153 ਨਵੇਂ ਮਰੀਜ਼ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 18157, ਕੁੱਲ ਮੌਤਾਂ 711

    0
    183

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਅੱਜ ਜ਼ਿਲ੍ਹੇ ਵਿੱਚ 1700 ਨਵੇਂ ਸੈਂਪਲ ਲਏ ਗਏ ਹਨ ਅਤੇ 1971 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ 153 ਨਵੇਂ ਪਾਜ਼ੀਟਿਵ ਮਰੀਜ਼ ਮਿਲਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18157 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਅੰਦਰ 441423 ਸੈਂਪਲ ਲਏ ਗਏ ਹਨ ਜਿਨਾ ਵਿੱਚੋ 422585 ਸੈਂਪਲ ਨੈਗੇਟਿਵ, 2301 ਸੈਪਲਾਂ ਦਾ ਰਿਪੋਰਟ ਦਾ ਇੰਤਜ਼ਾਰ ਹੈ ਤੇ 202 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 1633 ਹੈ ਜਦਕਿ 17285 ਮਰੀਜ਼ ਠੀਕ ਹੋਏ ਹਨ। ਕੁੱਲ ਮੌਤਾਂ ਦੀ ਗਿਣਤੀ 711 ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ 153 ਸੈਂਪਲ ਪਾਜ਼ੀਟਿਵ ਆਏ ਹਨ ਜਿਨ੍ਹਾਂ ਵਿੱਚ ਸ਼ਹਿਰ ਹੁਸ਼ਿਆਰਪੁਰ 23 ਅਤੇ 130 ਸੈਂਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ।ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਜ਼ਿਲ੍ਹੇ ਵਿੱਚ ਕੋਰੋਨਾ ਨਾਲ 7 ਮੌਤਾਂ ਹੋਈਆਂ ਹਨ। (1) 66 ਸਾਲਾਂ ਔਰਤ ਵਾਸੀ ਗੋਦਪੁਰ ਦੀ ਮੌਤ ਮਾਡਰਨ ਹਸਪਤਾਲ ਹੁਸ਼ਿਆਰਪੁਰ ਹੈ (2) 47 ਸਾਲਾਂ ਪੁਰਸ਼ ਵਾਸੀ ਗੋਦਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ। (3) 43 ਸਾਲਾਂ ਪੁਰਸ਼ ਵਾਸੀ ਚਬੇਵਾਲ ਦੀ ਪੀਜੀਆਈ ਚੰਡੀਗੜ੍ਹ ਵਿਖੇ ਹੋਈ ਹੈ। (4) 69 ਸਾਲਾਂ ਪੁਰਸ਼ ਵਾਸੀ ਰਾਜਪੁਰ ਭਾਈਆ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (5) 50 ਸਾਲਾਂ ਪੁਰਸ਼ ਵਾਸੀ ਹਾਜੀਪੁਰ ਮੌਤ ਨਿੱਜੀ ਹਸਪਤਾਲ ਜਲੰਧਰ ਵਿਖੇ ਹੋਈ। (6) 50 ਸਾਲਾਂ ਪੁਰਸ਼ ਵਾਸੀ ਮੰਡ ਮੰਡੇਰ ਦੀ ਮੌਤ ਰਸਤੇ ਵਿੱਚ ਜਾਂਦਿਆਂ ਹੋ ਗਈ। (7) 64 ਸਾਲਾਂ ਪੁਰਸ਼ ਵਾਸੀ ਕਮੇਟੀ ਬਜ਼ਾਰ ਹੁਸਿਆਰਪੁਰ ਦੀ ਮੌਤ ਮਾਡਰਨ ਹਸਪਤਾਲ ਜਲੰਧਰ ਵਿਖੇ ਹੋਈ।

    ਉਹਨਾਂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਸਖ਼ਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਆਪਣਾ ਕੋਵਿਡ-19 ਟੀਕਾਕਰਨ ਨਜ਼ਦੀਕੀ ਸਿਹਤ ਸੰਸਥਾਵਾਂ ਤੋਂ ਕਰਵਾਇਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ।

    LEAVE A REPLY

    Please enter your comment!
    Please enter your name here