ਅਮਰੀਕਾ ਦੀ ਵੱਡੀ ਕਾਰਵਾਈ, 56 ਪੰਜਾਬੀਆਂ ਸਣੇ 161 ਭਾਰਤੀ ਡਿਪੋਟ !

    0
    189

    ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਅਮਰੀਕਾ ਨੇ ਇਸ ਹਫ਼ਤੇ 161 ਭਾਰਤੀਆਂ ਨੂੰ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਰਹਿ ਰਹੇ ਸਨ। ਇਹ ਭਾਰਤੀ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਅਮਰੀਕਾ ਵਿੱਚ ਦਾਖ਼ਲ ਹੋਏ ਸਨ। ਹੁਣ ਇਨ੍ਹਾਂ ਦੇ ਅਮਰੀਕਾ ਵਿੱਚ ਰਹਿਣ ਲਈ ਸਾਰੇ ਕਾਨੂੰਨੀ ਵਿਕਲਪ ਖ਼ਤਮ ਹੋ ਗਏ ਹਨ। ਇਹ ਸਾਰੇ ਇਸ ਸਮੇਂ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਹੁਣ ਇਨ੍ਹਾਂ ਨੂੰ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਪੰਜਾਬ ਦੇ ਅੰਮ੍ਰਿਤਸਰ ਲਿਆਂਦਾ ਜਾਵੇਗਾ।

    ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਦੇ ਅਨੁਸਾਰ,

    1,739 ਭਾਰਤੀ ਗੈਰ ਕਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖ਼ਲ ਹੋਏ ਸਨ ਜੋ 95 ਅਮਰੀਕੀ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਨੂੰ ਅਮਰੀਕਾ ਦੇ ਕਸਟਮ ਜਾਂ ਇਮੀਗ੍ਰੇਸ਼ਨ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ। “

    ਡੀਪੋਟ ਹੋਣ ਵਾਲਿਆਂ ਚੋਂ ਸੱਭ ਤੋਂ ਵੱਧ ਗਿਣਤੀ ਹਰਿਆਣੇ ਦੇ ਲੋਕ ਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 56, ਗੁਜਰਾਤ ਦੇ 12, ਉੱਤਰ ਪ੍ਰਦੇਸ਼ ਦੇ ਪੰਜ, ਮਹਾਰਾਸ਼ਟਰ ਦੇ ਚਾਰ, ਕੇਰਲ, ਤੇਲੰਗਾਨਾ ਤੇ ਤਾਮਿਲਨਾਡੂ ਦੇ ਦੋ, ਆਂਧਰਾ ਪ੍ਰਦੇਸ਼ ਤੇ ਗੋਆ ਦੇ ਇਕ-ਇਕ ਵਿਅਕਤੀ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ।ਇਨ੍ਹਾਂ ‘ਚ ਤਿੰਨ ਮਹਿਲਾਵਾਂ ਤੇ ਇੱਕ 19 ਸਾਲਾ ਯੂਵਕ ਵੀ ਸ਼ਾਮਲ ਹੈ।ਇਨ੍ਹਾਂ ਲੋਕਾਂ ਤੋਂ ਇਲਾਵਾ ਜੋ ਜੇਲਾਂ ‘ਚ ਬੰਦ ਹਨ ਉਨ੍ਹਾਂ ਦਾ ਕੀ ਹੋਵੇਗਾ ਇਸ ਬਾਰ੍ਹੇ ਹਾਲੇ ਕੋਈ ਜਾਣਕਾਰੀ ਨਹੀਂ ਹੈ।

    ਚਾਹਲ ਮੁਤਾਬਕ,

    ” ਉੱਤਰ ਭਾਰਤ ਵਿੱਚ ਕੰਮ ਕਰ ਰਹੇ ਕੁੱਝ ਏਜੰਟਾਂ ਦੇ ਕਾਰਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਏਜੰਟ ਕਿਸੇ ਵਿਅਕਤੀ ਨੂੰ ਅਮਰੀਕਾ ਭੇਜਣ ਲਈ 30 ਤੋਂ 35 ਲੱਖ ਰੁਪਏ ਲੈਂਦੇ ਹਨ। ਲੋਕਾਂ ਨੂੰ ਵੈਧ ਦਸਤਾਵੇਜ਼ ਨਹੀਂ ਦਿੱਤੇ ਜਾਂਦੇ।

    ਅਜਿਹੀ ਸਥਿਤੀ ਵਿੱਚ ਇਹ ਲੋਕ ਭਾਰਤ ਵਿੱਚ ਹਿੰਸਾ ਜਾਂ ਪ੍ਰੇਸ਼ਾਨੀ ਕਹਿ ਕੇ ਅਮਰੀਕਾ ਵਿੱਚ ਪਨਾਹ ਮੰਗਦੇ ਹਨ। ਹਾਲਾਂਕਿ, ਪਿਛਲੇ ਕੁੱਝ ਸਾਲਾਂ ਤੋਂ, ਅਮਰੀਕੀ ਜੱਜ ਇਨ੍ਹਾਂ ਲੋਕਾਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਹਨ। ਨਾਪਾ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

     

    LEAVE A REPLY

    Please enter your comment!
    Please enter your name here