Select Page

ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਬਣਾ ਸਕਦੀ ਹੈ ਸਫ਼ਲ : ਡਿਪਟੀ ਕਮਿਸ਼ਨਰ

ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਬਣਾ ਸਕਦੀ ਹੈ ਸਫ਼ਲ : ਡਿਪਟੀ ਕਮਿਸ਼ਨਰ

ਜਨਗਾਥਾ / ਹੁਸ਼ਿਆਰਪੁਰ, / ਸਥਾਨਕ ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਸਰਕਾਰ ਦੀ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ। ਇਥੇ ਜ਼ਿਲ•ਾ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਤੋਂ ਇਲਾਵਾ ਬਾਕਸਿੰਗ ਦੀ ਕੋਚਿੰਗ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ ਦੀ ਬਦੌਲਤ ਜਿਥੇ ਖਿਡਾਰੀਆਂ ਨੇ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤੇ ਹਨ, ਉਥੇ ਇਸ ਸਟੇਡੀਅਮ ਤੋਂ ਸਿਖਲਾਈ ਪ੍ਰਾਪਤ ਕਰਕੇ ਬਾਕਸਰ ਏਕਤਾ ਸਰੋਜ ਨੇ ਪੀ.ਆਈ.ਐਸ. ਵਲੋਂ ਖੇਡਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਜਿੱਤ ਕੇ ਪੂਰੀ ਦੁਨੀਆਂ ਵਿੱਚ ਜ਼ਿਲ•ੇ ਦਾ ਨਾਂਅ ਰੌਸ਼ਨ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਟੇਡੀਅਮ ਵਿੱਚ ਵੱਖ-ਵੱਖ ਕੋਚਾਂ ਵਲੋਂ ਕੋਚਿੰਗ ਦੇ ਕੇ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਹੀ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾ ਸਕਦੀ ਹੈ ਅਤੇ ਇਹ ਰੁਚੀ ਪੈਦਾ ਕਰਨ ਲਈ ਇਨਡੋਰ ਸਟੇਡੀਅਮ ਇਕ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਉਨ•ਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਥਿਤ ਇਨਡੋਰ ਸਟੇਡੀਅਮ ਦੇ ਨਾਲ-ਨਾਲ ਆਊਟਡੋਰ ਸਟੇਡੀਅਮ ਵਿੱਚ ਵੀ ਜਿਲ•ੇ ਦੇ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਤਹਿਤ ਖਿਡਾਰੀਆਂ ਨੂੰ ਉਚ ਮੁਕਾਮ ਛੂਹਣ ਦੇ ਕਾਬਲ ਬਣਾਇਆ ਜਾ ਰਿਹਾ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ ਕੋਚ ਸ੍ਰੀ ਹਰਜੰਗ ਸਿੰਘ ਵਲੋਂ ਮੁਫ਼ਤ ਬਾਕਸਿੰਗ ਦੀ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਸਦਕਾ 2014 ਤੋਂ ਹੁਣ ਤੱਕ 128 ਰਾਸ਼ਟਰੀ ਅਤੇ ਰਾਜ ਪੱਧਰੀ ਮੈਡਲ ਜ਼ਿਲ•ੇ ਦੇ ਹੋਣਹਾਰ ਬਾਕਸਰਾਂ ਵਲੋਂ ਜਿੱਤੇ ਜਾ ਚੁੱਕੇ ਹਨ। ਇਨ•ਾਂ ਮੈਡਲਾਂ ਵਿੱਚ 24 ਗੋਲਡ, 38 ਸਿਲਵਰ ਅਤੇ 66 ਕਾਂਸੇ ਦੇ ਤਮਗੇ ਸ਼ਾਮਲ ਹਨ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਤੰਦਰੁਸਤ ਅਤੇ ਸਿਹਤਮੰਦ ਹੋਵੇਗੀ, ਤਾਂ ਹੀ ਪੰਜਾਬ ਸਰਕਾਰ ਦਾ ‘ਮਿਸ਼ਨ ਤੰਦਰੁਸਤ ਪੰਜਾਬ’ ਸਫ਼ਲ ਹੋ ਸਕੇਗਾ। ਉਨ•ਾਂ ਕਿਹਾ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਤਵੱਜੋਂ ਦੇਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਿਡਾਰੀਆਂ ਵਲੋਂ 2014-15 ਵਿੱਚ 6 ਗੋਲਡ, 12 ਸਿਲਵਰ, 17 ਕਾਂਸੇ ਦੇ ਮੈਡਲ ਪ੍ਰਾਪਤ ਕੀਤੇ ਗਏ ਹਨ, ਜਦਕਿ 2015-16 ਵਿੱਚ 6 ਗੋਲਡ, 11 ਸਿਲਵਰ, 16 ਕਾਂਸੇ ਦੇ ਮੈਡਲ ਜਿੱਤੇ ਹਨ। ਇਸੇ ਸਾਲ ਦੌਰਾਨ ਸਬ-ਜੂਨੀਅਰ ਗਰਲਜ਼ ਬਾਕਸਿੰਗ ਚੈਂਪੀਅਨਸ਼ਿਪ ਫਗਵਾੜਾ ਵਿੱਚ ਏਕਤਾ ਸਰੋਜ ਬੈਸਟ ਬਾਕਸਰ ਚੁਣੀ ਗਈ ਸੀ। ਉਨ•ਾਂ ਦੱਸਿਆ ਕਿ 2016-17 ਵਿੱਚ 4 ਗੋਲਡ, 7 ਸਿਲਵਰ ਅਤੇ 14 ਕਾਂਸੇ ਦੇ ਮੈਡਲ ਜਿੱਤੇ ਹਨ। ਇਸੇ ਸਾਲ ‘ਖੇਲੋ ਇੰਡੀਆ ਖੇਲੋ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ’ ਗੁਹਾਟੀ ਵਿੱਚ ਬਾਕਸਰ ਸਕੀਨਾ ਸਲੀਮ ਉਰਫ ਮੁਸਕਾਨ ਨੇ ਅੰਡਰ-17 ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ। ਇਸ ਰਾਸ਼ਟਰੀ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ 3 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ•ਾਂ ਦੱਸਿਆ ਕਿ 2017-18 ਵਿੱਚ 8 ਗੋਲਡ, 8 ਸਿਲਵਰ ਅਤੇ 19 ਕਾਂਸੇ ਦੇ ਤਮਗੇ ਜਿੱਤੇ ਸਨ ਅਤੇ ਇਸੇ ਸਾਲ ਬਾਕਸਰ ਏਕਤਾ ਸਰੋਜ ਖੇਲੋ ਇੰਡੀਆ ਖੇਲੋ ਚੈਂਪੀਅਨਸ਼ਿਪ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ. ਮੋਹਾਲੀ) ਵਲੋਂ ਖੇਡੀ ਸੀ। ਉਨ•ਾਂ ਦੱਸਿਆ ਕਿ ਪੀ.ਆਈ.ਐਸ. ਵਲੋਂ ਖੇਡ ਕੇ ਇਹ ਖਿਡਾਰਨ ਇੰਟਰਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਸਰਬੀਆ ਵਿੱਚ ਗੋਲਡ ਜਿੱਤ ਚੁੱਕੀ ਹੈ, ਜੋ ਜ਼ਿਲ•ੇ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਉਧਰ ਜ਼ਿਲ•ੇ ਦੇ ਖੇਡ ਵਿਭਾਗ ਵਲੋਂ ਬਾਕਸਿੰਗ ਦੀ ਕੋਚਿੰਗ ਦੇ ਰਹੇ ਕੋਚ ਸ੍ਰੀ ਹਰਜੰਗ ਸਿੰਘ ਨੇ ਦੱਸਿਆ ਕਿ ਵੱਡੇ ਪੱਧਰ ‘ਤੇ ਬਾਕਸਰਾਂ ਵਲੋਂ ਮਾਰੀਆਂ ਮੱਲ•ਾਂ ਸਦਕਾ ਉਸ ਨੂੰ ਡਾਹਢੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ•ਾਂ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਬਾਕਸਿੰਗ ਦੀ ਸਿਖਲਾਈ ਸਵੇਰੇ 6 ਤੋਂ 8 ਅਤੇ ਸ਼ਾਮ 4 ਤੋਂ 7 ਵਜੇ ਤੱਕ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਮੌਜੂਦਾ ਤੌਰ ‘ਤੇ 50 ਤੋਂ ਵੱਧ ਬੱਚੇ ਬਾਕਸਿੰਗ ਦੀ ਕੋਚਿੰਗ ਲੈ ਰਹੇ ਹਨ। ਉਨ•ਾਂ ਦੱਸਿਆ ਕਿ ਸਬ-ਜੂਨੀਅਰ (12 ਤੋਂਂ 14), ਜੂਨੀਅਰ (16-17), ਯੂਥ (18), ਜਦਕਿ ਸੀਨੀਅਰ ਵਰਗ (18 ਤੋਂ ਵੱਧ) ਤਹਿਤ ਕੋਚਿੰਗ ਦਿੱਤੀ ਜਾ ਰਹੀ ਹੈ।

About The Author

Leave a reply

Your email address will not be published. Required fields are marked *