Select Page

ਸ਼ਹੀਦੇ ਆਜ਼ਮ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪਿੰਡ ਧਮਾਈ ਨੇ ਜਿੱਤਿਆ

ਸ਼ਹੀਦੇ ਆਜ਼ਮ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪਿੰਡ ਧਮਾਈ ਨੇ ਜਿੱਤਿਆ

ਗੜ੍ਹਸ਼ੰਕਰ (ਸੇਖੋਂ ) – ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਕਰਵਾਇਆ ਗਿਆ ਸਾਲਾਨਾ ਫੁੱਟਬਾਲ ਟੂਰਨਾਮੈਂਟ ਦਾ ਜੇਤੂ ਖ਼ਿਤਾਬ ਪਿੰਡ ਧਮਾਈ ਨੇ ਹਾਸਿਲ ਕੀਤਾ।ਅੱਜ ਹੋਏ ਫਾਈਨਲ ਮੈਚ ਵਿਚ ਧਮਾਈ ਨੇ ਪਿੰਡ ਜੀਂਦੋਵਾਲ ਨੂੰ 4-0 ਦੇ ਫਰਕ ਨਾਲ ਹਰਾ ਕੇ ਜੇਤੂ ਟਰਾਫ਼ੀ ‘ਤੇ ਕਬਜ਼ਾ ਕੀਤਾ। ਅੱਜ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹਾਜ਼ਰ ਹੋਏ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਨਾਮ ਵੰਡ ਸਮਾਰੋਹ ਦੌਰਾਨ ਐਸਜੀਪੀਸੀ ਮੈਂਬਰ ਡਾ,ਜੰਗ ਬਹਾਦਰ ਸਿੰਘ ਰਾਏ,ਨਗਰ ਕੌਂਸਲ ਦੇ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ,ਅਕਾਲੀ ਆਗੂ ਚੂਹੜ ਸਿੰਘ ਧਮਾਈ ਨੇ ਸ਼ਿਰਕਤ ਕੀਤੀ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਜੇਤੂ ਅਤੇ ਉਪ ਜੇਤੂ ਟੀਮ ਨੂੰ ਸਨਮਾਨਿਤ ਕੀਤਾ। ਕਲੱਬ ਵਲੋਂ ਅੱਜ ਕਰਵਾਏ ਰਾਜ ਪੱਧਰੀ ਅਥਲੈਟਿਕ ਮੁਕਾਬਲਿਆਂ ਦੌਰਾਨ 19 ਸਾਲ ( ਲੜਕੇ) ਵਰਗ ਅਧੀਨ 100 ਮੀਟਰ ਦੌੜ ਵਿਚ ਸਾਹਿਲਪ੍ਰੀਤ ਸਿੰਘ ਨੇ ਪਹਿਲਾ ਅਤੇ ਲੜਕੀਆਂ ਦੇ ਵਰਗ ਵਿਚ ਤਾਨੀਆ ਗਰਚਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਉਮਰ ਵਰਗ ਤਹਿਤ 200 ਮੀਟਰ ਦੌੜ ਵਿਚ ਲੜਕੇ ਵਰਗ ਵਿਚੋਂ ਪ੍ਰਭਜੀਤ ਸਿੰਘ ਨੇ ਪਹਿਲਾ ਅਤੇ ਲੜਕੀਆਂ ਵਿਚੋਂ ਬਲਜੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। 400 ਮੀਟਰ ਦੌੜ ਵਿਚੋਂ ਜੀਵੀਆਸ ( ਲੜਕੇ) ਨੇ ਪਹਿਲਾ ਅਤੇ ਜਸਦੀਪ ਕੌਰ ( ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿਚ ਜਸਦੀਪ ਕੌਰ ( ਲੜਕੀਆਂ) ਪਹਿਲਾ ਅਤੇ ਜੈ ਕਨਵਰ ( ਲੜਕੇ ) ਪ੍ਰਥਮ ਰਹੇ। 14 ਸਾਲ ਉਮਰ ਵਰਗ ਵਿਚ 100 ਮੀਟਰ ਦੌੜ ਵਿਚ ਧਰਮਪ੍ਰੀਤ ਸਿੰਘ ਅਤੇ ਸੁਖਰਾਜ ਕੌਰ ਗਿੱਲ ਪਹਿਲੇ ਸਥਾਨ ‘ਤੇ ਰਹੇ। 400 ਮੀਟਰ ਦੌੜ ਵਿਚ ਲੜਕਿਆਂ ਦੇ ਵਰਗ ਵਿਚ ਧਰਮਪ੍ਰੀਤ ਨੇ ਪਹਿਲਾ ਅਤੇ ਲੜਕੀਆਂ ਵਿਚੋਂ ਇੰਦਰਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ਾਰਟ ਪੁੱਟ ਵਿਚ 19 ਸਾਲਾ ਉਮਰ ਵਰਗ ਵਿਚ ਸਰਬਜੀਤ ਸਿੰਘ ਨੇ ਪਹਿਲਾ ਅਤੇ ਲੰਮੀ ਛਾਲ ਵਿਚ ਰਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮੁੱਚੀ ਕਾਰਵਾਈ ਅਮਰੀਕ ਹਮਰਾਜ਼ ਨੇ ਚਲਾਈ।ਇਸ ਮੌਕੇ ਕਲੱਬ ਦੇ ਅੁਹਦੇਦਾਰਾਂ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ।
ਕੈਪਸ਼ਨ- ਧਮਾਈ ਪਿੰਡ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਟੂਰਨਾਮੈਂਟ ਦੇ ਪ੍ਰਬੰਧਕ ।

About The Author

Leave a reply

Your email address will not be published. Required fields are marked *