Select Page

ਖ਼ਾਲਸਾ ਕਾਲਜ ਵਿਖੇ ਇੰਟਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਖ਼ਾਲਸਾ ਕਾਲਜ ਵਿਖੇ ਇੰਟਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਮਾਹਿਲਪੁਰ (ਸੇਖ਼ੋ) – ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਕਾਲਜਾਂ ਦਾ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਫੁੱਟਬਾਲ ਟੂਰਨਾਮੈਂਟ ਅੱਜ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਸ਼ੁਰੂ ਹੋ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ,ਖ਼ਾਲਸਾ ਕਾਲਜ ਦੇ ਪ੍ਰਿੰ ਪਰਵਿੰਦਰ ਸਿੰਘ,ਅਰਜੁਨ ਐਵਾਰਡੀ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ,ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਅੱਜ ਦੇ ਉਦਘਾਟਨੀ ਮੈਚ ਵਿਚ ਉਨ•ਾਂ ਨਾਲ ਪ੍ਰਿੰ ਅਜਮੇਰ ਸਿੰਘ,ਹਰਪ੍ਰੀਤ ਸਿੰਘ ਬੈਂਸ, ,ਹਰਨੰਦਨ ਖਾਬੜਾ,ਗੁਰਿੰਦਰ ਸਿੰਘ ਜੈਲਦਾਰ,ਦਵਿੰਦਰ ਸਿੰਘ, ਸਾਬਕਾ ਪ੍ਰਿੰ ਜਗ ਸਿੰਘ,ਕਪਿਲ ਸ਼ਰਮਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਵਾਈ। ਇਸ ਮੌਕੇ ਪ੍ਰਿੰ ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਟੂਰਨਾਮੈਂਟ ਯੂਨੀਵਰਸਿਟੀ ਦੇ ਸਮੂਹ ਕਾਲਜਾਂ ਦਾ ਵੱਕਾਰੀ ਫੁੱਟਬਾਲ ਮੁਕਾਬਲਾ ਹੈ ਜਿਸ ਤਹਿਤ ਡਿਵੀਜ਼ਨ-ਏ ਅਤੇ ਡਿਵੀਜ਼ਨ-ਬੀ ਵਿਚ ਵੰਡੀਆਂ ਕਾਲਜ ਟੀਮਾਂ ਫੁੱਟਬਾਲ ਪ੍ਰੇਮੀਆਂ ਲਈ ਦਿਲਕਸ਼ ਮੁਕਾਬਲੇ ਪੇਸ਼ ਕਰਨਗੀਆਂ। ਅੱਜ ਦੇ ਮੈਚਾਂ ਵਿਚ ਡੀਏਵੀ ਕਾਲਜ ਅਬੋਹਰ ਅਤੇ ਸਰਕਾਰੀ ਕਾਲਜ ਚੰਡੀਗੜ• ਸੈਕਟਰ-46 ਵਿਚਕਾਰ ਖੇਡੇ ਮੈਚ ਵਿਚ ਅਬੋਹਰ ਕਾਲਜ 3-2 ਨਾਲ ਜੇਤੂ ਰਿਹਾ।ਦੂਜੇ ਮੈਚਾਂ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਸੀਸੀਈਟੀ ਸੈਕਟਰ 26 ਚੰਡੀਗੜ• ਨੂੰ 9-0 ਨਾਲ ਹਰਾਇਆ।ਜੀਐਨਐਨ ਕਾਲਜ ਦੋਰਾਹਾ ਨੇ ਪੀਯੂਸੀਸੀ ਮੱਖਣ ਖਾਨ ਫਿਰੋਜ਼ਪੁਰ ਨੂੰ ਹਰਾਇਆ। ਜੀਐਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਨ ਨੇ ਪੀਯੂ ਕੈਂਪਸ ਚੰਡੀਗੜ• ਦੀ ਟੀਮ  ਨੂੰ 5-0 ਨਾਲ ਅਤੇ ਜੀਜੀਐਨ ਖ਼ਾਲਸਾ ਸਿਵਲ ਲਾਇਨਜ਼ ਲੁਧਿਆਣਾ ਨੇ ਡੀਏਵੀ ਕਾਲਜ ਮਲੋਟ ਨੂੰ ਹਰਾਇਆ। ਇਸ ਮੌਕੇ ਪ੍ਰੋ ਜਸਵਿੰਦਰ ਸਿੰਘ,ਕੋਚ ਹਰਿੰਦਰ ਸਨੀ,ਪ੍ਰੋ ਪਵਨਦੀਪ ਚੀਮਾ,ਡਾ. ਰਾਜ ਕੁਮਾਰ,ਤਰਸੇਮ ਭਾਅ,ਡਾ. ਇਕਬਾਲ ਸਿੰਘ,ਪ੍ਰੋ ਰਾਜਬੀਰ ਸਿੰਘ,ਮੈਡਮ ਕਮਲਜੀਤ ਕੌਰ,ਪ੍ਰੋ ਰਣਜੋਧ ਸਿੰਘ,ਪ੍ਰੋ ਰਾਕੇਸ਼ ,ਪ੍ਰੋ ਇਕਬਾਲ ਸਿੰਘ,ਡਾ. ਚੰਦਰ ਸ਼ੇਖਰ,ਪ੍ਰੋ ਨਵਜੀਤ ਸਿੰਘ,ਲੈਕਚਰਾਰ ਬਲਦੇਵ ਸਿੰਘ,ਅਵਤਾਰ ਸਿੰਘ ਤਾਰੀ, ਆਦਿ ਹਾਜ਼ਰ ਸਨ।
ਕੈਪਸ਼ਨ- ਉਦਘਾਟਨੀ ਮੈਚ ਮੌਕੇ ਖਿਡਾਰੀਆਂ ਨਾਲ ਸੰਤ ਸਾਧੂ ਸਿੰਘ,ਪ੍ਰਿੰ ਪਰਵਿੰਦਰ ਸਿੰਘ,ਗੁਰਦੇਵ ਸਿੰਘ ਗਿੱਲ ਅਤੇ ਹੋਰ ਪਤਵੰਤੇ।

About The Author

Leave a reply

Your email address will not be published. Required fields are marked *