Select Page

ਜਦੋਂ ਸਾਢੇ ਤਿੰਨ ਕਰੋੜ ਦੀ ਸ਼ਿਕਾਇਤ ਨੇ ਵੀਹ ਸਾਲਾਂ ਦੇ ਪ੍ਰੇਮ ਨੂੰ ਕੀਤਾ ਜੱਗ ਜਾਹਿਰ

ਮਾਹਿਲਪੁਰ (ਮੋਹਿਤ ਹੀਰ )- ਨੇੜਲੇ ਪਿੰਡ ਕਹਾਰਪੁਰ ਵਿਚ ਪਿਛਲੇ ਵੀਹ ਸਾਲਾਂ ਤੋਂ ਚੱਲੇ ਆ ਰਹੇ ਪ੍ਰੇਮ ਸਬੰਧਾ ਦਾ ਪਰਦਾ ਫ਼ਾਸ਼ ਉਸ ਵੇਲੇ ਜਦੋਂ ਬਜੁਰਗ ਪ੍ਰੇਮੀ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਔਰਤ ‘ਤੇ ਸਾਢ ਤਿੰਨ ਕਰੋੜ ਰੁਪਏ ਹੜ•ਪਣ ਦੇ ਦੋਸ਼ ਲਗਾ ਦਿੱਤੇ। ਮਹਿਲਾ ਪੁਲਿਸ ਥਾਣਾ ਹੁਸ਼ਿਆਰਪੁਰ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਕਹਾਰਪੁਰ ਵਿਖ਼ੇ ਇੱਕ ਵਿਅਕਤੀ ਨੇ ਐਨ ਆਰ ਆਈ ਅਤੇ ਮਹਿਲਾ ਵਿੰਗ ਹੁਸ਼ਿਅਆਰਪੁਰ ਵਿਖ਼ੇ ਸ਼ਿਕਾਇਤ ਦੇ ਕੇ ਪਿੰਡ ਦੀ ਹੀ ਇੱਕ ਔਰਤ ‘ਤੇ ਦੋਸ਼ ਲਗਾਇਆ ਕਿ ਉਸ ਨੇ ਜਮੀਨ ਖ਼ਰੀਦਣ ਲਈ ਉਕਤ ਔਰਤ ਨੂੰ ਪਿਛਲੇ ਵੀਹ ਸਾਲਾਂ ਦੌਰਾਨ ਸਾਢੇ ਤਿੰਨ ਕਰੋੜ ਰੁਪਏ ਦਿੱਤੇ ਸਨ ਪਰੰਤੂ ਉਕਤ ਔਰਤ ਨੇ ਨਾ ਤਾਂ ਜਮੀਨ ਖ਼ਰੀਦ ਕੇ ਦਿੱਤੀ ਅਤੇ ਨਾ ਹੀ ਉਸ ਦੇ ਪੈਸੇ ਮੋੜੇ। ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਵਲੋਂ ਸ਼ੁਰੂ ਕੀਤੀ ਜਾਂਚ ਦੌਰਾਨ ਮਾਮਲਾ ਉਸ ਸਮੇਂ ਦਿਲਚਸਪ ਅਤੇ ਗੰਭੀਰ ਹੋ ਗਿਆ ਜਦੋਂ ਔਰਤ ਨੇ ਵੀ ‘ਮੀ ਟੂ’ ਦੀ ਸ਼ਿਕਾਇਤ ਦੇ ਦਿੱਤੀ। ਜਾਂਚ ਲਈ ਜਦੋਂ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਤਾਂ ਪਿੰਡ ਵਾਲਿਆਂ ਕੋਲ ਉਕਤ ਵਿਅਕਤੀ ਅਤੇ ਔਰਤ ਦਾ ਪਿਛਲੇ ਵੀਹ ਸਾਲਾਂ ਤੋਂ ਚੱਲਿਆ ਆ ਰਿਹਾ ਪਿਆਰ ਜੱਗ ਜਾਹਿਰ ਹੋ ਗਿਆ। ਵਿਅਕਤੀ ਨੇ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਪਿੰਡ ਦੀ ਔਰਤ ਨੂੰ ਸਮੇਂ ਸਮੇਂ ‘ਤੇ ਕਈ ਕਿਸ਼ਤਾਂ ਵਿਚ ਲੱਖ਼ਾ ਰੁਪਏ ਜਿਸ ਦਾ ਕੁੱਲ ਜੋੜ ਸਾਢੇ ਤਿੰਨ ਕਰੋੜ ਬਣਦਾ ਹੈ ਜਮੀਨ ਖ਼ਰੀਦਣ ਲਈ ਦਿੱਤੇ ਸਨ ਪਰੰਤੂ ਔਰਤ ਨੇ ਉਸ ਨੂੰ ਜਮੀਨ ਖ਼ਰੀਦ ਕੇ ਨਹੀਂ ਦਿੱਤੀ ਅਤੇ ਉਸ ਦੇ ਪੈਸੇ ਹੜ•ਪ ਲਏ। ਸ਼ਿਕਾਇਤ ਤੋਂ ਬਾਅਦ ਭੜਕੀ ਔਰਤ ਨੇ ਵੀ ਆਪਣੇ ਪ੍ਰੇਮੀ ਕਲੋਲਾਂ ਦੇ ਭੇਦ ਖ਼ੋਲਦੇ ਹੋਏ ਸ਼ਿਕਾਇਤ ਦੇ ਕੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਉਕਤ ਪ੍ਰਵਾਸੀ ਭਾਰਤੀ ਨਾਲ ਉਸ ਦੇ ਪ੍ਰੇਮ ਸਬੰਧ ਸਨ ਅਤੇ ਉਹ ਜਦੋਂ ਵੀ ਭਾਰਤ ਆਉਂਦਾ ਉਸ ਨੂੰ ਲੈ ਕੇ ਘੁੰਮਦਾ ਅਤੇ ਨਗਦ ਰੂਪ ਵਿਚ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਜਦਕਿ ਘੁੰਮਣ ਫ਼ਿਰਨ ਅਤੇ ਮੌਜ ਮਸਤੀ ਵਿਚ ਉਹ ਪੈਸੇ ਖ਼ਰਚਦਾ ਸੀ। ਉਸ ਤੋਂ ਬਾਅਦ ਔਰਤ ਨੇ ਵੀ ਸ਼ਿਕਾਇਤ ਦੇ ਦਿੱਤੀ ਜਿਸ ਨਾਲ ਇਹ ਮਾਮਲਾ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਸਬੰਧੀ ਮਹਿਲਾ ਪੁਲਿਸ ਥਾਣੇ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਵਲੋਂ ਸ਼ਿਕਾਇਤਾਂ ਮਿਲੀਆਂ ਹਨ । ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਜੋ ਵੀ ਦੋਸ਼ੀ ਹੋਇਆ ਉਸ ਵਿਰੁੱਘ ਕਾਰਵਾਈ ਕੀਤੀ ਜਾਵੇਗੀ।

About The Author

Leave a reply

Your email address will not be published. Required fields are marked *