Select Page

ਵਾਹ ਰੀ ਪੰਜਾਬ ਪੁਲਿਸ …- ਨਾਬਾਲਿਗਾ ਨੂੰ ਵਰਗਲਾ ਕੇ ਭਜਾਉਣ ਵਾਲੇ ਵਿਰੁੱਧ ਕਾਰਵਾਈ ਦੀ ਬਜਾਏ ਗੁੰਮਸ਼ੁਦਾ ਦੀ ਰਪਟ ਲਿਖ਼ੀ

ਵਾਹ ਰੀ ਪੰਜਾਬ ਪੁਲਿਸ …- ਨਾਬਾਲਿਗਾ ਨੂੰ ਵਰਗਲਾ ਕੇ ਭਜਾਉਣ ਵਾਲੇ ਵਿਰੁੱਧ ਕਾਰਵਾਈ ਦੀ ਬਜਾਏ ਗੁੰਮਸ਼ੁਦਾ ਦੀ ਰਪਟ ਲਿਖ਼ੀ

ਮਾਹਿਲਪੁਰ (ਮੇਹਿਤ ਹੀਰ) ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਇੱਕ ਲੜਕੀ ਨੂੰ ਵਰਗਲਾ ਕੇ ਭਜਾਉਣ ਵਾਲੇ ਵਿਰੁੱਧ ਮਾਮਲਾ ਦਰਜ਼ ਕਰਨ ਦੀ ਬਜਾਏ ਲੜਕੀ ਦੀ ਗੁੰਮਸ਼ੁਦਾ ਦੀ ਰਪਟ ਦਰਜ਼ ਕਰ ਦਿੱਤੀ। ਭਗਵਾਨ ਵਾਲਮੀਕ ਧਰਮ ਰੱਖ਼ਿਆ ਸਮਿਤੀ ਪੰਜਾਬ ਨੇ ਇਸ ਦਾ ਕੜਾ ਨੋਟਿਸ ਲੈਂਦੇ ਹੋਏ ਚੱਬੇਵਾਲ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ਼ ਨਾ ਕੀਤਾ ਤਾਂ ਉਹ ਚੱਬੇਵਾਲ ਵਿਖ਼ੇ ਚੱਕਾ ਜਾਮ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਹੇਮ ਾਜ ਪੁੱਤਰ ਚਰੰਜੀ ਲਾਲ ਵਾਸੀ ਬਸੀ ਜੌੜਾ ਨੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਉਸ ਦੀ 17 ਸਾਲਾ ਪੁੱਤਰੀ 15 ਨਵੰਬਰ ਨੂੰ ਘਰੋਂ ਦਵਾਈ ਲੈਣ ਗਈ ਪਰੰਤੂ ਵਾਪਿਸ ਨਾ ਆਈ। ਉਨ•ਾਂ ਜਦੋਂ ਉਸ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਪਿੰਡ ਦੀ ਹੀ ਇੱਕ ਲੜਕੀ ਨੇ ਪਿੰਡ ਮੁਖ਼ਲੀਆਣਾ ਦੇ ਇੱਕ ਲੜਕੇ ਨਾਲ ਭਜਾ ਦਿੱਤਾ ਹੈ। ਉਨ•ਾਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਲੜਕੀ ਦੀ ਗੁੰਮਸ਼ੁਦਾ ਦੀ ਰਿਪੋਰਟ ਲਿਖ਼ ਦਿੱਤੀ। ਪੁਲਿਸ ਦੀ ਇਸ ਕਾਰਵਾਈ ਵਿਰੁੱਧ ਥਾਣਾ ਚੱਬੇਵਾਲ ਵਿਖ਼ੇ ਵਾਲਮੀਕ ਧਰਮ ਰੱਖ਼ਿਆ ਸਮਿਤੀ ਪੰਜਾਬ ਦੇ ਚੇਅਰਮੈਨ ਬਲਵਿੰਦਰ ਮਰਵਾਹਾ, ਅਜੇ ਕੁਮਾਰ ਲਾਡੀ ਸਲੇਮਪੁਰ ਜਿਲ•ਾ ਉੱਪ ਪ੍ਰਧਾਨ, ਸੰਦੀਪ ਕੁਮਾਰ ਸ਼ਾਲੂ ਬਸੀ ਕਲਾਂ ਪ੍ਰਧਾਨ ਚੱਬੇਵਾਲ, ਓਮਵਤੀ, ਵਿਸ਼ਾਲ ਕੁਮਾਰ, ਵਿਸ਼ਪਾਲ, ਨੀਰਜਾ ਦੇਵੀ, ਸਾਂਤੀ ਦੇਵੀ। ਬਾਬਤ ਰਾਮ, ਸ਼ੰਕਰ ਦਾਸ, ਰਾਜਵਤੀ, ਰਾਜਮਾਲਾ, ਸੁਨੀਤਾ, ਮਨੀਸ਼ ਕੁਮਾਰ, ਰਾਜ ਕੁਮਾਰ, ਰਾਜ ਦੁਲਾਰੀ ਅਤੇ ਸਵਿਤਰੀ ਸਮੇਤ ਪੀੜਿਤ ਪਰਿਵਾਰਾਂ ਨੇ ਦੱਸਿਆ ਕਿ ਜੇਕਰ ਚੱਬੇਵਾਲ ਪੁਲਿਸ ਨੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਭਜਾਉਣ ਦਾ ਮਾਮਲਾ ਦਰਜ਼ ਕਰਨ ਦੀ ਬਜਾਏ ਗੁੰਮਸ਼ੁਦਾ ਦੀ ਰਿਪੋਰਟ ਲਿਖ਼ ਕੇ ਕਥਿਤ ਦੋਸ਼ੀ ਪਾਰਟੀ ਨਾਲ ਮਿਲੀ ਭੁਗਤ ਕਰਕੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਚੱਬੇਵਾਲ ਪੁਲਿਸ ਨੂੰ ਪਤਾ ਹੈ ਲੜਕੀ ਕਿੱਥੇ ਹੈ। ਉਨ•ਾਂ ਕਿਹਾ ਕਿ ਜੇਕਰ ਪੁਲਿਸ ਨੇ 24 ਘੰਟੇ ਅੰਦਰ ਮਾਮਲੇ ਸਬੰਧੀ ਪਰਚਾ ਦਰਜ਼ ਨਾ ਕੀਤਾ ਤਾਂ ਉਹ ਚੱਬੇਵਾਲ ਵਿਖ਼ੇ ਚੱਕਾ ਜਾਮ ਕਰਨਗੇ ਅਤੇ ਥਾਣੇ ਦਾ ਘਿਰਾਓ ਕਰਨਗੇ। ਇਸ ਸਬੰਧੀ ਚੱਬੇਵਾਲ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਧਿਰ ਦੇ ਅੱਜ ਹੀ ਦੱਸਣ ‘ਤੇ ਹੀ ਲੜਕੀ ਦੇ ਮੁਖ਼ਲੀਆਣੇ ਹੋਣ ਵਾਰੇ ਪਤਾ ਲੱਗਾ ਹੈ। ਦੋਹਾਂ ਧਿਰਾਂ ਨੂੰ ਕੱਲ ਬੁਲਾਇਆ ਹੈ। ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਰਵਾਈ ਕਰ ਦਿੱਤੀ ਜਾਵੇਗੀ।
ਫੋਟੋ 23 ਫੋਟੋ  01
ਥਾਣਾ ਚੱਬੇਵਾਲ ਅੱਗੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਬਲਵਿੰਦਰ ਮਰਵਾਹਾ, ਅਜੇ ਕੁਮਾਰ, ਸੰਦੀਪ ਕੁਮਾਰ ਅਤੇ ਪੜਿਤ ਪਰਿਵਾਰ।

About The Author

Leave a reply

Your email address will not be published. Required fields are marked *