Select Page

ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ 17 ਸਤੰਬਰ ਤੋਂ 

ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ 17 ਸਤੰਬਰ ਤੋਂ 

ਮਾਹਿਲਪੁਰ (ਸੇਖ਼ੋ) – ਪੰਜਾਬ ਯੂਨੀਵਰਸਿਟੀ ਚੰਡੀਗੜ• ਅਧੀਨ ਪੈਂਦੇ ਕਾਲਜਾਂ ਦੀ ਵੱਕਾਰੀ ਫੁੱਟਬਾਲ ਚੈਂਪੀਅਨਸ਼ਿਪ ਵਜੋਂ ਜਾਣੀ ਜਾਂਦੀ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਫੁੱਟਬਾਲ ( ਪੁਰਸ਼) ਚੈਂਪੀਅਨਸ਼ਿਪ 17 ਸਤੰਬਰ ਤੋਂ 22 ਸਤੰਬਰ ਤੱਕ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਟੂਨਰਾਮੈਂਟ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਗਈ। ਇਸ ਬਾਰੇ ਗੱਲ ਕਰਦਿਆਂ ਪ੍ਰਿੰ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਦੀਆਂ ਸਮਰੱਥ ਖੇਡ ਗਰਾਉਂਡਾਂ ਅਤੇ ਪ੍ਰਬੰਧਕੀ ਢਾਂਚੇ ਦੇ ਉੱਚ ਮਿਆਰਾਂÎ ਨੂੰ ਦੇਖਦਿਆਂ ਹੋਇਆ ਪੰਜਾਬ ਯੂਨੀਵਰਸਿਟੀ ਵਲੋਂ ਇਸ ਵੱਕਾਰੀ ਚੈਂਪੀਅਨਸ਼ਿਪ ਲਈ ਖ਼ਾਲਸਾ ਕਾਲਜ ਨੂੰ ਮੇਜ਼ਬਾਨੀ ਕਰਨ ਦੇ ਅਖਤਿਆਰ ਦਿੱਤੇ ਗਏ ਹਨ ਜੋ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ।  ਉਨ•ਾਂ ਕਿਹਾ ਕਿ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਕਾਲਜਾਂ ਦੇ ਦੋ ਜ਼ੋਨ ਬਣਾਏ ਗਏ ਹਨ  ਅਤੇ ਇਸ ਚੈਂਪੀਅਨਸ਼ਿਪ ਵਿਚ ਫੁੱਟਬਾਲ ਦੇ ਦਰਸ਼ਕਾਂ ਨੂੰ ਉੱਚ ਕੋਟੀ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ। ਉਨ•ਾਂ ਕਿਹਾ ਕਿ ਚੈਂਪੀਅਨਸ਼ਿਪ ਕਰਵਾਉਣ ਦੇ ਸਮੂਹ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਰਾਜ ਕੁਮਾਰ,ਡਾ. ਅਜੇ ਕੁਮਾਰ,ਪ੍ਰੋ ਇਕਬਾਲ ਸਿੰਘ,ਪ੍ਰੋ ਰਾਜਬੀਰ ਸਿੰਘ,ਪ੍ਰੋ ਰਜਿੰਦਰ ਪ੍ਰਸਾਦ,ਕੋਚ ਹਰਿੰਦਰ ਸਨੀ,ਡਾ.ਚੰਦਰ ਸ਼ੇਖਰ ਆਦਿ ਵੀ ਹਾਜ਼ਰ ਸਨ।
ਕੈਪਸ਼ਨ-ਮੀਟਿੰਗ ਪਿਛੋਂ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਿੰ ਪਰਵਿੰਦਰ ਸਿੰਘ ਅਤੇ ਹਾਜ਼ਰ ਸਟਾਫ਼। ਫੋਟੋ ਸੇਖੋਂ

About The Author

Leave a reply

Your email address will not be published. Required fields are marked *