Select Page

ਸਿਹਤ ਵਿਭਾਗ ਹੁਸ਼ਿਆਰਪੁਰ ਨੇ ਵਿਸ਼ਵ ਅਬਾਦੀ ਦਿਵਸ ਮਨਾਇਆ

ਸਿਹਤ ਵਿਭਾਗ ਹੁਸ਼ਿਆਰਪੁਰ ਨੇ ਵਿਸ਼ਵ ਅਬਾਦੀ ਦਿਵਸ ਮਨਾਇਆ

ਜਨਗਾਥਾ / ਹੁਸ਼ਿਆਰਪੁਰ / ਪਰਿਵਾਰ ਨਿਯੋਜਨ ਇਨਸਾਨ ਦਾ ਅਧਿਕਾਰ ਥੀਮ ਨੂੰ ਸਮਰਪਿਤ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਜਿਲ੍ਹਾਂ ਪੱਧਰੀ ਸਮਾਗਮ ਈ. ਐਸ. ਆਈ. ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ ਰੇਨੂੰ ਸੂਦ ਦੀ ਪ੍ਰਧਨਗੀ ਹੇਠ ਕਰਵਾਇਆ ਗਿਆ । ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ , ਚੰਗੀ ਸਿਹਤ ਚੰਗੀ ਸੋਚ ਅਤੇ ਚੰਗੀ ਖੁਰਾਕ ਅਨੁਸਾਰ ਇਸ ਸਮਾਗਮ ਵਿੱਚ ਵੱਧਦੀ ਆਬਾਦੀ ਦੇ ਕਾਰਨ ਸਮਜਿਕ , ਅਰਥਿਕ ਤੋਰ ਤੇ ਹੋਣ ਵਾਲੇ ਪ੍ਰਭਾਵਾਂ ਸਬੰਧੀ ਜਾਣਕਾਰੀ ਦੇਣ ਹਿੱਤ ਮਹਿਰਾਂ ਵਲੋ ਆਪਣੇ ਭਾਸ਼ਣ ਦੋਰਾਨ ਇਸ ਵਿਸ਼ੇ ਨੂੰ ਚਰਚਿਤ ਕੀਤਾ ਗਿਆ । ਸਮਾਗਮ ਵਿੱਚ ਸ਼ਹਿਰੀ ਖੇਤਰ ਨਾਲ ਸਬੰਧਿਤ ਆਸ਼ਾ ਵਰਕਰ, ਪੈਰਾ ਮੈਡੀਕਲ ਸਟਾਫ ਤੋ ਇਲਾਵਾਂ ਯੋਗ ਜੋੜੇ ਵੀ  ਸ਼ਾਮਿਲ ਹੋਏ । ਜਨ ਜਗਰੂਕਤਾ ਲਈ ਸਿਹਤ ਨੁਮਾਇਸ਼ ਲਗਾਕੇ ਲਿਖਤ ਸਮਗਰੀ ਰਾਹੀ ਵੀ ਹਾਜਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।

ਆਪਣੇ ਪ੍ਰਧਾਨਗੀ ਭਾਸਣ ਵਿੱਚ ਸਬੋਧਨ ਕਰਦਿਆ ਸਿਵਲ ਸਰਜਨ ਨੇ ਕਿਹਾ ਕਿ ਵੱਧਦੀ ਅਬਾਦੀ ਪੂਰੇ ਵਿਸ਼ਵ ਦੀ ਸਮੱਸਿਆ ਹੈ । ਜਿਸ ਨੂੰ ਮੁੱਖ ਰੱਖਦੇ ਹੋਏ ਵਿਸ਼ਵ ਸਿਹਤ ਸੰਗਠਨ ਵੱਲੋ 11 ਜੁਲਾਈ 1989 ਤੋ ਇਸ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ । ਦਿਵਸ ਮਨਾਉਣ ਦਾ ਮਕਸਦ ਲੜਕੇ ਤੇ ਲ਼ੜਕੀਆ ਨੂੰ ਸਿਖਿਅਤ ਕਰਕੇ ਮਜਬੂਤ ਤੇ ਸੁਰੱਖਿਅਤ ਕਰਨਾ  ਵਿਆਹ ਕਰਨ ਦੀ ਸਹੀ ਉਮਰ, ਅਣਚਾਹੇ ਗਰਭ ਨੂੰ ਰੋਕਣਾ ਅਤੇ ਲੋਕਾਂ ਨੂੰ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਐਸ. ਟੀ. ਡੀ. ਰੋਗਾਂ ਬਾਰੇ ਜਾਗਰੂਕ ਕਰਨਾ ਹੈ । ਸਰਕਾਰ ਵੱਲੋ ਪਰਿਵਾਰ ਭਲਾਈ ਪ੍ਰੋਗਰਾਮ ਤਹਿਤ ਜੱਚਾ ਬੱਚਾ ਸਿਹਤ ਸੇਵਾਵਾਂ ਮਜਬੂਤ ਹੋਣ ਕਰਕੇ ਅਬਾਦੀ ਦੇ ਵਾਧੇ ਦੀ ਦਰ ਵਿੱਚ ਸੁਧਾਰ ਆਇਆ ਹੈ । ਪਰ ਫਿਰ ਵੀ ਇਸ ਵਿੱਚ ਹੋਰ ਸੁਧਾਰ ਲਿਆਉਣ ਦੀ ਜਰੂਰਤ ਹੈ ਉਹਨਾਂ ਸਮਾਗਮ ਵਿੱਚ ਹਾਜਰ ਆਸ਼ਾ ਵਰਕਰ ਨੂੰ ਵਿਭਾਗ ਵੱਲੋ ਦਿੱਤੀਆ ਜਾ ਰਹੀਆ ਸਿਹਤ ਸੇਵਾਵਾਂ ਬਾਰੇ ਘਰ ਘਰ ਵਿਜਟ ਦੋਰਾਨ ਲੋਕਾਂ ਨੂੰ ਦੱਸਣ ਬਾਰੇ ਵੀ ਕਿਹਾ ।

