Select Page

ਵਾਰਡ ਨੰਬਰ 50 ਦੇ ਪ੍ਰਤਾਪ ਨਗਰ ਦੇ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਸਬੰਧੀ ਮੇਅਰ ਸੂਦ ਨੂੰ ਦਿੱਤਾ ਮੰਗ ਪੱਤਰ।

ਵਾਰਡ ਨੰਬਰ 50 ਦੇ ਪ੍ਰਤਾਪ ਨਗਰ ਦੇ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਸਬੰਧੀ ਮੇਅਰ ਸੂਦ ਨੂੰ ਦਿੱਤਾ ਮੰਗ ਪੱਤਰ।

ਜਨਗਾਥਾ / ਹੁਸ਼ਿਆਰਪੁਰ / ਨਗਰ ਨਿਗਮ ਦੇ ਵਾਰਡ ਨੰਬਰ 50 ਦੇ ਮੁਹੱਲਾ ਪ੍ਰਤਾਪ ਨਗਰ ਦੀ ਮੁਹੱਲਾ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਕੋਂਸਲਰ ਸੁਰੇਖਾ ਬਰਜਾਤਾ ਦੀ ਅਗਵਾਈ ਵਿੱਚ ਮੇਅਰ ਸ਼ਿਵ ਸੂਦ ਨੂੰ ਮਿਲ ਕੇ ਮੁਹੱਲੇ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿਦਿੰਆਂ ਦੱਸਿਆ ਕਿ ਪ੍ਰਤਾਪ ਨਗਰ ਦੀ ਗਲੀ ਨੰਬਰ 1 ਅਤੇ 2 ਦੇ ਸੀਵਰੇਂ ਨੂੰ ਮੇਨ ਸੀਵਰੇਂ ਨਾਲ ੜਿਆ ਜਾਵੇ ਅਤੇ ਰਹਿੰਦੇ ਮੁਹੱਲਿਆਂ ਵਿੱਚ ਸੀਵਰੇਂ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਉਪਲਬੱਧ ਕਰਵਾਈ ਜਾਵੇ।ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਇਸ ਮੋਕੇ ਤੇ ਦਸਿੱਆ ਕਿ ਸੀਵਰੇਂ ਬੋਰਡ ਨਾਲ ਤਾਲਮੇਲ ਕਰਕੇ ਇਸ ਸੀਵਰੇਂ ਦੀ ਲਾਈਨ ਨੂੰ ਮੇਨ ਸੀਵਰੇਂ ਨਾਲ ਜਲਦ ਹੀ ਜੋੜਿਆਂ ਜਾਵੇਗਾ। ਬਾਕੀ ਰਹਿੰਦੇ ਮੁਹੱਲਿਆਂ ਵਿੱਚ ਪੀਣ ਵਾਲਾ ਪਾਣੀ ਅਤੇ ਸੀਵਰੇਂ ਦੀ ਸੁਵਿਧਾ ਦੇਣ ਲਈ ਕੇਂਦਰ ਸਰਕਾਰ ਦੀ ਅਮ੍ਰਿਤ ਯੋਜਨਾ ਤਹਿਤ ਕੰਮ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਅਮ੍ਰਿਤ ਯੋਜਨਾ ਵਿੱਚ ਆਪਣਾ ਬਣਦਾ ਹਿੱਸਾ ਨਾ ਪਾਉਣ ਕਰਕੇ ਕੰਮ ਵਿੱਚ ਦੇਰੀ ਹੋ ਰਹੀ ਹੈ। ਉਹਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਅਮ੍ਰਿਤ ਯੋਜਨਾ ਅਧੀਨ ਕਰਵਾਏ ਜਾਣ ਵਾਲੇ ਜਲ ਸਪਲਾਈ ਅਤੇ ਸੀਵਰੇਂ ਦੇ ਪ੍ਰੋਜੈਕਟ ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਜਾਵੇ ਤਾਂ ਸ਼ਹਿਰ ਵਿੱਚ ਇਸ ਸੁਵਿਧਾ ਤੋਂ ਵਾਂਝੇ ਲੋਕਾਂ ਨੂa ਇਸ ਦੀ ਸੁਵਿਧਾ ਉਪਲਬੱਧ ਕਰਵਾਈ ਜਾ ਸਕੇ।

ਮੁਹੱਲਾ ਵੈਲਫੇਅਰ ਕਮੇਟੀ ਪ੍ਰਤਾਪ ਨਗਰ ਵਾਰਡ ਨੰਬਰ 50 ਦੇ ਮੈਬਰਾਂ ਵਿੱਚੋ ਡਾ: ਪ੍ਰਵੀਨ, ਮੇਹਰ ਸਿੰਘ, ਗੋਪਾਲ ਡੋਗਰਾ, ਪ੍ਰੀਥਵੀ ਰਾਜ, ਅਨੂਪ ਕੁਮਾਰ ਪੂੰਜ, ਵਿਕਰਮ ਸਿੰਘ, ਚਮਨ ਲਾਲ ਲੱਠ ਵੀ ਇਸ ਮੋਕੇ ਤੇ ਹਾਜਰ ਸਨ।

About The Author

Leave a reply

Your email address will not be published. Required fields are marked *