ਮਾਸੂਮ ਨਾਲ ਰੇਪ ਕਰਨ ਵਾਲੇ ਹੈਵਾਨ ਤੇ ਕੇਸ ਦਰਜ !

    0
    131

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਸਿਰਫ਼ ਢਾਈ ਕੁ ਵਰ੍ਹਿਆਂ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੁੰਡੇ ਨੂੰ ਨੌਜਵਾਨ ਦੀ ਬਜਾਏ ਹੈਵਾਨ ਕਹਿਣਾ ਹੀ ਠੀਕ ਰਹੇਗਾ। ਜਿਸ ਨੇ ਹਾਲੇ ਪੁੰਗਰ ਰਹੀ ਕਲੀ ਨੂੰ ਮਧੋਲ ਕੇ ਸੁੱਟ ਦਿੱਤਾ। ਸ਼ਿਵ ਵਾਟਿਕਾ ਕਲੋਨੀ ਦੇ ਰਹਿਣ ਵਾਲੇ ਕਰੀਬ 19 ਵਰ੍ਹਿਆਂ ਦੇ ਰਵਪ੍ਰੀਤ ਸਿੰਘ ਨੇ ਮਾਸੂਮ ਜਿੰਦ ਨਾਲ ਕਿੰਨ੍ਹੇ ਕੁ ਵਾਰ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਇਸ ਬਾਰੇ ਵਿਚਾਰੀ ਮਲੂਕ ਜਿਹੀ ਜਾਨ ਪੂਰੀ ਤਰਾਂ ਬੋਲ ਕੇ ਵੀ ਖ਼ੁਦ ਨਾਲ ਹੋਏ ਅੱਤਿਆਚਾਰ ਨੂੰ ਬਿਆਨ ਨਹੀਂ ਕਰ ਸਕਦੀ। ਦੋਸ਼ੀ ਦੁਆਰਾ ਆਪਣੇ ਘਰ ਅੰਦਰ ਵੜ੍ਹ ਕੇ ਕੀਤੇ ਪਾਪ ਦਾ ਭਾਂਡਾ ਆਖ਼ਿਰ ਚੌਰਾਹੇ ਫੁੱਟ ਹੀ ਗਿਆ। ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਬਾਲੜੀ ਨਾਲ ਬਲਾਤਕਾਰ ਕਰਨ, ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਅਤੇ ਪੋਕਸੋ ਐਕਟ ਦੇ ਤਹਿਤ ਥਾਣਾ ਸਿਟੀ 1 ਚ, ਕੇਸ ਦਰਜ ਕਰਕੇ ਉਸਨੂੰ ਸਜ਼ਾ-ਏ-ਮੌਤ ਦਿਵਾਉਣ ਦੀ ਨੀਂਹ ਰੱਖ ਦਿੱਤੀ ।

