਿੰਘ , ਗੁਰਪ੍ਰੀਤ ਬੇਦੀ , ਕੁਲਦੀਪ ਰਾਣਾ ਤੋਂ ਇਲਾਵਾ ਰਿਆਤ ਬਾਹਰਾ ਦਾ ਸਟਾਫ਼ ਮੌਜੂਦ ਸੀ ।

About The Author

Leave a reply

Your email address will not be published. Required fields are marked *