Select Page

ਖ਼ਾਲਸਾ ਕਾਲਜ ਵਿਖ਼ੇ ਜੂਡੋ ਚੈਂਪੀਅਨਸ਼ਿਪ ਦੇ ਜੇਤੂਆਂ ਦਾ  ਮੈਨੇਜਮੈਂਟ ਵਲੋਂ ਸਨਮਾਨ

ਖ਼ਾਲਸਾ ਕਾਲਜ ਵਿਖ਼ੇ ਜੂਡੋ ਚੈਂਪੀਅਨਸ਼ਿਪ ਦੇ ਜੇਤੂਆਂ ਦਾ  ਮੈਨੇਜਮੈਂਟ ਵਲੋਂ ਸਨਮਾਨ

ਮਾਹਿਲਪੁਰ (ਸੇਖ਼ੋ) -ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਖੇ ਪਿਛਲੇ ਦਿਨੀ ਖਤਮ ਹੋਈ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਜੂਡੋ ਚੈਂਪੀਅਨਸ਼ਿਪ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਇਥੋਂ ਦੇ ਸ੍ਰੀ ਗਰੂ ਗੋਬਿੰਦ ਸਿੰਘ ਖਾਲਸਾ ਮਾਹਿਲਪੁਰ ਦੇ ਖਿਡਾਰੀ ਵਿਦਿਆਰਥੀਆਂ  ਦੇ ਸਨਮਾਨ ਲਈ ਪ੍ਰਿੰ . ਪਰਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਅਹੁਦੇਦਾਰਾਂ ਵਲੋਂ ਉਕਤ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਪ੍ਰਾਪਤੀ ‘ਤੇ ਹੱਲਾਸ਼ੇਰੀ ਦਿੱਤੀ ਗਈ। ਇਸ ਬਾਰੇ ਪ੍ਰੋ ਰਾਜ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਪ੍ਰੀਤੀ ਨੇ ਅੰਡਰ 44 ਭਾਰ ਵਰਗ ਵਿਚ ਸੋਨੇ  ਦਾ ਤਮਗਾ ਜਿੱਤਿਆ ਜਦ ਕਿ ਵਿਦਿਆਰਥਣ ਡੋਲੀ ਨੇ ਅੰਡਰ 48 ਭਾਰ ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ•ਾਂ ਵਿਦਿਆਰਥੀ ਹਿਤੇਸ਼ ਟੋਕਸ,ਸੁਨੀਲ ਸ਼ੈਰੋਨ ਅਤੇ ਸਾਗਰ  ਟੋਕਸ ਨੇ ਵੱਖ ਵੱਖ ਭਾਰ ਵਰਗ ਵਿਚ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ,ਮੈਂਬਰ ਬਨਿੰਦਰ ਸ਼ਰਮਾ ਸਮੇਤ ਪ੍ਰਿੰ ਪਰਵਿੰਦਰ ਸਿੰਘ,ਪ੍ਰੋ ਪਵਨਦੀਪ ਚੀਮਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਹਾਜ਼ਰ ਸਨ।
ਕੈਪਸ਼ਨ-ਜੂਡੋ ਚੈਂਪੀਅਨਸ਼ਿਪ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਕਾਲਜ ਦੇ ਪ੍ਰਬੰਧਕ ਅਤੇ ਅਧਿਆਪਕ ।

About The Author

Leave a reply

Your email address will not be published. Required fields are marked *

No announcement available or all announcement expired.