Select Page

ਆਈ ਏ ਐਸ ਅਫਸਰ ਬਣਨ ਦੀ ਇੱਛਾ ਮਨ ਵਿੱਚ ਸਮੋਈ ਬੈਠੀ ਹੈ ਹੋਣਹਾਰ ਵਿਦਿਆਰਥਣ ਪਰਾਚੀ ਸ਼ਰਮਾ

ਆਈ ਏ ਐਸ ਅਫਸਰ ਬਣਨ ਦੀ ਇੱਛਾ ਮਨ ਵਿੱਚ ਸਮੋਈ ਬੈਠੀ ਹੈ ਹੋਣਹਾਰ ਵਿਦਿਆਰਥਣ ਪਰਾਚੀ ਸ਼ਰਮਾ

ਹੁਸ਼ਿਆਰਪੁਰ/  ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਦੀ ਵਿਦਿਆਰਥਣ ਰਹਿ ਚੁੱਕੀ ਹੋਣਹਾਰ ਵਿਦਿਆਰਥਣ ਪਰਾਚੀ ਸ਼ਰਮਾ ਆਈ ਏ ਐਸ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਧਾਰਨਾ ਮਨ ਵਿੱਚ ਸਮੋਈ ਬੈਠੀ ਹੈ। ਮੌਜੂਦਾ ਸਮੇਂ ਹੰਸ ਰਾਜ ਕਾਲਜ ਮਲਕਾਗੰਜ ਦਿੱਲੀ ਵਿਖੇ ਉਚੇਰੀ ਵਿੱਦਿਆ ਹਾਸਲ ਕਰ ਰਹੀ  ਪਰਾਚੀ ਸ਼ਰਮਾ ਨੇ ਪ੍ਰੀ-ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੀ ਪੜ੍ਹਾਈ ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਤੋਂ ਹਾਸਲ ਕੀਤੀ ਹੈ। ਪਰਾਚੀ ਨੇ ਦਸਵੀਂ ਦੀ ਪ੍ਰੀਖਿਆ (ਆਈ ਸੀ ਐਸ ਈ ਪੈਟਰਨ) ਸਾਲ 2016 ਵਿੱਚ 97ਥ2 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ, ਜ਼ਿਲ੍ਹੇ ਵਿਚੋਂ ਦੂਸਰੇ ਅਤੇ ਪੰਜਾਬ ਵਿੱਚੋਂ ਤੀਸਰਾ ਸਥਾਨ ਲੈ ਕੇ  ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਸੀ। 10+2 ਦੀ ਪ੍ਰੀਖਿਆ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿੱਚ ਸਾਲ 2018 ਵਿੱਚ 95ਥ8 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਪਹਿਲੇ ਸਥਾਨ ਤੇ ਰਹਿ ਕੇ ਪਾਸ ਕੀਤੀ ਹੈ।
ਪਰਾਚੀ ਸ਼ਰਮਾ ਨੇ ਕਿਹਾ ਕਿ ਉਸ ਦਾ ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਨਾਲ ਵਿਸ਼ੇਸ਼ ਲਗਾਅ ਹੈ। ਉਨਾਂ ਦੱਸਿਆ ਕਿ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ, ਜਿਹੜਾ  ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਨ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ। ਉਸਦਾ ਭਰਾ ਹਿਮਾਂਕ ਸ਼ਰਮਾ ਵੀ ਮੌਜੂਦਾ ਸਮੇਂ ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਵਿੱਚ ਹੀ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਦੀ ਡਾਇਰੈਕਟਰ ਅਨੀਤਾ ਲਾਰੈਂਸ ਨੇ ਦੱਸਿਆ ਕਿ ਹੋਣਹਾਰ ਵਿਦਿਆਰਥਣ ਪਰਾਚੀ ਸ਼ਰਮਾ ਪ੍ਰੀ-ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦਾ ਟ੍ਰੈਨਿਟੀ ਸਕੂਲ ਅਸਲਪੁਰ ਹੁਸ਼ਿਆਰਪੁਰ ਦੀ ਹੀ ਵਿਦਿਆਰਥਣ ਰਹੀ ਹੈ। ਉਹ ਹਮੇਸ਼ਾਂ ਸਾਰੀਆਂ ਜਮਾਤਾਂ ਵਿੱਚੋਂ ਵਧੀਆ ਅੰਕ ਪ੍ਰਾਪਤ ਕਰਕੇ ਹੀ ਪਾਸ ਹੁੰਦੀ ਰਹੀ ਹੈ। ਪਰਾਚੀ ਦੂਸਰੇ ਵਿਦਿਆਰਥੀਆਂ ਨਾਲੋਂ ਵੱਖਰੇ ਵਿਅਕਤੀਤਵ ਦੀ ਮਾਲਕਣ ਹੈ। ਅਨੀਤਾ ਲਾਰੈਂਸ ਨੇ ਦੱਸਿਆ ਕਿ ਪਰਾਚੀ ਸ਼ਰਮਾ ਤੋਂ ਉਨਾਂ ਨੂੰ ਬਹੁਤ ਆਸਾਂ ਹਨ। ਪਰਾਚੀ ਸ਼ਰਮਾ ਭਵਿੱਖ ਵਿੱਚ ਜਰੂਰ ਬਹੁਤ ਵੱਡਾ ਮੁਕਾਮ ਹਾਸਲ ਕਰਕੇ ਸਮਾਜ ਦੀ ਸੇਵਾ ਕਰੇਗੀ।
ਪਿਤਾ ਸ੍ਰੀ ਦੀਪਕ ਸ਼ਰਮਾ ਅਤੇ ਮਾਤਾ ਸ੍ਰੀਮਤੀ ਮਧੂ ਸ਼ਰਮਾ ਦੀ ਲਾਡਲੀ ਧੀ ਪਰਾਚੀ ਸ਼ਰਮਾ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੁਭਾਅ ਦੀ ਮਾਲਣ ਹੈ। ਪਿਤਾ ਸ੍ਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਪਰਾਚੀ ਬਚਪਨ ਤੋਂ ਹੀ ਪੜ੍ਹਨ ਤੋਂ ਬਹੁਤ ਹੁਸ਼ਿਆਰ ਹੈ। ਮਾਤਾ ਮਧੂ ਸ਼ਰਮਾ ਨੇ ਕਿਹਾ ਕਿ ਉਨਾਂ ਦੀ ਲਾਡਲੀ ਧੀ ਬਹੁਤ ਮਿਹਨਤੀ ਹੈ। ਪਰਾਚੀ ਸ਼ਰਮਾ ਨੂੰ ਗੀਤ ਗਾਉਣ ਅਤੇ ਕਿਤਾਬਾਂ ਪੜ੍ਹਨ ਦਾ ਸੌਥਕ ਹੈ। ਜ਼ਿਕਰਯੋਗ ਹੈ ਕਿ ਪਰਾਚੀ ਸ਼ਰਮਾ ਦੇ ਪਿਤਾ ਸ੍ਰੀ ਦੀਪਕ ਸ਼ਰਮਾ ਇੱਕ ਪੇਂਟਿੰਗ ਆਰਟਿਸਟ ਹਨ ਅਤੇ ਉਹ ਬਤੌਰ ਪੇਂਟਰ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਮਾਤਾ ਸ੍ਰੀਮਤੀ ਮਧੂ ਸ਼ਰਮਾ ਇੱਕ ਘਰੇਲੂ ਸੁਆਣੀ ਹੈ। ਖਾਸ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਵੀ ਵਿਸ਼ੇ ਦੀ ਟਿਊਸ਼ਨ ਨਹੀਂ ਪੜ੍ਹੀ, ਸਗੋਂ ਆਪਣੇ ਪਿਤਾ ਦਾ ਆਰਥਿਕ ਸਹਿਯੋਗ ਕਰਨ ਲਈ ਬੱਚਿਆਂ ਨੂੰ ਟਿਊਸ਼ਨ ਪੜ੍ਹਾਈ ਹੈ। ਆਈ ਏ ਐਸ ਦੀ ਵਕਾਰੀ ਪ੍ਰੀਖਿਆ ਪਾਸ ਕਰਨ ਲਈ ਲਈ  ਕਿਸੇ ਅਕੈਡਮੀ ਤੋਂ ਕੋਚਿੰਗ ਲੈਣ ਦੀ ਬਜਾਏ ਪਰਾਚੀ ਖੁਦ ਤਿਆਰੀ ਕਰ ਰਹੀ ਹੈ। ਪਰਾਚੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਜੀ ਵਿਦਿਆਰਥੀ ਸਮੇਂ ਦੌਰਾਨ ਖੁਦ ਆਈ ਏ ਐਸ ਅਫਸਰ ਬਣਨਾ ਚਾਹੁੰਦੇ ਸਨ , ਪਰ ਕਿਸੇ ਕਾਰਨ ਕਰਕੇ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੋ ਸਕੀ ਸੀ। ਪ੍ਰੰਤੂ ਉਸ ਦੇ ਪਿਤਾ ਦੀਪਕ ਸ਼ਰਮਾਂ ਬਚਪਨ ਤੋਂ ਹੀ ਉਸ ਨੂੰ ਆਈ ਏ ਐਸ ਅਫਸਰ ਬਣਨ ਲਈ ਪ੍ਰੇਰਨਾ ਦੇ ਰਹੇ ਹਨ। ਪਰਾਚੀ ਸ਼ਰਮਾ ਦੀ ਦਿਲੀ ਇੱਛਾ ਹੈ ਕਿ ਉਹ ਆਈ ਏ ਐਸ ਅਫਸਰ ਬਣ ਕੇ ਦੇਸ਼ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰੇਗੀ। ਅਸੀਂ ਆਸ ਕਰਦੇ ਹਾਂ ਕਿ ਪਰਾਚੀ ਸ਼ਰਮਾ ਦੀ ਇੱਛਾ ਨੂੰ ਬੂਰ ਜ਼ਰੂਰ ਪਵੇਗਾ।

About The Author

Leave a reply

Your email address will not be published. Required fields are marked *