Select Page

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਕੁਲਭੂਸ਼ਨ ਗਿਲਹੋਤਰਾ ਸੇਵਾ ਮੁਕਤ ਹੋਏ

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਕੁਲਭੂਸ਼ਨ ਗਿਲਹੋਤਰਾ  ਸੇਵਾ ਮੁਕਤ  ਹੋਏ

ਜਨਗਾਥਾ / ਹੁਸ਼ਿਆਰਪੁਰ/ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ ਡਾ. ਕੁਲਭੂਸ਼ਨ ਗਿਲਹੋਤਰਾ 33 ਸਾਲ 2 ਮਹੀਨੇ 12 ਦਿਨ ਦੀ ਨੌਕਰੀ ਕਰਕੇ ਰਿਟਾਇਰ ਹੋਣ ‘ਤੇ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈੇ। ਡਾ. ਗਿਲਹੋਤਰਾ ਨੇ ਜੁਲਾਈ 2017 ਵਿੱਚ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਡਾਇਰੈਕਟਰ ਵਜੋਂ ਜੁਆਇੰਨ ਕੀਤਾ ਸੀ ਅਤੇ ਫਰਵਰੀ 2018 ਵਿੱਚ ਉਨ•ਾਂ ਨੇ ਬਤੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਦਾ ਚਾਰਜ ਲਿਆ। ਡਾ. ਗਿਲਹੋਤਰਾ ਨੇ ਤਹਿਸੀਲ ਮੁਕੇਰੀਆਂ ਪਿੰਡ ਸਰਿਆਣਾ ਦੇ ਹਸਪਤਾਲ ਤੋਂ ਆਪਣੀ ਨੌਕਰੀ ਦੀ ਸ਼ੁਰੂਆਤ ਅਪ੍ਰੈਲ 1985 ਵਿੱਚ ਕੀਤੀ ਅਤੇ ਸਿਵਲ ਵੈਟਰਨਰੀ ਪੌਲੀਕਲੀਨਿਕ ਹੁਸ਼ਿਆਰਪੁਰ ਵਿਖੇ 17 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਬਤੌਰ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਵਿਖੇ ਜੁਆਇੰਨ ਕੀਤਾ ਸੀ ਅਤੇ ਉਸ ਤੋਂ ਬਾਅਦ ਆਪਣੀ ਸਾਰੀ ਨੌਕਰੀ ਜ਼ਿਲ•ਾ ਹੁਸ਼ਿਆਰਪੁਰ ਵਿੱਚ ਬਤੌਰ ਸਹਾਇਕ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਕੀਤੀ। ਆਪਣੇ ਆਹੁੱਦੇ ਨਾਲ ਪੂਰੀ ਤਰ•ਾਂ ਇਨਸਾਫ਼ ਕਰਦਿਆਂ ਹੋਇਆਂ ਡਾ. ਗਿਲਹੋਤਰਾ ਵਿਭਾਗੀ ਕੰਮਾਂ ਨੂੰ ਨੇਪਰੇ ਚਾੜਨ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਸਹਾਇਤਾ ਕੀਤੀ। ਡਾ. ਗਿਲਹੋਤਰਾ ਦੀ ਸੇਵਾ ਮੁਕਤੀ ਉਪਰ ਜਿਥੇ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੇ ਉਨ•ਾਂ ਨੂੰ ਮੁਬਾਰਕਵਾਦ ਦਿੱਤੀ ਹੈ, ਉਥੇ ਜ਼ਿਲ•ਾ ਮਾਲ ਅਧਿਕਾਰੀ ਸ੍ਰੀ ਅਮਨ ਪਾਲ ਸਿੰਘ ਨੇ ਮੁਬਾਰਕਵਾਦ ਦਿੰਦਿਆਂ ਹੋਇਆ ਨਵੇਂ ਅਫ਼ਸਰਾਂ ਨੂੰ ਉਨ•ਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਹੈ।

About The Author

Leave a reply

Your email address will not be published. Required fields are marked *