ਪੰਜਾਬ ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ? ਦੇਖੋ ਪੂਰੀ ਸੂਚੀ :

    0
    114

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਦੇਸ਼ ‘ਚ ਕੋਰੋਨਾ ਸੰਕਟ ਦੇ ਚਲਦਿਆਂ ਸਭ ਤੋਂ ਪਹਿਲਾਂ ਕਰਫਿਊ ਲਗਾਉਣ ਵਾਲੀ ਪੰਜਾਬ ਸਰਕਾਰ ਨੇ, ਹੁਣ ਚੌਥੇ ਪੜਾਅ ‘ਚ ਕਰਫਿਊ ਨੂੰ ਲਾਕਡਾਊਨ ‘ਚ ਬਦਲ ਦਿੱਤਾ ਹੈ। ਪੰਜਾਬ ‘ਚ ਹੁਣ ਤੋਂ ਕਰਫਿਊ ਦੀ ਥਾਂ ‘ਤੇ ਲਾਕਡਾਊਨ ਹੋਵੇਗਾ। ਅੱਜ ਤੋਂ ਪੰਜਾਬ ਸਰਕਾਰ ਨੇ ਬੱਸਾਂ, ਟੈਕਸੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਪੰਜਾਬ ਅੱਜ ਤੋਂ ਖੋਲ੍ਹਿਆ ਜਾ ਰਿਹਾ ਹੈ। ਅੱਜ ਦੁਕਾਨਾਂ ਅਤੇ ਦਫ਼ਤਰ ਵੀ ਖੁੱਲ੍ਹ ਰਹੇ ਹਨ।

    ਪੰਜਾਬ ‘ਚ ਕੰਟੇਂਮੈਂਟ ਜ਼ੋਨਾਂ ਨੂੰ ਛੱਡ ਕੇ ਅੱਜ ਤੋਂ ਹੋਰ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ।

    -ਪੰਜਾਬ ‘ਚ ਅੱਜ ਤੋਂ ਕਰਫਿਊ ਨਹੀਂ ਲਾਕਡਾਊਨ ਹੋਵੇਗਾ।

    – ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਵੱਧ ਤੋਂ ਵੱਧ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ।

    – ਸਰਕਾਰੀ ਅਤੇ ਨਿੱਜੀ ਦਫ਼ਤਰ ਖੋਲ੍ਹੇ ਜਾ ਰਹੇ ਹਨ।

    – ਹਰ ਕਿਸਮ ਦੇ ਉਦਯੋਗ ਖੁੱਲ੍ਹ ਰਹੇ ਹਨ।

    – ਬੱਸ ਸੇਵਾ ਵੀ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ।

    – ਟੈਕਸੀ ਸੇਵਾ ਅਤੇ ਆਟੋ ਰਿਕਸ਼ਾ ਵੀ ਅੱਜ ਤੋਂ ਸ਼ੁਰੂ ਹੋਣਗੇ।

    – ਦੋਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਆਗਿਆ ਦਿੱਤੀ ਗਈ ਹੈ।

    – ਸੈਲੂਨ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

    ਅੱਜ ਤੋਂ ਪੰਜਾਬ ‘ਚ ਖੁੱਲ੍ਹਿਆ ਕਰਫਿਊ, ਸਰਕਾਰ ਨੇ ਇਨ੍ਹਾਂ ਕੰਮਾਂ ਦੀ ਇਜਾਜ਼ਤ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ

    ” ਰੈੱਡ, ਗ੍ਰੀਨ ਤੇ ਓਰੇਂਜ ਜ਼ੋਨ ਨੂੰ ਸਮਝਣਾ ਮੁਸ਼ਕਲ ਹੈ, ਇਸ ਲਈ ਪੰਜਾਬ ਵਿੱਚ ਕਨਫਾਈਨਮੈਂਟ ਤੇ ਨਾਨ- ਕਨਫਾਈਨਮੈਂਟ ਜ਼ੋਨ ਬਣਾਏ ਜਾਣਗੇ। 

    ਪੰਜਾਬ ਇਸ ਸਮੇਂ ਕੋਰੋਨਾ ਦੇ ਮਾਮਲੇ ‘ਚ ਦੇਸ਼ ‘ਚ 10 ਵੇਂ ਨੰਬਰ ‘ਤੇ ਹੈ ਪਰ ਸੂਬਾ ਸਰਕਾਰ ਕੋਈ ਅਣਗਹਿਲੀ ਨਹੀਂ ਵਰਤਣੀ ਚਾਹੁੰਦੀ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਪੰਜਾਬ ਵਿੱਚ…

    – ਸਕੂਲ ਅਤੇ ਕਾਲਜ ਬੰਦ ਰਹਿਣਗੇ।

    – ਸਵੀਮਿੰਗ ਪੂਲ, ਜਿੰਮ ਬੰਦ ਰਹਿਣਗੇ।

    – ਧਾਰਮਿਕ ਸਥਾਨ ਬੰਦ ਰਹਿਣਗੇ।

    – ਧਾਰਮਿਕ ਸਮਾਗਮਾਂ ਅਤੇ ਰਾਜਨੀਤਿਕ ਇਕੱਠ ਦੀ ਆਗਿਆ ਨਹੀਂ ਹੈ।

    ਪੰਜਾਬ ‘ਚ ਜੋ ਖੇਤਰ ਖੁੱਲ੍ਹ ਰਹੇ ਹਨ, ਉੱਥੇ ਲੋਕਾਂ ਨੂੰ ਆਉਣ-ਜਾਣ ਲਈ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਪੰਜਾਬ ‘ਚ ਸ਼ਾਮ 7 ਤੋਂ ਸਵੇਰ 7 ਵਜੇ ਤੱਕ ਕਰਫਿਊ ਰਹੇਗਾ।

     

    LEAVE A REPLY

    Please enter your comment!
    Please enter your name here