ਜ਼ਿਲ੍ਹੇ ਵਿੱਚ ਕੋਵਿਡ-19 ਵਾਇਰਸ ਕਰਕੇ 5 ਮੌਤਾਂ : ਸਿਵਲ ਸਰਜਨ

    0
    124

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਕੋਵਿਡ-19 ਤੋਂ ਪ੍ਰਭਾਵਿਤ ਟਾਂਡਾ ਬਲਾਕ ਨਾਲ ਸੰਬੰਧਿਤ ਲਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਉਮਰ 35 ਸਾਲ ਜੋ ਪਹਿਲਾਂ ਤੋ ਹੀ ਗੁਰਦਿਆ ਦੀ ਬਿਮਾਰੀ ਤੋ ਪੀੜਤ ਸੀ ਅਤੇ ਉਸ ਦਾ ਇਲਾਜ ਕਿਡਨੀ ਹਸਪਤਾਲ ਜਸੰਧਰ ਤੋ ਚੱਲ ਰਿਹਾ ਸੀ। ਇਹ ਮਰੀਜ਼ 16 ਮਈ ਨੂੰ ਕਿਡਨੀ ਹਸਪਤਾਲ ਦਾਖ਼ਲ ਹੋਇਆ ਜਿੱਥੇ ਉਸ ਦਾ ਕੋਵਿਡ-19 ਵਾਇਰਸ ਦਾ ਸੈਂਪਲ ਪਾਜ਼ਿਟਿਵ ਪਾਇਆ ਗਿਆ ਮਰੀਜ਼ ਦੀ 17 ਮਈ ਸ਼ਾਮ ਨੂੰ ਜਲੰਧਰ ਹਸਪਤਾਲ ਵਿਖੇ ਵਿਖੇ ਮੌਤ ਹੋ ਗਈ । ਇਸ ਮੌਤ ਨਾਲ ਜ਼ਿਲ੍ਹੇ ਵਿੱਚ ਕੋਵਿਡ-19 ਵਾਇਰਸ ਕਰਕੇ ਮੌਤਾਂ ਗਿਣਤੀ 5 ਹੋ ਗਈ ਹੈ ਅਤੇ ਪਾਜ਼ਿਟਿਵ ਕੇਸ 94 ਹੋ ਗਏ ਹਨ ।

    ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਤੱਕ ਸ਼ੱਕੀ ਲੱਛਣਾਂ ਵਾਲੇ 1531 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚ 1345 ਸੈਂਪਲ ਨੈਗੇਟਿਵ ਅਤੇ 66 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਇਹਨਾਂ ਸੈਂਪਲਾਂ ਵਿੱਚ 26 ਸੈਂਪਲ ਇਨਵੈਲਡ ਹਨ। ਸਿਹਤ ਐਡਵਾਈਜਰੀ ਬਾਰੇ ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਘਰ ਤੋਂ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਵਾਲੇ ਹਰੇਕ ਵਿਅਕਤੀ ਲਈ ਮੂੰਹ ਤੇ ਮਾਸਿਕ ਲਗਾਉਣਾ ਜ਼ਰੂਰੀ ਹੈ ਅਤੇ ਜੇਕਰ ਕੋਈ ਇਸ ਦਾ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ 200 ਰੁਪਏ ਜੁਰਮਾਨਾ ਕੀਤਾ ਜਾਵੇਗਾ । ਇਸੇ ਤਰ੍ਹਾਂ ਜਨਤਕ ਥਾਂਵਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 100 ਰੁਪਏ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਕੋਵਿਡ-19 ਦੇ ਫਲਾਅ ਨੂੰ ਰੋਕਣ ਲਈ ਸਾਨੂੰ ਸਰਕਾਰ ਦੀਆਂ ਹਦਾਇਤਾ ਦੀ ਪਾਲਣਾ ਕਰਨੀ ਚਾਹੀਦੀ ਹੈ।

    LEAVE A REPLY

    Please enter your comment!
    Please enter your name here