ਕਰਜ਼ੇ ਦੀਆਂ ਕਿਸ਼ਤਾਂ ‘ਚ ਮਿਲੇਗੀ ਰਾਹਤ, 3 ਮਹੀਨੇ ਤੱਕ ਵੱਧ ਸਕਦਾ ਮੋਰੇਟੋਰੀਅਮ ਪੀਰੀਅਡ

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਮੁੰਬਈ : ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੀ ਇੱਕ ਖੋਜ ਰਿਪੋਰਟ ‘ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਕਰਜ਼ੇ ਦੀ ਮੁੜ ਅਦਾਇਗੀ ‘ਤੇ ਰੋਕ ਨੂੰ ਅਗਲੇ ਤਿੰਨ ਮਹੀਨੇ ਲਈ 31 ਮਈ ਤੱਕ ਵਧਾ ਸਕਦਾ ਹੈ। ਇਸ ਤੋਂ ਪਹਿਲਾਂ, ਮਾਰਚ ਵਿੱਚ ਹੀ ਆਰਬੀਆਈ ਨੇ 1 ਮਾਰਚ ਤੋਂ 31 ਮਈ, 2020 ਤੱਕ ਸਾਰੇ ਮਿਆਦ ਦੇ ਕਰਜ਼ਿਆਂ ਦੀ ਅਦਾਇਗੀ ‘ਤੇ ਤਿੰਨ ਮਹੀਨਿਆਂ ਦੀ ਮਿਆਦ ਦਿੱਤੀ ਸੀ।

    ਐੱਸਬੀਆਈ ਦੀ ਖੋਜ ਰਿਪੋਰਟ ਈਕੋਰੈਪ ਅਨੁਸਾਰ, “ਤਾਲਾਬੰਦੀ 31 ਮਈ ਤੱਕ ਵਧਣ ਦੇ ਨਾਲ ਅਸੀਂ ਆਰਬੀਆਈ ਤੋਂ ਕਰਜ਼ੇ ਦੀ ਮੁੜ ਅਦਾਇਗੀ ਨੂੰ ਹੋਰ ਤਿੰਨ ਮਹੀਨਿਆਂ ਲਈ ਵਧਾਉਣ ਦੀ ਉਮੀਦ ਕਰਦੇ ਹਾਂ।” ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਰਜ਼ੇ ਦੇ ਤਿੰਨ ਹੋਰ ਮਹੀਨਿਆਂ ਲਈ ਮੁਲਤਵੀ ਹੋਣ ਨਾਲ ਕੰਪਨੀਆਂ ਨੂੰ 31 ਅਗਸਤ, 2020 ਤੱਕ ਭੁਗਤਾਨ ਕਰਨ ਦੀ ਲੋੜ ਨਹੀਂ ਪਵੇਗੀ।

    ਬੈਂਕ ਦੀ ਬੈਠਕ ਵਿੱਚ ਵੀ ਚੁੱਕਿਆ ਗਿਆ ਸੀ ਇਹ ਮੁੱਦਾ :

    ਆਰਬੀਆਈ, ਬੈਂਕਾਂ, ਐੱਨਬੀਐਫਸੀਜ਼ ਤੇ ਐੱਮਐੱਫਆਈਜ਼ ਨਾਲ ਹਾਲ ਹੀ ‘ਚ ਹੋਈ ਬੈਠਕ ‘ਚ ਫਰਮਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਕਰਜ਼ਾ ਮੁਲਤਵੀ ਕਰਨ ਨੂੰ 3 ਮਹੀਨਿਆਂ ਤੱਕ ਵਧਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਆਈਬੀਆਈ ਮੋਰਾਟੋਰੀਅਮ ਪੀਰੀਅਡ ਵਧਾ ਸਕਦੀ ਹੈ। ਰੇਟਿੰਗ ਏਜੰਸੀ ਆਈਸੀਆਰਏ ਦੀ ਇੱਕ ਰਿਪੋਰਟ ਦੇ ਅਨੁਸਾਰ ਲਗਪਗ 328 ਕੰਪਨੀਆਂ ਨੇ ਮੋਰਾਟੋਰੀਅਮ ਪੀਰੀਅਡ ਵਧਾਉਣ ਦੀ ਮੰਗ ਕੀਤੀ ਹੈ।

    LEAVE A REPLY

    Please enter your comment!
    Please enter your name here