ਡਾ ਰਜਿੰਦਰ ਰਾਜ ਜਿਲ੍ਹਾਂ ਪਰਿਵਾਰ ਭਲਾਈ ਅਫਸਰ ਵੱਲੋ ਅਬਾਦੀ ਕੰਟਰੋਲ ਲਈ ਪਰਿਵਾਰ ਨਿਯੋਜਨ ਦੀਆਂ ਦਿੱਤੀਆ ਜਾਣ ਵਾਲੀਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਦੱਸਦਿਆ ਕਿਹਾ ਕਿ ਅਣਚਾਹੇ ਗਰਭ , ਦੋ ਬੱਚਿਆਂ ਵਿਚਕਾਰ ਅੰਤਰ ਰੱਖਣ ਅਤੇ ਪਰਿਵਾਰ ਸੀਮਤ ਰੱਖਣ ਲਈ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਬਾਰੇ ਦੱਸਿਆ । ਉਹਨਾਂਸਾਰਥਿਕ ਕਲ੍ਹ ਦੀ ਸ਼ੁਰੂਆਤ ਪਰਿਵਾਰ ਨਿਯੋਜਨ ਦੇ ਨਾਲ ਦੱਸਦਿਆ ਕਿਹਾ ਕਿ  ਸਰਕਾਰ ਵੱਲੋ ਜਿਲ੍ਹਾਂ ਹਸਪਤਾਲ ਤੋ ਇਲਾਵਾਂ ਸਬ ਡਵੀਜਨ ਹਸਪਤਾਲਾਂ ਤੇ ਅਤੇ ਸਮਦਾਇਕ ਸਿਹਤ ਕੇਦਰਾਂ ਤੇ ਗਰਭ ਨਿਰੋਧਕ ਟੀਕਾਂ ਅੰਤਰਾਂ ਦੀ ਅੱਜ ਤੋ ਸ਼ੁਰੂਆਤ ਕਰ ਦਿੱਤੀ ਹੈ । ਸਮਾਗਮ ਵਿੱਚ ਡਾ ਗੁਰਬਖਸ਼ ਸਿੰਘ , ਡਾ ਲਖਵੀਰ ਸਿੰਘ ਇ. ਪੁਲਿਸ ਲਾਇਨ ਹਸਪਾਤਲ , ਡਾ ਸੁਨੀਲ ਆਹੀਰ , ਮਾਸ ਮੀਡੀਆ ਅਫਸਰ ਪਰੋਸਤਮ ਲਾਲ , ਸੰਜੈ ਕੁਮਾਰ ਸੁਪਰਡੈਟ ਵੱਲੋ ਵੀ ਆਪਣੇ ਵਿਚਾਰਾਂ ਰਾਹੀ ਅਬਾਦੀ ਦਿਵਸ ਦੇ ਮੋਕੇ ਤੇ ਆਪਣਾ ਸੰਦੇਸ਼ ਦਿੰਦੇ ਹੋਏ ਦਿੱਤਾ ਗਿਆ ਸੁਨੇਹਾ ਜਾਨ ਜਨ ਤੱਕ ਪਹਿਚਾਉਣ ਲਈ ਕਿਹਾ । ਇਸ ਮੋਕੇ ਡਾ ਰਜੇਸ਼ ਗਰਗ ਸਹਾਇਕ ਸਿਵਲ ਸਰਜਨ , ਡਾ ਜੀ ਐਸ ਕਪੂਰ ਆਦਿ ਹਾਜਰ ਸਨ ।

About The Author

Leave a reply

Your email address will not be published. Required fields are marked *