Select Page

ਵਟਸਐਪ ਨੇ ਭਾਰਤ ਸਰਕਾਰ ਦੀ ਨਹੀਂ ਮੰਨੀ ਇਹ ਸ਼ਰਤ, ਭਾਰਤੀ ਯੂਸਰਜ਼ ਨੂੰ ਰਾਹਤ

ਵਟਸਐਪ ਨੇ ਭਾਰਤ ਸਰਕਾਰ ਦੀ ਨਹੀਂ ਮੰਨੀ ਇਹ ਸ਼ਰਤ, ਭਾਰਤੀ ਯੂਸਰਜ਼ ਨੂੰ ਰਾਹਤ

ਨਵੀਂ ਦਿੱਲੀ (ਰੁਪਿੰਦਰ ) – ਦੁਨੀਆਂ ‘ਚ ਪ੍ਰਚਲਿਤ ਸੋਸ਼ਲ ਮੀਡੀਆ ਐਪ ਵਟਸਐਪ ਭਾਰਤ ਸਰਕਾਰ ਵੱਲੋਂ ਰੱਖੀਆਂ ਗਈਆਂ ਸ਼ਰਤਾਂ ‘ਚੋਂ ਇੱਕ ਸ਼ਰਤ ਨੂੰ ਛੱਡ ਬਾਕੀ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੋ ਗਿਆ ਹੈ। ਭਾਰਤ ਸਰਕਾਰ ਨੇ ਵਟਸਐਪ ਨੂੰ ਫੇਕ ਨਿਊਜ਼ ‘ਤੇ ਕੁੰਡੀ ਕੱਸਣ ਲਈ ਕਿਹਾ ਸੀ ਤੇ ਜਿਸ ‘ਚ ਸਰਕਾਰ ਵਟਸਐਪ ਨੂੰ ਉਸਦੇ ਯੂਸਰਜ਼ ਦੀ ਪ੍ਰਾਈਵੇਸੀ ਲੈਣ ਬਾਰੇ ਮੰਗ ਕਰ ਰਿਹਾ ਸੀ । ਦਰਅਸਲ ਸਰਕਾਰ ਇਹ ਜਾਣਨ ਦੀ ਇੱਛਾ ਜਤਾ ਰਹੀ ਸੀ ਕਿ ਜੋ ਵੀ ਗਲਤ ਖਬਰ ਵਾਇਰਲ ਹੁੰਦੀ ਹੈ, ਉਸ ੳਰਿਜਿਨਲ ਸੋਰਸ ਬਾਰੇ ਉਨ੍ਹਾਂ ਨੂੰ ਪਤਾ ਲੱਗ ਸਕੇ। ਪਰ ਵਟਸਐਪ ਨੇ ਭਾਰਤ ਸਰਕਾਰ ਦੀ ਇਸ ਸ਼ਰਤ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੇ ਯੂਸਰਜ਼ ਦੀ ਪ੍ਰਾਈਵੇਸੀ ਨਾਲ ਛੇੜਛਾੜ ਨਹੀਂ ਕਰ ਸਕਦੇ।

ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ‘ਡਾਟਾ ਯੂਸਰਜ਼ ਦੇ ਡਿਵਾਈਸ ‘ਚ ਹੀ ਸੇਵ ਹੁੰਦਾ ਹੈ। ਡਿਸਕ੍ਰਿਪਸ਼ਨ ਲਈ ਨਾ ਸਿਰਫ ਵਟਸਐਪ ਸਗੋਂ ਐਪਲ ਤੇ ਗੂਗਲ ਨੂੰ ਵੀੂ ਮੈਸੇਜਿੰਗ ਸਰਵਿਸ ‘ਤੇ ਕੰਕ ਕਰਨ ਦੇ ਮੂਲ ਤਰੀਕਿਆਂ ‘ਚ ਬਦਲਾਵ ਕਰਨਾ ਪਵੇਗਾ।” ਇਥੇ ਇਹ ਦੱਸਣਾ ਜਰੂਰੀ ਹੈ ਕਿ ਫਿਲਹਾਲ ਵਟਸਐਪ ‘ਤੇ ਆਉਣ ਵਾਲੇ ਸਾਰੇ ਮੈਸੇਜ ੲੈਂਂਡ ਟੂ ੲੈਂਡ ਇਨਕ੍ਰਿਪਟਡ ਹੁੰਦੇ ਨੇ ਜਿਸਨੂੰ ਕੋਈ ਵੀ ਡੀਕੋਡ ਨਹੀਂ ਕਰ ਸਕਦਾ।

ਆਖਰ ਭਾਰਤ ਸਰਕਾਰ ਨੇ ਕਿਹੜੀਆਂ ਤਿੰਨ ਸ਼ਰਤਾਂ ਰੱਖੀਆਂ ਸਨ ?
– ਵਟਸਐਪ ‘ਤੇ ਆਉਣ ਵਾਲੀਆਂ ਝੂਠੀਆਂ ਖਬਰਾਂ ਤੇ ਅਫਵਾਹਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਿਆ ਜਾਵੇ।

– ਭਾਰਤ ‘ਚ ਕੰਮ ਕਰਨ ਲਈ ਅਲੱਗ ਤੋਂ ਦਫਤਰ ਬਣਾਇਆ ਜਾਵੇ।

– ਫਰਜ਼ੀ ਸੰਦੇਸ਼ਾਂ ਦੇ ੳਰਿਜਿਨ ਦਾ ਪਤਾ ਲਗਾਉਣ ਲਈ ਹੱਲ ਲੱਭਣ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਧਿਕਾਰੀ ਨਿਯੁਕਤ ਕੀਤੇ ਜਾਣ।

ਵਟਸਐਪ ਦੇ ਕੁੱਲ ੧.੫ ਬਿਲੀਅਨ ਯੂਸਰਜ਼ ਹਨ ਤੇ ਭਾਰਤ ‘ਚ ਇਸਦੀ ਸਭ ਤੋਂ ਵੱਡੀ ਮਾਰਕਿਟ ਹੈ।

About The Author

Leave a reply

Your email address will not be published. Required fields are marked *