Select Page

ਜਿਲ੍ਹਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਨੇ ਸ਼ਹਿਰ ਦੇ ਵੱਡੇ -ਵੱਡੇ ਹੋਟਲਾਂ ਦੀ ਚੈਕਿੰਗ ਕੀਤੀ

ਜਿਲ੍ਹਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਨੇ ਸ਼ਹਿਰ ਦੇ ਵੱਡੇ -ਵੱਡੇ ਹੋਟਲਾਂ ਦੀ ਚੈਕਿੰਗ ਕੀਤੀ

ਜਨਗਾਥਾ/ ਹੁਸ਼ਿਆਰਪੁਰ /  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਦੀ ਮੁਹਿਮ ਨੂੰ ਨੇਪਰੇ ਚਾੜਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਚਲਦਿਆਂ ਜਿਲ੍ਹਾਂ ਸਿਹਤ ਅਫਸਰ ਡਾ ਸੇਵਾ ਸਿੰਘ ਨੇ  ਮਿਸ਼ਨ ਤੰਦਰੁਸਤ ਪੰਜਾਬ  ਤਹਿਤ  ਹੁਸ਼ਿਆਰਪੁਰ ਸ਼ਹਿਰ ਦੇ  ਵੱਖ ਵੱਖ ਨਾਮਚੀਨ ਹੋਟਲ ਤਾਰਾ ਹੋਟਲ ਸਹਿਰਾਜ , ਤੋ ਹੋਰ ਕਈ ਹਲਵਾਈਆਂ ਦੀਆਂ ਮਿਠਆਈਂਆਂ ਦੀਆਂ ਦੁਕਾਨਾਂ ਦੀਆ ਰਸੋਈ ਅਤੇ ਖਾਣਾ ਬਣਾਉਣ ਵਿੱਚ ਵਰਤਿਆ ਜਾਣ ਵਾਲਾ  ਸਮਾਨ ਦੀ ਚੈਕਿੰਗ ਕੀਤੀ ਗਈ ਤੇ ਗਲੀਆਂ ਸੜੀਆਂ ਸਬਜੀਆਂ ਤੇ ਹੋਰ ਸਮਾਨ ਨੂੰ ਨਸ਼ਟ ਕਰਵਾਇਆ ਗਿਆ। ਇਸ ਮੋਕੇ ਜਿਲ੍ਹਾਂ ਸਿਹਤ ਅਫਸਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਵਟ ਰਹਿਤ ਖੁਰਾਕ ਤੇ ਖੁਰਾਕੀ ਵਸਤਾਂ ਦੀ ਸਪਲਾਈ , ਰੈਸਟੋਰੈਟਾ ਦੀ ਰਸੋਈ ਸਫਾਈ,  ਰਹਿਂਣ ਯੋਗ ਸਾਫ ਵਤਾਵਰਣ , ਸਾਫ ਪੀਣ ਯੋਗ ਪਾਣੀ ਅਤੇ ਲੋਕਾਂ ਦੇ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ । ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਫੂਡ ਸੇਫਟੀ ਐਕਟ ਤਹਿਤ ਲੋਕਾਂ ਨੂੰ ਖਾਣ ਯੋਗ ਪਦਾਰਥ ਦੀ ਸੁਰੱਖਿਆ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਜਾਦਾ ਹੈ । ਇੱਕ ਜਾਗਰੂਕ ਸਮਾਜ ਹੀ ਸਿਹਤਮੰਦ ਸਮਾਜ ਹੋ ਸਕਦਾ ਹੈ  ਉਹਨਾਂ ਇਹ ਵੀ ਕਿਹਾ ਕਿ ਮਿਲਵਟਖੋਰ ਨੂੰ ਸਖਤ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਮਿਲਵਟ ਖੋਰੀ ਨਾ ਬੰਦ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੈਪਲ ਤਾ ਲਏ ਹੀ ਜਾਂਣਗੇ ਨਾਲ ਹੀ ਤੇ ਵੱਡੀ ਪੱਧਰ ਤੇ ਜੁਰਮਾਨਾ ਵੀ ਕੀਤਾ ਜਾਵੇਗਾਂ । ਉਹਨਾਂ ਕਿਹਾ ਪੰਜਾਬ ਸਰਕਾਰ ਦਾ ਤੰਦਰੁਸਤ ਪੰਜਾਬ ਦਾ ਸਪਨੇ ਨੂੰ ਬੂਰ ਪੈਣਾ ਸ਼ੁਰੂ ਹੈ ਗਿਆ । ਉਹਨਾਂ ਨਾਲ ਫੂਡ ਸੇਫਟੀ ਅਫਸਰ ਰਮਨ ਵਿਰਦੀ , ਅਸੋਕ ਕੁਮਾਰ,  ਰਾਮ ਲੁਭਾਇਆਂ , ਨਰੇਸ਼ ਕੁਮਾਰ ਹਾਜਰ ਸਨ ।

About The Author

Leave a reply

Your email address will not be published. Required fields are marked *