Select Page

ਧੂੰਆਂ ਰਹਿਤ ਦੀਵਾਲੀ ਅਤੇ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਇੱਕ ਸੈਮੀਨਾਰ ਕਰਵਾਇਆ 

ਧੂੰਆਂ ਰਹਿਤ ਦੀਵਾਲੀ ਅਤੇ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਇੱਕ ਸੈਮੀਨਾਰ ਕਰਵਾਇਆ 

ਹੁਸ਼ਿਆਰਪੁਰ (ਮੋਹਿਤ ਹੀਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਬੇਲੀ ਵਿਖ਼ੇ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਦੀ ਅਗਵਾਈ ਹੇਠ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ ਧੂੰਆਂ ਰਹਿਤ ਦੀਵਾਲੀ ਅਤੇ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਉਚੇਚੇ ਤੌਰ ‘ਤੇ ਵਾਤਾਵਾਰਣ ਚਿੰਤਕ ਵਿਜੇ ਬੰਬੇਲੀ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਸਰਪੰਚ ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਭੂਮੀ ਜਲ ਸੰਭਾਲ ਵਿਭਾਗ ਵਲੋਂ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ, ਕਿਸਾਨਾ ਅਤੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਵਿਜੇ ਬੰਬੇਲੀ, ਮਨਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਪਟਾਕੇ ਧੰਨ, ਵਾਤਾਵਾਰਣ ਅਤੇ ਸਿਹਤ ਦਾ ਖ਼ੌਅ ਹਨ ਉੱਥੇ ਇਹ ਮੌਸਮੀ ਵਿਗਾੜਾਂ ਦਾ ਕਾਰਨ ਵੀ ਬਣਦੇ ਹਨ। ਉਨ•ਾਂ ਤੱਥਾਂ ਸਹਿਤ ਪਰਾਲੀ ਸਾੜਨ ਨਾਲ ਹੁੰਦੇ ਸਿੱਧੇ ਅਤੇ ਅਸਿੱਧੇ ਬਹੁ ਪੱਖ਼ੀ ਨੁਕਸਾਨਾ ਬਾਰੇ ਬੋਲਦਿਆਂ ਇਸ ਯੋਗ ਪ੍ਰਬੰਧਨ ਬਾਰੇ ਵੀ ਜਾਗ੍ਰਿਤ ਕੀਤਾ। ਪ੍ਰਿੰਸੀਪਲ ਪੁਸ਼ਪਿੰਦਰ ਕੌਰ ਅਤੇ ਸਰਪੰਚ ਪਰਮਜੀਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ  ਚੁਗਿਰਦੇ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਦੱਸਿਆ। ਵਿਦਿਆਰਥੀਆਂ ਵਲੋਂ ਸਵੱਛ ਵਾਤਾਵਾਰਣ ਬਾਰੇ ਪ੍ਰਦਰਸ਼ਣੀ ਵੀ ਲਗਾਈ ਗਈ। ਇਸੇ ਤਰਾਂ ਦਾ ਸਮਾਗਮ ਸਰਕਾਰੀ ਸਕੂਲ ਖ਼ਾਨਪੁਰ ਵਿਖ਼ੇ ਵੀ ਲਗਾਇਆ ਗਿਆ। ਇਸ ਮੌਕੇ ਮੁੱਖ਼ ਅਧਿਆਪਕ ਅਵਤਾਰ ਲੰਗੇਰੀ, ਮਨਜਿੰਦਰ ਕੁਮਾਰ, ਰਾਜ ਕੁਮਾਰ, ਚਮਨ ਸਿੰਘ, ਚਾਂਦੀ ਰਾਮ, ਬਲਵੀਰ ਕੌਰ, ਸੁਖ਼ਦੇਵ ਬੰਬੰੇਲੀ, ਇੰਦਰਜੀਤ ਰਾਣਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

About The Author

Leave a reply

Your email address will not be published. Required fields are marked *

No announcement available or all announcement expired.