Select Page

ਕੈਪਟਨ ਅਮਰਿੰਦਰ ਦੀ ਹਾਲਤ ਸੁਧਰੀ, ਪੀਜੀਆਈ ‘ਚੋਂ ਮਿਲੀ ਛੁੱਟੀ

ਕੈਪਟਨ ਅਮਰਿੰਦਰ ਦੀ ਹਾਲਤ ਸੁਧਰੀ, ਪੀਜੀਆਈ ‘ਚੋਂ ਮਿਲੀ ਛੁੱਟੀ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਸੁਧਰ ਗਈ ਹੈ। ਅੱਜ ਸਵੇਰੇ ਚੈੱਅਪ ਮਗਰੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚੋਂ ਛੁੱਟੀ ਮਿਲ ਗਈ ਹੈ। ਕੈਪਟਨ ਅਮਰਿੰਦਰ ਨੂੰ ਲੰਘੇ ਦਿਨ ਬੁਖਾਰ ਕਰਕੇ ਪੀਜੀਆਈ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਹਲਕਾ ਬੁਖ਼ਾਰ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਹਾਸਲ ਜਾਣਕਾਰੀ ਅੁਨਸਾਰ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ। ਇਹ ਟੈਸਟ ਦੇਰ ਰਾਤ ਕੀਤੇ ਗਏ ਤੇ ਅੱਜ ਸਵੇਰੇ ਉਨ੍ਹਾਂ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ। ਉਨ੍ਹਾਂ ਨੇ ਸਰੀਰ ’ਚ ਦਰਦ ਤੇ ਛਾਤੀ ਭਾਰੀ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਦਾ ਸਰਕਾਰੀ ਰਿਹਾਇਸ਼ ਵਿਖੇ ਚੈੱਕ ਅਪ ਕੀਤਾ ਤੇ ਪੀਜੀਆਈ ਆ ਕੇ ਕੁਝ ਟੈਸਟ ਕਰਾਉਣ ਦੀ ਸਲਾਹ ਦਿੱਤੀ ਸੀ।

ਉਨ੍ਹਾਂ ਨੂੰ ਬੁੱਧਵਾਰ ਦੁਪਹਿਰੇ ਪੀਜੀਆਈ ਲਿਜਾਇਆ ਗਿਆ। ਉਨ੍ਹਾਂ ਦੇ ਬਹੁਤੇ ਟੈਸਟ ਠੀਕ ਆਏ ਪਰ ਕੁਝ ਟੈਸਟ ਹੋਰ ਕੀਤੇ ਜਾਣੇ ਸੀ ਜਿਸ ਕਰਕੇ ਉਹ ਰਾਤ ਹਸਪਤਾਲ ਹੀ ਰਹੇ।

About The Author

Leave a reply

Your email address will not be published. Required fields are marked *

No announcement available or all announcement expired.