ਸਾਂਸਦ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਲੱਗੇ ਪੋਸਟਰ !

    0
    137

    ਪਠਾਨਕੋਟ, ਜਨਗਾਥਾ ਟਾਇਮਜ਼ : (ਸਿਮਰਨ)

    ਪਠਾਨਕੋਟ : ਪਠਾਨਕੋਟ ਵਿਚ ਅੱਜ ਲੋਕਾਂ ਨੇ ਇਕ ਅਲੱਗ ਹੀ ਅੰਦਾਜ਼ ਵਿਚ ਆਪਣੇ ਜ਼ਿਲ੍ਹੇ ਦੇ ਸਾਂਸਦ ਸਨੀ ਦਿਉਲ ਦੇ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ। ਸੁਜਾਨਪੁਰ ਵਿਚ ਜੰਮੂ ਨੈਸ਼ਨਲ ਹਾਈਵੇ ਉਤੇ ਲੋਕ ਸਨੀ ਦਿਉਲ ਨੂੰ ਲੱਭਦੇ ਹੋਏ ਨਜਰ ਆਏ। ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨਾਂ ਜਿਵੇ ਮੋਟਰਸਾਈਕਲ, ਕਾਰ ਅਤੇ ਟਰੱਕਾਂ ਨੂੰ ਰੋਕ ਕੇ ਇਹ ਕਹਿੰਦੇ ਹਨ ਕਿ ਕਿਤੇ ਉਹਨਾਂ ਨੇ ਸਾਡਾ ਸੰਸਦ ਸਨੀ ਦਿਓਲ ਨੂੰ ਦੇਖਿਆ ਹੈ। ਇਹਨਾਂ ਲੋਕਾਂ ਦੇ ਹੱਥਾ ਵਿਚ ਸਨੀ ਦਿਉਲ ਗੁੰਮਸ਼ੁਦਗੀ ਦੇ ਪੋਸਟਰ ਫੜੇ ਹੋਏ ਸਨ। ਇਸ ਤੋਂ ਇਲਾਵਾ ਲੋਕਾਂ ਨੇ ਸਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵਿਚ ਕੰਧਾਂ ਉੱਤੇ ਚਿਪਕਾ ਦਿੱਤੇ ਹਨ।

    ਲੋਕਾਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਰਗੀ ਮਹਾਂਮਾਰੀ ਫੈਲੀ ਹੋਈ ਹੈ ਲੋਕ ਭੁੱਖ ਨਾ ਮਰ ਰਹੇ ਹਨਪਰ ਉਹਨਾਂ ਦੇ ਨੇਤਾ ਨੇ ਕੋਈ ਰਾਸ਼ਨ ਜਾ ਰਾਹਤ ਦੇਣ ਲਈ ਕੋਈ ਉਪਰਾਲਾ ਨਹੀ ਕੀਤਾ ਹੈ। ਲੋਕਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਜੀ ਹੈ, ਜੋ ਲੋਕਾਂ ਨੂੰ ਰਾਸ਼ਨ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਹਨ। ਸਥਾਨਕ ਕਾਂਗਰਸ ਵਰਕਰਾਂ ਨੇ ਇਲਜ਼ਾਮ ਲਗਾਏ ਹਨ ਕਿ ਹਲਕੇ ਦਾ ਸੰਸਦ ਗੁੰਮ ਗਿਆ ਹੈ ਉਹ ਕੋਰੋਨਾ ਦੌਰਾਨ ਉਸ ਨੇ ਹਲਕੇ ਦੇ ਲੋਕਾਂ ਦੀ ਕੋਈ ਮੱਦਦ ਨਹੀ ਕੀਤੀ ਹੈ।

    LEAVE A REPLY

    Please enter your comment!
    Please enter your name here