ਟੀਮ ‘ਚ ਸ਼ਾਮਲ ਕਰਨ ਲਈ ਕੋਹਲੀ ਤੋਂ ਵੀ ਮੰਗੀ ਰਿਸ਼ਵਤ !

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਟੀਮ ਵਿੱਚ ਥਾਂ ਪੱਕੀ ਕਰਨ ਬਦਲੇ ਉਨ੍ਹਾਂ ਤੋਂ ਰਿਸ਼ਵਤ ਮੰਗੀ ਗਈ ਸੀ। ਹਾਲਾਂਕਿ, ਕੋਹਲੀ ਦੇ ਪਿਤਾ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਕ੍ਰਿਕੇਟ ਟੀਮ ਦੇ ਚੋਣਕਾਰਾਂ ਦੀ ਕਾਰਗੁਜ਼ਾਰੀ ‘ਤੇ ਇਹ ਵੱਡਾ ਸਵਾਲੀਆ ਨਿਸ਼ਾਨ ਹੈ।

    ਹਾਲ ਹੀ ਵਿੱਚ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤ੍ਰੀ ਆਪਣੇ ਕ੍ਰਿਕੇਟ ਟੀਮ ਦੇ ਹਮਰੁਤਬਾ ਨਾਲ ਇੰਸਟਾਗ੍ਰਾਮ ਲਾਈਵ ‘ਤੇ ਆਏ ਸਨ। ਇਸ ਦੌਰਾਨ ਹੀ ਇਹ ਖੁਲਾਸਾ ਹੋਇਆ। ਵਿਰਾਟ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਕ੍ਰਿਕੇਟ ਵਿੱਚ ਕਾਫੀ ਗੜਬੜੀਆਂ ਚੱਲਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰੇਮ ਕਾਫ਼ੀ ਮਿਹਨਤੀ ਸਨ ਤੇ ਉਨ੍ਹਾਂ ਨੇ ਸਟ੍ਰੀਟ ਲਾਈਟ ਹੇਠ ਪੜ੍ਹਾਈ ਕਰਕੇ ਪਹਿਲਾਂ ਨੇਵੀ ਵਿੱਚ ਨੌਕਰੀ ਕੀਤੀ ਤੇ ਫਿਰ ਵਕਾਲਤ ਵੀ ਕੀਤੀ। ਕੋਹਲੀ ਨੇ ਕਿਹਾ ਕਿ ਇੰਨੀ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਰਿਸ਼ਵਤਖੋਰੀ ਵਾਲੀ ਭਾਸ਼ਾ ਸਮਝ ਨਹੀਂ ਆਉਂਦੀ ਤੇ ਨਾ ਹੀ ਉਹ ਸ਼ੌਰਟਕੱਟ ਵਿੱਚ ਯਕੀਨ ਰੱਖਦੇ ਹਨ।

    ਕ੍ਰਿਕੇਟ ਕਪਤਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਕੋਚ ਨੂੰ ਕਿਹਾ ਕਿ ਜੇਕਰ ਵਿਰਾਟ ਆਪਣੇ ਟੇਲੈਂਟ ਦੇ ਦਮ ‘ਤੇ ਖੇਡ ਸਕਦਾ ਹੈ ਤਾਂ ਉਹ ਇਹ ਸਭ ਕਰਨ ਲਈ ਤਿਆਰ ਨਹੀਂ। ਇਸ ਮਗਰੋਂ ਜਦ ਉਨ੍ਹਾਂ ਦੀ ਚੋਣ ਨਹੀਂ ਹੋਈ ਤਾਂ ਉਹ ਬਹੁਤ ਰੋਏ ਸਨ ਤੇ ਟੁੱਟ ਗਏ ਸਨ।

    ਵਿਰਾਟ ਕੋਹਲੀ ਨੇ ਦੱਸਿਆ ਕਿ ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਉਹ ਕਰੋ ਜੋ ਕੋਈ ਨਹੀਂ ਕਰ ਸਕਦਾ। ਅਜਿਹੇ ਵਿੱਚ ਸਿਰਫ਼ ਮਿਹਨਤ ‘ਤੇ ਹੀ ਯਕੀਨ ਰੱਖਿਆ ਜਾ ਸਕਦਾ ਹੈ। ਵਿਰਾਟ ਨੇ ਕਿਹਾ ਕਿ 18 ਸਾਲ ਦੀ ਉਮਰੇ ਰਣਜੀ ਟ੍ਰਾਫੀ ਲਈ ਖੇਡੇ ਜਾ ਰਹੇ ਮੈਚ ਦੌਰਾਨ ਉਨ੍ਹਾਂ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਪਰ ਉਨ੍ਹਾਂ ਆਪਣੇ ਪਿਤਾ ਤੋਂ ਸਿੱਖਿਆ ਸੀ ਕਿ ਕਿਵੇਂ ਮਿਹਨਤ ਕਰੋ ਤੇ ਪੈਸੇ ਕਮਾਓ।

    LEAVE A REPLY

    Please enter your comment!
    Please enter your name here