Select Page

ਇੱਕ ਤਰਫ਼ਾ ਪਿਆਰ ਕਰਦੇ ਆਸ਼ਿਕ ਤੋਂ ਦੁਖ਼ੀ ਨਾਬਾਲਿਗ ਲੜਕੀ ਨੇ ਜ਼ਹਿਰ ਨਿਗਲਿਆ

ਇੱਕ ਤਰਫ਼ਾ ਪਿਆਰ ਕਰਦੇ ਆਸ਼ਿਕ ਤੋਂ ਦੁਖ਼ੀ ਨਾਬਾਲਿਗ ਲੜਕੀ ਨੇ ਜ਼ਹਿਰ ਨਿਗਲਿਆ

ਮਾਹਿਲਪੁਰ (ਮੋਹਿਤ ਹੀਰ)- ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਢਾਡਾ ਕਲਾਂ ਦੀ ਇੱਕ ਨਾਬਾਲਿਗਾ ਲੜਕੀ ਨੇ ਆਪਣੇ ਇੱਕ ਪਾਸੜ ਪਿਆਰ ਕਰਦੇ ਆਸ਼ਿਕ ਤੋਂ ਤੰਗ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਇੱਕ ਹਫ਼ਤੇ ਤੋਂ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਉਨ•ਾਂ ਲੜਕੀ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਪਤਨੀ ਸੁਖ਼ਵਿੰਦਰ ਕੁਮਾਰ ਵਾਸੀ ਢਾਡਾ ਕਲਾਂ ਨੇ ਦੱਸਿਆ ਕਿ ਉਨ•ਾਂ ਦੀ ਨਾਬਾਲਿਗ ਪੁੱਤਰੀ ਦੀ 23 ਅਗਸਤ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਜਿਸ ਕਾਰਨ ਪਿੰਡ ਦਾ ਹੀ ਇੱਕ ਲੜਕਾ ਹਰਦੀਪ ਸਿੰਘ ਕੋਟਫ਼ਤੂਹੀ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਨ•ਾਂ ਦੱਸਿਆ ਕਿ ਹਰਦੀਪ ਸਿੰਘ ਸ਼ਾਮ ਨੂੰ ਹੀ ਉਸ ਨੂੰ ਦਵਾ ਦੁਆ ਕੇ ਘਰ ਛੱਡ ਗਿਆ। ਉਨ•ਾਂ ਦੱਸਿਆ ਕਿ ਸ਼ਾਮ ਨੂੰ ਉਨ•ਾਂ ਦੀ ਲੜਕੀ ਦੀ ਤਬੀਅਤ ਅਚਾਨਕ ਵਿਗੜ ਗਈ ਜਿਸ ਕਾਰਨ ਉਨ•ਾਂ ਨੂੰ ਆਪਣੀ ਲੜਕੀ ਨੂੰ ਆਈ ਵੀ ਵਾਈ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਵਲੋਂ ਚੂਹੇ ਮਾਰਨ ਦੀ ਦਵਾਈ ਖ਼ਾਣ ਦੀ ਪੁਸ਼ਟੀ ਕੀਤੀ। ਉਨ•ਾਂ ਦੱਸਿਆ ਕਿ ਇਸ ਸਬੰਧੀ ਚਾਰ ਦਿਨ ਬਾਅਦ ਜਦੋਂ ਉਨ•ਾਂ ਨੇ ਲੜਕੀ ਨੂੰ ਪੁੱਛਿਆ ਕਿ ਉਸ ਨੇ ਜ਼ਹਿਰੀਲੀ ਵਸਤੂ ਕਿਉ ਨਿਗਲੀ ਤਾਂ ਉਸ ਨੇ ਦੱਸਿਆ ਕਿ ਪਿੰਡ ਦਾ ਹੀ ਹਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ। ਉਨ•ਾਂ ਦੱਸਿਆ ਕਿ ਲੜਕੀ ਨੇ ਇਹ ਵੀ ਦੱਸਿਆ ਕਿ ਉਹ ਉਸ ਨੂੰ ਉਸ ਨਾਲ ਪਿਆਰ ਕਰਨ ਅਤੇ ਦੋਸਤੀ ਕਰਨ ਲਈ ਤੰਗ ਕਰ ਰਿਹਾ ਹੈ ਅਤੇ ਨਾ ਕਰਨ ਦੀ ਸੂਰਤ ਵਿਚ ਧਮਕੀਆਂ ਦੇ ਰਿਹਾ ਸੀ ਜਿਸ ਕਾਰਨ ਤੰਗ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਿਸ ਵੀ ਕਥਿਤ ਦੋਸ਼ੀ ਪਰਿਵਾਰ ਦੀ ਮਦਦ ਕਰ ਰਹੀ ਹੈ ਅਤੇ ਅੱਜ ਤੱਕ ਬਿਆਨ ਹੀ ਨਹੀਂ ਲੈਣ ਆਈ। ਇਸ ਸਬੰਧੀ ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਬਿਆਨ ਲੈਣ ਗਏ ਸਨ ਪਰੰਤੂ ਲੜਕੀ ਆਈ ਸੀ ਯੂ ਵਿਚ ਹੋਣ ਕਰਕੇ ਬਿਆਨ ਹੋਣ ਦੀ ਹਾਲਤ ਵਿਚ ਨਹੀਂ ਸੀ। ਉਨ•ਾਂ ਕਿਹਾ ਕਿ ਜਿਊਂ ਹੀ ਲੜਕੀ ਹੋਸ਼ ਵਿਚ ਆਉਂਦੀ ਹੈ ਬਿਆਨ ਲੈ ਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

About The Author

Leave a reply

Your email address will not be published. Required fields are marked *