    -ਗੁਆਂਢਣ ਨੇ ਬੱਚੀ ਨੂੰ ਹੈਵਾਨ ਤੋਂ ਛੁਡਾਇਆ…

    ਮਾਸੂਮ ਬਾਲੜੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਚ, ਕਿਹਾ ਦੋਸ਼ੀ ਰਵਪ੍ਰੀਤ ਸਿੰਘ ਕਾਫੀ ਦਿਨ ਤੋਂ ਬੱਚੀ ਨੂੰ ਵਡਿਆ ਕੇ ਆਪਣੇ ਘਰ ਲੈ ਜਾਂਦਾ ਸੀ। ਕਰੀਬ 15 ਕੁ ਦਿਨ ਪਹਿਲਾਂ ਰਵਪ੍ਰੀਤ ਸਿੰਘ ਦੇ ਘਰ ਬੱਚੀ ਦੇ ਰੋਣ ਕੁਰਲਾਉਣ ਦੀਆਂ ਅਵਾਜਾਂ ਸੁਣ ਕੇ ਉਸ ਦੀ ਗੁਆਂਢਣ ਮੌਕੇ ਤੇ ਪਹੁੰਚ ਗਈ। ਜਿਸ ਨੇ ਦੋਸ਼ੀ ਨੂੰ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਦੇ ਵੇਖਿਆ ਤੇ ਦੋਸ਼ੀ ਮੌਕੇ ਤੋਂ ਭੱਜ ਗਿਆ ਤੇ ਘਟਨਾ ਦੀ ਚਸ਼ਮਦੀਦ ਉਹ ਔਰਤ ਚੀਖਦੀ ਬੱਚੀ ਨੂੰ ਉਸ ਦੇ ਘਰ ਛੱਡ ਆਈ ਅਤੇ ਘਟਨਾ ਬਾਰੇ ਵੀ ਉਸ ਦੀ ਮਾਂ ਨੂੰ ਦੱਸ ਦਿੱਤਾ। ਪਰੰਤੂ ਬੱਚੀ ਦਾ ਮਾਮਲਾ ਹੋਣ ਕਰਕੇ ਸਮਾਜ਼ ਚ, ਲਾਜ਼ ਸ਼ਰਮ ਦੀ ਮਾਰੀ ਬੱਚੀ ਦੀ ਮਾਂ ਸੀਨੇ ਅੰਦਰ ਹੀ ਅੱਤਿਆਚਾਰ ਦੀ ਚੀਸ ਦਬਾ ਕੇ ਚੁੱਪ ਹੋ ਗਈ। ਇਸ ਨਾਲ ਦੋਸ਼ੀ ਦਾ ਹੌਸਲਾ ਹੋਰ ਵਧ ਗਿਆ। ਦੋਸ਼ੀ ਰਵਪ੍ਰੀਤ ਸਿੰਘ ਨੇ ਸੋਮਵਾਰ ਨੂੰ ਵੀ ਉਲਾਂਭਾ ਦੇਣ ਤੋਂ ਬਾਅਦ ਹੋਈ ਤਕਰਾਰ ਦੌਰਾਨ ਗੁੰਡਾਗਰਦੀ ਕਰਦੇ ਹੋਏ ਉਸ ਨੂੰ ਘਟਨਾ ਬਾਰੇ ਮੂੰਹ ਖੋਹਲਣ ਤੋਂ ਰੋਕਣ ਲਈ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।

    ਮਾਮਲੇ ਦੀ ਤਫਤੀਸ਼ ਅਧਿਕਾਰੀ ਐੱਸਆਈ ਰਾਜਪਾਲ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨ ਤੇ ਦੋਸ਼ੀ ਰਵਪ੍ਰੀਤ ਸਿੰਘ ਦੇ ਖ਼ਿਲਾਫ਼ ਅਧੀਨ ਜ਼ੁਰਮ 376 ਏਬੀ/ 506 ਆਈਪੀਸੀ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਥਾਣਾ ਸਿਟੀ ਚ, ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਉਹ ਪੂਰੀ ਵਾਹ ਲਾ ਦੇਣਗੇ। ਤਾਂਕਿ ਦੋਸ਼ੀ ਨੂੰ ਮਿਸਾਲੀ ਸਜ਼ਾ ਮਿਲ ਸਕੇ।

    -ਦੋਸ਼ੀ ਨੂੰ ਹੋ ਸਕਦੀ ਹੈ ਸਜ਼ਾ-ਏ-ਮੌਤ

    ਕਾਨੂੰਨੀ ਮਾਹਿਰਾਂ ਅਨੁਸਾਰ 376 ਏਬੀ ਦੇ ਤਹਿਤ ਦੋਸ਼ੀ ਨੂੰ ਘੱਟ ਤੋਂ ਘੱਟ 20 ਸਾਲ ਅਤੇ ਜਿਊਂਦੇ ਰਹਿਣ ਤੱਕ ਉਮਰ ਕੈਦ ਜਾਂ ਸਜ਼ਾ ਏ ਮੌਤ ਤੱਕ ਵਧਾਈ ਜਾ ਸਕਦੀ ਹੈ। ਇਸੇ ਤਰਾਂ ਪੋਕਸੋ ਐਕਟ ਦੀ ਧਾਰਾ 6 ਤਹਿਤ ਵੀ ਦੋਸ਼ੀ ਉਕਤ ਸਜਾਵਾਂ ਹੋ ਸਕਦੀਆਂ ਹਨ। ਕੇਸ ਦੀ ਸੁਣਵਾਈ ਫਾਸਟਟ੍ਰੈਕ ਅਦਾਲਤ ਚ, ਹੋਵੇਗੀ।

    ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਲੋਕ ਮਾਸੂਮ ਬੱਚੀਆਂ ਦੀ ਕੰਜਕਾਂ ਦੇ ਰੂਪ ਚ, ਪੂਜਾ ਕਰਦੇ ਹਨ। ਪਰੰਤੂ ਦੋਸ਼ੀ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਨਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ। ਤਾਂਕਿ ਅੱਗੇ ਨੂੰ ਕੋਈ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਵੀ ਨਾ ਕਰੇ।

    LEAVE A REPLY

    Please enter your comment!
    Please enter your name here