20 ਲੱਖ ਕਰੋੜ ਦੇ ਵਿੱਤੀ ਪੈਕੇਜ ਦੀ ਚੌਥੀ ਕਿਸ਼ਤ ਦਾ ਐਲਾਨ :

    0
    172

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਵਿੱਤੀ ਪੈਕੇਜ ਦਾ ਵਿਸਥਾਰ ਦੱਸਦਿਆਂ ਰੱਖਿਆ ਖੇਤਰ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਸਰਕਾਰ ਅਜਿਹੇ ਹਥਿਆਰ, ਵਸਤੂਆਂ, ਸਪੇਅਰਪਾਰਟਸ ਨੂੰ ਨੋਟੀਫਾਈ ਕਰੇਗੀ ਜਿੰਨ੍ਹਾਂ ਚ ਆਯਾਤ ਤੇ ਪਾਬੰਦੀ ਲਾਈ ਜਾਵੇਗੀ ਤੇ ਉਨ੍ਹਾਂ ਦੀ ਦੇਸ਼ ਚ ਹੀ ਪੂਰਤੀ ਕੀਤੀ ਜਾਵੇਗੀ।

    ਹਥਿਆਰਾਂ ਦੇ ਮਾਮਲੇ ਚਸ ਵਿਦੇਸ਼ੀ ਨਿਰਭਰਤਾ ਘੱਟ ਕਰਨੀ ਹੈ। ਆਰਡੀਨੈਂਸ ਫੈਕਟਰੀ ਦਾ ਕਾਰਪੋਰੇਟਾਈਜੇਸ਼ਨ ਹੋਵੇਗਾ। ਪ੍ਰਾਇਵੇਟਾਈਜੇਸ਼ਨ ਨਹੀਂ ਹੋਵੇਗਾ। ਰੱਖਿਆ ਉਤਪਾਦਨ ਚ ਐੱਫਡੀਆਈ ਦੀ ਸੀਮਾ 49 ਫ਼ੀਸਦ ਤੋਂ ਵਧਾ ਕੇ 74 ਪ੍ਰਤੀਸ਼ਤ ਕੀਤੀ ਗਈ ਹੈ।

    ਵਿੱਤ ਮੰਤਰੀ ਨੇ ਕਿਹਾ ਅੱਜ ਦਾ ਪੈਕੇਜ ਸੰਰਚਨਾਤਮਕ ਸੁਧਾਰਾਂ ਤੇ ਆਧਾਰਤ ਹੈ। ਨਿਰਮਲਾ ਨੇ ਸੀਤਾਰਨਮ ਨੇ ਡੀਬੀਟੀ, ਜੀਐਸਟੀ, ਆਈਬੀਸੀ, ਈਜ਼ ਆਫ਼ ਡੂਇੰਗ ਬਿਜ਼ਨਸ, ਪਬਲਿਕ ਸੈਕਟਰ ਬੈਂਕਾਂ ਦੇ ਸੁਧਾਰ, ਡਾਇਰੈਕਟ ਟੈਕਸ ਚ ਸੁਧਾਰ, ਪਾਵਰ ਸੈਕਟਰ ਚ ਸੁਧਾਰ, ਸਿੰਜਾਈ, ਕੋਲ ਸੈਕਟਰ ਜਿਹੀਆਂ ਉਪਲਬਧੀਆਂ ਦੀ ਯਾਦ ਦਿਵਾਈ।

    LEAVE A REPLY

    Please enter your comment!
    Please enter your name here