Select Page

ਪੁਨੀਤ ਸਿੰਘ ਦੀ ਲਿਖੀ ਪੁਸਤਕ ‘ਐਜ਼ ਦੇਅ ਸਪੋਕ ਟੂ ਮੀ’ ਰਿਲੀਜ਼ ਕੀਤੀ

ਪੁਨੀਤ ਸਿੰਘ ਦੀ ਲਿਖੀ ਪੁਸਤਕ ‘ਐਜ਼ ਦੇਅ ਸਪੋਕ ਟੂ ਮੀ’ ਰਿਲੀਜ਼ ਕੀਤੀ

ਗੜ੍ਹਸ਼ੰਕਰ (ਸੇਖ਼ੋ) -ਸੇਵਾ ਮੁਕਤ ਪ੍ਰਿੰ ਹਰੀ ਕ੍ਰਿਸ਼ਨ ਸਿੰਘ ਗੰਗੜ ਅਤੇ ਮਾਤਾ ਸਰਕਾਰੀ ਅਧਿਆਪਕਾ ਸੰਤੋਸ਼ ਰਾਣੀ ਦੇ ਬੀਟੈਕ (ਬਾਇਓਟੈਕਨੋਲੋਜੀ) ਵਿਚ ਪੜ੍ਹਦੇ ਪੁੱਤਰ ਪੁਨੀਤ ਸਿੰਘ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪਲੇਠੀ ਪੁਸਤਕ ‘ਐਜ਼ ਦੇਅ ਸਪੋਕ ਟੂ ਮੀ’ ਸਬੰਧੀ ਰਿਲੀਜ਼ ਸਮਾਰੋਹ ਅੱਜ ਸਥਾਨਕ ਓਆਇਸਸ ਹੋਟਲ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਦੋਆਬਾ ਸਹਿਤ ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ,ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ,ਮੈਂਬਰ ਸ਼੍ਰੋਮਣੀ ਕਮੇਟੀ ਡਾ. ਜੰਗ ਬਹਾਦਰ ਸਿੰਘ ਰਾਏ,ਡਾ. ਆਰ ਕੇ ਆਰੀਆ,ਕਾਮਰੇਡ ਦਰਸ਼ਨ ਸਿੰਘ ਮੱਟੂ ,ਪਵਨ ਕਟਾਰੀਆ ਸ਼ਾਮਿਲ ਹੋਏ।ਪ੍ਰਿੰ ਹਰੀਕ੍ਰਿਸ਼ਨ ਗੰਗੜ ਨੇ ਸਵਾਗਤੀ ਸ਼ਬਦ ਕਹੇ। ਪੁਸਤਕ ‘ਤੇ ਵਿਚਾਰ ਪੋਸ਼ ਕਰਦਿਆਂ ਸਾਹਿਤਕਾਰ ਡਾ. ਧਰਮਪਾਲ ਸਾਹਿਲ ਨੇ ਕਿਹਾ ਕਿ ਪੁਨੀਤ ਸਿੰਘ ਵਲੋਂ ਇੰਨੀ ਛੋਟੀ ਉਮਰ ਵਿਚ ਅਜਿਹੀ ਪੁਸਤਕ ਰਚ ਕੇ ਫਿਲਾਸਫੀ,ਨਾਚ,ਸੰਸਕ੍ਰਿਤੀ,ਸਾਹਿਤ ਅਤੇ ਹੋਰ ਕਲਾ ਰੂਪਾਂ ਬਾਰੇ ਬੜੀ ਗੰਭੀਰਤਾ ਨਾਲ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ ਹਨ। ਉਨ ਕਿਹਾ ਕਿ ਲੇਖਕ ਨੇ ਇਸ ਕਿਤਾਬ ਦੁਆਰਾ ਦੱਖਣ ਦੇ ਕਲਾਸੀਕਲ ਨਾਚਾਂ ਬਾਰੇ ,ਮਿਸਰ ਅਤੇ ਸਿੰਧ ਘਾਟੀ ਦੀ ਸਭਿਅਤਾ ਬਾਰੇ ਵੀ ਵਡਮੁੱਲੇ ਵਿਚਾਰ ਰੱਖੇ ਹਨ। ਇਸ ਮੌਕੇ ਪੁਨੀਤ ਸਿੰਘ ਨੇ ਕਿਹਾ ਕਿ ਉਹ ਫਿਲਾਸਫਰ ਓਸ਼ੋ,ਮਾਰਕ ਟਵੇਨ,ਮਹਾਤਮਾ ਬੁੱਧ ਅਤੇ ਸੁਕਰਾਤ ਦੀ ਫਿਲਾਸਫੀ ਤੋਂ ਇਲਾਵਾ ਕਲਾਸੀਕਲ ਨਾਚ ਪਰੰਪਰਾਵਾਂ ਤੋਂ ਪ੍ਰਭਾਵਿਤ ਹੋਣ ਕਰਕੇ ਇਸ ਕਿਤਾਬ ਦੀ ਰਚਨਾ ਕਰ ਸਕਿਆ ਹੈ।ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ ਨੇ ਲੇਖਕ ਨੂੰ ਵਧਾਈ ਦਿੱਤੀ ਅਤੇ ਕਿਤਾਬ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਦੀ ਪ੍ਰੇਰਨਾ ਵੀ ਦਿੱਤੀ।ਕਾਰਮੇਡ ਦਰਸ਼ਨ ਸਿੰਘ ਮੱਟੂ ਨੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਪੁਨੀਤ ਸਿੰਘ ਨੇ ਪੁਸਤਕ ਲਿਖ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਜਿਸਦੇ ਲਈ ਉਸਦਾ ਪਰਿਵਾਰ ਵੀ ਵਧਾਈ ਦਾ ਪਾਤਰ ਹੈ।।ਇਸ ਮੌਕੇ ਕ੍ਰਿਸ਼ਮਾ ਸ਼ਾਹੂ(ਦਿੱਲੀ),ਅਦਾਕਾਰਾ ਅੰਜੂ ਕਪੂਰ,ਪ੍ਰੋ ਰਜਿੰਦਰ ਸਿੰਘ,ਡਾ.ਸ਼ਕੁੰਤਲਾ ਆਰੀਆ,ਮੈਡਮ ਨਰੇਸ਼ ਕੁਮਾਰੀ,ਬੀਬੀ ਸੁਭਾਸ਼ ਮੱਟੂ,ਪ੍ਰੋ ਬਲਵੀਰ ਕੌਰ ਰੀਹਲ,ਸਵਿਤਾ ਰਾਣੀ,ਅੰਜੂ ਕਪੂਰ,ਕਰਨ ਗਿੱਲ,ਦੇਵਾਸਮਿਤਾ,ਲਵ ਸ਼ਰਮਾ,ਅਜਾਇਬ ਸਿੰਘ ਬੋਪਾਰਾਏ ਆਦਿ ਹਾਜਰ ਸਨ। ਮੰਚ ਦੀ ਕਾਰਵਾਈ ਪ੍ਰੋ ਜੇ ਬੀ ਸੇਖੋਂ ਨੇ ਚਲਾਈ।

About The Author

Leave a reply

Your email address will not be published. Required fields are marked *