Select Page

ਸਰਕਾਰੀ ਮਾਪਦੰਡਾਂ ‘ਤੇ ਮਿੱਲ ਪ੍ਰਬੰਧਨ ਹਮੇਸ਼ਾ ਤੋਂ ਹੀ ਪੂਰਾ ਉੱਤਰਿਆ-ਡਾ ਬਾਬੂ ਲਾਲ

ਸਰਕਾਰੀ ਮਾਪਦੰਡਾਂ ‘ਤੇ ਮਿੱਲ ਪ੍ਰਬੰਧਨ ਹਮੇਸ਼ਾ ਤੋਂ ਹੀ ਪੂਰਾ ਉੱਤਰਿਆ-ਡਾ ਬਾਬੂ ਲਾਲ

ਮਾਹਿਲਪੁਰ (ਮੋਹਿਤ ਹੀਰ)- ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰੀ ਮਾਪੰਦਡਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦਾ ਪਾਲਣ ਕਰਕੇ ਹੀ ਕੁਆਟਮ ਪੇਪਰ ਮਿੱਲ ਅਨੇਕਾਂ ਵਾਰ ਇਨਾਮ ਜਿੱਤ ਚੁੱਕਾ ਹੈ। ਅਤੇ ਇਸ ਦਾ ਕਿਸੇ ਵੀ ਕਿਸਾਨ ਨੂੰ ਅੱਜ ਤੱਕ ਨੁਕਸਾਨ ਨਹੀਂ ਹੋਇਆ ਹੈ ਬਲਕਿ ਕਿਸਾਨਾ ਵਲੋਂ ਹਮੇਸ਼ਾਂ ਹੀ ਮਿੱਲ ਦੇ ਸਹਿਯੋਗ ਨਾਲ ਤਰੱਕੀ ਕੀਤੀ ਹੈ। ਇਹ ਵਿਚਾਰ ਮਿੱਲ ਦੇ ਪ੍ਰਦੂਸ਼ਣ ਕੰਟਰੋਲ ਦੇ ਇੰਚਾਰਜ਼ ਡਾਕਟਰ ਬਾਬੂ ਲਾਲ ਨੇ ਅੱਜ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ। 
ਸ੍ਰੀ ਬਾਬੂ ਲਾਲ ਨੇ ਕਿਹਾ ਕਿ ਕੁੱਝ ਕਿਸਾਨਾਂ ਵਲੋਂ ਆਪਣੇ ਖ਼ੇਤਾਂ ਦੀ ਨਿਯਮਤ ਤੌਰ ‘ਤੇ ਮਿੱਟੀ ਦੀ ਜਾਂਚ ਕਰਵਾਏ ਬਿਨ•ਾਂ ਹੀ ਮਿੱਲ ‘ਤੇ ਦੋਸ਼ ਲਗਾਏ ਜਾ ਰਹੇ ਹਨ ਜੋ ਸਰਾਸਰ ਗਲਤ ਹਨ। ਉਨ•ਾਂ ਕਿਹਾ ਕਿ ਮਿੱਲ ਵਲੋਂ ਲਗਾਈਆਂ ਚਿਮਨੀਆਂ ਵਿਚਲਲੀ ਪਦੂਸ਼ਣ ਖ਼ਤਮ ਕਰਨ ਦੀ ਮਾਤਰਾ ਜੋ ਕਿ ਈ ਐਸ ਟੀ ਪੀ ਅਖ਼ਵਾਉਂਦੀ ਹੈ 99.5 ਪ੍ਰਤੀਸ਼ਤ ਹੈ ਜੋ ਕਿ ਸਭ ਤੋਂ ਜਿਆਦਾ ਹੈ। ਉਨ•ਾਂ ਕਿਹਾ ਕਿ ਇਸੇ ਤਰਾਂ ਪਾਣੀ ਨੂੰ ਪੂਰੀ ਤਰਾਂ ਨਾਲ ਟਰੀਟ ਕਰਕੇ ਹੀ ਬਾਹਰ ਭੇਜਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਮਿੱਲ ਦੇ ਸੈਕੜੇ ਏਕੜ ਵਿਚ ਲੱਗੀ ਬਨਸਪਤੀ ਨੂੰ ਅੱਜ ਤੱਕ ਕੋਈ ਨੁਕਸਾਨ ਨਹੀਂ ਹੋਇਆ ਅਤੇ ਮਿੱਲ ਦੇ ਆਸ ਪਾਸ ਦੇ ਖ਼ੇਤਰਾਂ ਵਿਚ ਵੀ ਕਿਸਾਨੀ ਫ਼ਸਲਾਂ ਅਤੇ ਬਨਸਪਤੀ ਬਿਨ•ਾਂ ਬਿਮਾਰੀ ਤੋਂ ਹੋ ਰਹੀ ਹੈ। ਉਨ•ਾਂ ਇੱਕ ਕਿਸਾਨ ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿਸਾਨ ਜੋਗਾ ਸਿੰਘ ਵਲੋਂ ਆਪਣੇ ਖ਼ੇਤਾਂ ਦੀ ਮਿੱਟੀ ਨੂੰ ਟੈਸਟ ਕਰਵਾਏ ਬਿਨ•ਾਂ ਲਗਾਏ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਅਤੇ ਕਿਹਾ ਕਿ ਜੋਗਾ ਸਿੰਘ ਦੇ ਆਸ ਪਾਸ ਦੇ ਕਿਸਾਨਾਂ ਦੇ ਸਫ਼ੇਦੇ ਦੀ ਫ਼ਸਲ ਪੂਰੀ ਤਰਾਂ ਨਾਲ ਤੰਦਰੁਸਤ ਹੈ।

About The Author

Leave a reply

Your email address will not be published. Required fields are marked *

No announcement available or all announcement expired.