ਕੇਂਦਰੀ ਕੈਬਨਿਟ ਸਕੱਤਰ ਲਾਕਡਾਊਨ 4.0 ਤੇ ਵਿਚਾਰ ਵਟਾਂਦਰਾ ਕਰਨਗੇ ਅੱਜ, ਰਾਤ 9 ਵਜੇ ਹੋਵਗੀ ਬੈਠਕ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਲਾਕਡਾਊਨ 4.0 ਦੇ ਦਿਸ਼ਾ-ਨਿਰਦੇਸ਼ ਥੋੜੇ ਸਮੇਂ ਵਿੱਚ ਆ ਸਕਦੇ ਹਨ। ਬਹੁਤ ਸਾਰੀਆਂ ਚੀਜ਼ਾਂ ‘ਚ ਛੋਟਾਂ ਦੀ ਉਮੀਦ ਕੀਤੀ ਜਾ ਰਹੀ ਹੈ। ਪੰਜਾਬ, ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਲਾਕਡਾਊਨ ਨੂੰ 31 ਮਈ ਤੱਕ ਪਹਿਲਾਂ ਹੀ ਵਧਾ ਦਿੱਤਾ ਹੈ। ਲਾਕਡਾਊਨ ਦਾ ਪਹਿਲ ਫੇਜ਼ 25 ਮਾਰਚ ਤੋਂ 14 ਅਪ੍ਰੈਲ ਤੱਕ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਦੂਜੇ ਫੇਜ਼ ਲਈ ਲਾਕਡਾਊਨ ਨੂੰ 15 ਅਪ੍ਰੈਲ ਤੋਂ ਵਧਾ ਕੇ 3 ਮਈ ਕਰ ਦਿੱਤਾ ਗਿਆ। ਲਾਕਡਾਊਨ ਦੇ ਤੀਜੇ ਫੇਜ਼ ਲਈ 4 ਮਈ ਤੋਂ 17 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ। ਅੱਜ ਤੀਜੇ ਫੇਜ਼ ਦਾ ਮੀਆਦ ਦਾ ਅੰਤ ਹੋ ਗਿਆ ਹੈ।

    ਪੰਜਾਬ ‘ਚ ਕਰਫਿਊ ਕੱਲ੍ਹ ਤੋਂ ਹੱਟ ਜਾਵੇਗਾ ਅਤੇ ਲਾਕਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋ ਜਾਵੇਗਾ। ਲਾਕਡਾਊਨ ਦੇ ਚੌਥੇ ਫੇਜ਼ ਬਾਰੇ ਕੇਂਦਰੀ ਕੈਬਨਿਟ ਸਕੱਤਰ ਅੱਜ ਰਾਤ ਨੌਂ ਵਜੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕੌਨਫਰੈਂਸ ਰਾਹੀਂ ਗੱਲਬਾਤ ਕਰਨਗੇ। ਜਿਸ ਦੌਰਾਨ ਲੌਕਡਾਊਨ 4.0 ਦੇ ਦਿਸ਼ਾ ਨਿਰਦੇਸ਼ਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

    ਕੇਂਦਰੀ ਕੈਬਨਿਟ ਸਕੱਤਰ ਦੇਸ਼ਭਰ ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਕੇ ਲਾਕਡਾਊਨ 4.0 ਨੂੰ ਅਮਲ ‘ਚ ਲੈ ਕਿ ਆਉਣਗੇ।

    LEAVE A REPLY

    Please enter your comment!
    Please enter your name here