Select Page

ਵਿਦਿਆਰਥੀ ਨੇ ਮਹਿਲਾ ਅਧਿਆਪਕ ਨੂੰ ਲਿਖ਼ਿਆ ਅਸ਼ਲੀਲ ਪ੍ਰੇਮ ਪੱਤਰ , ਸਕੂਲੋਂ ਹੋਈ ਪੱਕੀ ਛੁੱਟੀ 

ਵਿਦਿਆਰਥੀ ਨੇ ਮਹਿਲਾ ਅਧਿਆਪਕ ਨੂੰ ਲਿਖ਼ਿਆ ਅਸ਼ਲੀਲ ਪ੍ਰੇਮ ਪੱਤਰ , ਸਕੂਲੋਂ ਹੋਈ ਪੱਕੀ ਛੁੱਟੀ 

ਮਾਹਿਲਪੁਰ(ਮੋਹਿਤ ਹੀਰ) ਸ਼ਹਿਰ ਦੇ ਇੱਕ ਮਾਤਰ ਲੜਕਿਆਂ ਦੇ ਸਕੂਲ ਵਿਚ ਅਧਿਆਪਕ ਵਿਦਿਆਰਥੀ ਰਿਸ਼ਤੇ ਉਸ ਵੇਲੇ ਤਾਰ ਤਾਰ ਹੋ ਗਏ ਜਦੋਂ ਨੌਂਵੀ ਕਾਲਸ ਵਿਚ ਪੜਦੇ ਇੱਕ ਵਿਦਿਆਰਥੀ ਨੇ ਆਪਣੀ ਹੀ ਕਲਾਸ ਦੀ ਇੱਕ ਮਹਿਲਾ ਅਧਿਆਪਕ ਨੂੰ ਅਸ਼ਲੀਲ ਪ੍ਰੇਮ ਪੱਤਰ ਲਿਖ਼ੇ ਦਿੱਤੇ। ਅਧਿਆਪਕਾ ਨੇ ਪੂਰਾ ਮਾਮਲਾ ਸਕੂਲ ਪ੍ਰਿੰਸੀਪਲ ਨੂੰ ਦੱਸ ਕੇ ਥਾਣੇ ਸ਼ਿਕਾਇਤ ਕਰ ਦਿੱਤੀ। ਲੜਕੇ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨ ਬਲਦੇਵ ਸਿੰਘ ਮਾਹਿਲਪੁਰੀ ਸਰਕਾਰੀ ਸੀਨੀਅਰ ਸਕੂਲ ਲੜਕੇ ਮਾਹਿਲਪੁਰ ਵਿਖ਼ੇ ਨੌਂਵੀ ਬੀ ਵਿਚ ਪੜ•ਦੇ ਇੱਕ ਵਿਦਿਆਰਥੀ ਅਜੇ ਕੁਮਾਰ ਪੁੱਤਰ  ਬਲਵੰਤ ਰਾਮ ਵਾਸੀ ਬਘੌਰਾ ਮਾਹਿਲਪੁਰ ਨੇ ਹਫ਼ਤਾ ਕੁ ਪਹਿਲਾਂ ਸਕੂਲ ਦੀ ਇੱਕ ਅਧਿਆਪਕਾ ਨੂੰ ਅਸ਼ਲੀਲ ਪ੍ਰੇਮ ਪੱਤਰ ਲਿਖ਼ ਕੇ ਉਸ ਦੇ ਕਮਰੇ ਵਿਚ ਪਏ ਉਸ ਦੇ ਮੇਜ਼ ‘ਤੇ ਰੱਖ਼ ਦਿੱਤੇ। ਵਿਦਿਆਰਥੀ ਨੇ ਇਹ ਪ੍ਰੇਮ ਪੱਤਰ ਆਪਣੇ ਇੱਕ ਮਿੱਤਰ ਦੀ ਸਹਾਇਤਾ ਨਾਲ ਉਕਤ ਅਧਿਆਪਕਾ ਦੇ ਮੇਜ਼ ‘ਤੇ ਰਖਵਾਏ। ਜਦੋਂ ਅਧਿਆਪਕਾ ਕਮਰੇ ਵਿਚ ਆਈ ਤਾਂ ਉਸ ਨੇ ਲੜਕੇ ਦੀ ਲਿਖ਼ਾਈ ਪਹਿਚਾਣ ਕੇ ਇਸ ਦੀ ਸ਼ਿਕਾਇਤ ਸਕੂਲ ਮੁਖ਼ੀ ਨੂੰ ਕੀਤੀ ਅਤੇ ਬਾਅਦ ਵਿਚ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾ ਦੇ ਜੋਰ ਦੇਣ ‘ਤੇ ਮਾਮਲਾ ਥਾਣੇ ਪਹੁੰਚ ਗਿਆ ਜਿੱਥੇ ਕਥਿਤ ਦੋਸੀ ਵਿਦਿਆਰਥੀ ਦੇ ਮਾਪਿਆਂ ਨੇ ਮੁਆਫ਼ੀ ਮੰਗ ਕੇ ਆਪਣੀ ਗਲਤੀ ਸਵੀਕਾਰ ਕੀਤੀ ਪਰੰਤੂ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦੇ ਸਕੂਲੋਂ ਕੱਢ ਦਿੱਤਾ।
ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ ਜਦੋਂ ਕਥਿਤ ਦੋਸ਼ੀ ਵਿਦਿਆਰਥੀ ਦੇ ਪਿਤਾ ਨੇ ਆਪਣੇ ਲੜਕੇ ਦੀ ਗਲਤੀ ਤੋਂ ਮੁਨਕਰ ਹੁੰਦੇ ਹੋਏ ਪੰਜਾਬ ਦੇ ਸਿੱਖ਼ਿਆ ਮੰਤਰੀ ਨੂੰ ਸ਼ਿਕਾਇਤ ਲਿਖ਼ ਕੇ ਦੋ ਅਧਿਆਪਕਾਂ ਦੀ ਬਦਲੀ ਕਰਨ ਦੀ ਸ਼ਿਕਾਇਤ ਕਰ ਦਿੱਤੀ। ਆਪਣੀ ਸ਼ਿਕਾਇਤ ਵਿਚ ਵਿਦਿਅਆਰਥੀ ਅਜੇ ਕੁਮਾਰ ਦੇ ਪਿਤਾ ਬਲਵੰਤ ਰਾਮ ਨੇ ਲਿਖ਼ਿਆ ਹੈ ਕਿ ਸਕੂਲ ਦੀਆਂ ਦੋ ਅਧਿਆਪਕਾਂ ਮੈਡਮ ਨੀਤੂ ਅਤੇ ਸੁਪ੍ਰੀਤ ਕੌਰ ਨੇ ਉਨ•ਾਂ ਦੇ ਲੜਕੇ ਦਾ ਨਾਮ ਬਿਨ•ਾਂ ਵਜਾ ਕੱਟ ਦਿੱਤਾ ਹੈ ਅਤੇ ਇਹ ਸਕੂਲ ਵਿਚ ਚੰਗੀ ਤਰਾਂ ਨਹੀਂ ਪੜ•ਾਉਂਦੀਆਂ ਅਤੇ ਉਸ ਦੇ ਲੜਕੇ ਨੂੰ ਨਫ਼ਰਤ ਕਰਦੀਆਂ ਹਨ ਅਤੇ ਪੁਲਿਸ ਵਿਭਾਗ ਵਿਚ ਤੈਨਾਤ ਆਪਣੇ ਪਿਤਾ ਦੀਆਂ ਧਮਕੀਆਂ ਦਿੰਦੀਆਂ ਹਨ। ਇਸੇ ਤਰਾਂ ਬਲਵੰਤ ਰਾਮ ਨੇ ਦੂਜਾ ਪੱਤਰ ਸਕੂਲ ਦੇ ਪ੍ਰਿੰਸੀਪਲ ਨੂੰ ਲਿਖ਼ ਕੇ ਆਪਣੇ ਲੜਕੇ ਨੂੰ ਮੁੜ ਦਾਖ਼ਲ ਕਰਨ ਦੀ ਅਰਜ਼ੀ ਦਿੱਤੀ ਹੈ।  ਇਸ ਸਬੰਧੀ ਮੈਡਮ ਸੁਪਰੀਤ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਇਹ ਦਫ਼ਤਰੀ ਅਤੇ ਸਕੂਲ ਦਾ ਅੰਦਰੂਨੀ ਮਾਮਲਾ ਹੈ ਉਹ ਇਸ ਸਬੰਧੀ ਕੁੱਝ ਨਹੀਂ ਕਹਿ ਸਕਦੀ। ਤੁਸੀਂ  ਪ੍ਰਿੰਸੀਪਲ ਨਾਲ ਗੱਲ ਕਰੋ। ਜਦੋਂ ਪ੍ਰਿੰਸੀਪਲ ਅਜਮੇਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਲੜਕੇ ਵਲੋਂ ਲਿਖ਼ੇ ਅਸ਼ਲੀਲ ਪ੍ਰੇਮ ਪੱਤਰਾਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਕਥਿਤ ਦੋਸ਼ੀ ਵਿਦਿਆਰਥੀ ਦਾ ਪਿਤਾ ਨੇ ਪਹਿਲਾਂ ਲਿਖ਼ਤੀ ਮੁਆਫ਼ੀ ਮੰਗੀ ਅਤੇ ਉਸ ਤੋਂ ਬਾਅਦ ਆਪ ਹੀ ਲੜਕੇ ਦਾ ਸਕੂਲ ਛੱਡਣ ਦਾ ਸਰਟੀਫ਼ਿਕੇਟ ਲੈ ਗਿਆ।

About The Author

Leave a reply

Your email address will not be published. Required fields are marked *

No announcement available or all announcement expired.