ਅਰਥਵਿਵਸਥਾ ਨੂੰ ਲੀਹੇ ਪਾਉਣ ਦਾ ਜ਼ਿੰਮਾ ਸ਼ਰਾਬੀਆਂ ਸਿਰ, ਹੁਣ ਇਸ ਸੂਬੇ ਨੇ 50% ਮਹਿੰਗੀ ਕੀਤੀ ਸ਼ਰਾਬ :

    0
    151

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਕੋਰੋਨਾਵਾਇਰਸ ਤੇ ਲਾਕਡਾਊਨ ਨੇ ਪੂਰੇ ਮੁਲਕ ਦੀ ਅਰਥਵਿਵਸਥਾ ਹਿਲਾ ਕੇ ਰੱਖ ਦਿੱਤੀ ਹੈ। ਸੂਬਾ ਸਰਕਾਰਾਂ ਆਰਥਿਕ ਗੱਡੀ ਲੀਹੇ ਪਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਪਰ ਹਰ ਸੂਬਾ ਸਰਕਾਰ ਜਾਂ ਤਾਂ ਡੀਜ਼ਲ/ਪੈਟਰੋਲ ਉਤੇ ਸੈਸ ਵਧਾ ਕੇ ਜਾਂ ਫਿਰ ਸ਼ਰਾਬ ਮਹਿੰਗੀ ਕਰਕੇ ਪੈਰਾਂ ਸਿਰ ਹੋਣ ਵਿਚ ਜੁਟੀਆਂ ਹੋਈਆਂ ਹਨ। ਹਰਿਆਣਾ, ਪੰਜਾਬ ਤੇ ਦਿੱਲੀ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿੱਚ ਵਿਚ ਵੀ ਅਰਥਿਕ ਵਿਵਸਥਾ ਨੂੰ ਥਾਂ ਸਿਰ ਕਰਨ ਦਾ ਜਿੰਮਾ ਸ਼ਰਾਬੀਆਂ ਸਿਰ ਪਾ ਦਿੱਤਾ ਗਿਆ ਹੈ।

    ਇੱਥੇ ਤਾਂ ਸਰਕਾਰ ਸ਼ਰਾਬੀਆਂ ਦੀ ਜਮ੍ਹਾਂ ਹੀ ਛਿੱਲ ਲਾਹੁਣ ਦਾ ਫ਼ੈਸਲਾ ਕਰਦੇ ਹੋਏ ਸ਼ਰਾਬ ਉਤੇ 50% ਵਾਧੂ ਸੈਸ ਲਗਾ ਦਿੱਤਾ ਹੈ। ਰਾਜ ਸਰਕਾਰ ਨੇ ਸ਼ਰਾਬ ਦੀ ਕੀਮਤ ‘ਤੇ 50% ਵਾਧੂ ਪ੍ਰਚੂਨ ਐਕਸਾਈਜ਼ ਡਿਊਟੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਵਿਕਣ ਵਾਲੇ ਆਈਐੱਮਐੱਫਐੱਲ/ ਆਈਐੱਫਐੱਲ, ਜੇ ਕੇ ਸਪੈਸ਼ਲ ਵਿਸਕੀ, ਬੀਅਰ / ਆਰਟੀਡੀ ਅਤੇ ਵਾਈਨ / ਸਾਈਡਰ ਉੱਤੇ ਐਮਆਰਪੀ ਉੱਤੇ 50% ਵਾਧੂ ਪ੍ਰਚੂਨ ਆਬਕਾਰੀ ਡਿਊਟੀ ਲਗਾਈ ਜਾਵੇਗੀ। ਇਹ ਫ਼ੀਸ 18 ਮਈ ਤੋਂ ਲਾਗੂ ਹੋਵੇਗੀ।

    ਆਬਕਾਰੀ ਵਿਭਾਗ ਨੇ ਸੋਮਵਾਰ ਤੋਂ ਜੰਮੂ ਕਸ਼ਮੀਰ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਮਾਜਿਕ ਦੂਰੀਆਂ ਦਾ ਪਾਲਣ ਕਰਨ ਲਈ ਵਿਭਾਗ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਸਪਾਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੀੜ ਵੇਖੀ ਗਈ ਹੈ। ਜੰਮੂ ਵਿਚ ਅਜਿਹੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ, ਇਸ ਲਈ ਆਬਕਾਰੀ ਵਿਭਾਗ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਪ੍ਰਬੰਧਾਂ ਵਿਚ ਰੁੱਝਿਆ ਹੋਇਆ ਹੈ।

    LEAVE A REPLY

    Please enter your comment!
    Please enter your name here