ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ‘ਕੁਆਂਟਿਮ ਕੈਮਿਸਟਰੀ ਐਂਡ ਸਪੈਕਟਰੋਸਕੋਪੀ’ ਵਿਸ਼ੇ ‘ਤੇ ਕਰਵਾਈ

  0
  19

  ਮਾਹਿਲਪੁਰ – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪੋਸਟ ਗਰੈਜੂਏਟ ਕੈਮਿਸਟਰੀ ਵਿਭਾਗ ਵਲੋਂ  ਇੰਡੀਅਨ ਅਕੈਡਮੀ ਆਫ਼ ਸਾਇੰਸ,ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਅਤੇ ਨੈਸ਼ਨਲ ਅਕੈਡਮੀ ਆਫ ਸਾਇੰਸ ਦੇ ਸਹਿਯੋਗ ਨਾਲ ‘ਕੁਆਂਟਿਮ ਕੈਮਿਸਟਰੀ ਐਂਡ ਸਪੈਕਟਰੋਸਕੋਪੀ’ ਨਾਮਕ ਵਿਸ਼ੇ ‘ਤੇ ਕਰਵਾਈ ਗਈ ਦੋ ਰੋਜ਼ਾ ਵਰਕਸ਼ਾਪ ਕੁਆਂਟਮ ਕੈਮਿਸਟਰੀ ਵਿਸ਼ੇ ਵਿਚ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਦਾ ਹੋਕਾ ਦਿੰਦੀ ਅੱਜ ਸਮਾਪਤ ਹੋ ਗਈ। ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿਚ ਆਈਆਈਐਸਸੀ ਬੰਗਲੌਰ ਤੋਂ ਪ੍ਰੋ.ਈ ਅਰੁਨਨ ਨੇ ਹਾਜ਼ਰ ਡੈਲੀਗੇਟਾਂ ਅਤੇ ਵਿਦਿਆਰਥੀਆਂ ਨੂੰ ਕੈਮਿਸਟਰੀ ਦੀ ਵਰਕਸ਼ਾਪ ਨਾਲ ਜੁੜੇ ਮੁੱਦਿਆਂ ਬਾਰੇ ਜਾਣੂੰ ਕਰਵਾਇਆ।  ਉਨ•ਾਂ ਕਿਹਾ ਕਿ ਵਰਕਸ਼ਾਪ ਦੁਆਰਾ ਵਿਦਿਆਰਥੀ ਕੈਮਿਸਟਰੀ ਦੇ ਵਿਸ਼ੇ ਵਿਚ ਹੋਈਆਂ ਨਵੀਆਂ ਖੋਜਾਂ ਬਾਰੇ ਜਾਣ ਕੇ ਆਪਣੇ ਗਿਆਨ ਵਿਚ ਹੋਰ ਵਾਧਾ ਕਰ ਸਕਦੇ ਹਨ। ਇਸ ਮੌਕੇ ਆਈਏਐਸਸੀ ਬੰਗਲੌਰ ਤੋਂ ਪ੍ਰੋ. ਐਨ ਸਾਥਿਆਮੂਰਤੀ ਨੇ ਕੁਆਂਟਮ ਕੈਮਿਸਟਰੀ ਨੂੰ ਵਿਹਾਰਕ ਢੰਗ ਨਾਲ ਸਮਝਾ ਕੇ  ਇਸ ਵਿਸ਼ੇ ਵਿਚ ਖੋਜ ਦੀਆਂ ਹੋਰ ਸੰਭਾਵਨਾਵਾਂ ਬਾਰੇ ਦੱਸਿਆ। ਇਸ ਮੌਕੇ ਆਈਆਈਐਸਸੀਆਰ ਮੁਹਾਲੀ ਤੋਂ ਪ੍ਰੋ ਕੇ.ਐਸ. ਵਿਸ਼ਵਨਾਥਨ ਨੇ ਇਨਫਰਾਰੈਡ ਸਪੈਕਟਰੋਸਕੋਪੀ ਬਾਰੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਆਈਆਈਟੀ ਨਵੀਂ ਦਿੱਲੀ ਤੋਂ ਪ੍ਰੋ ਨਾਰਾਇਨਣ ਡੀ. ਕੁਰਰ ਨੇ ਐਨਐਮਆਰ ਸਪੈਕਟਰੋਸਕੋਪੀ ਬਾਰੇ ਮੁੱਢਲੇ ਸੰਕਲਪਾਂ ਸਮੇਤ ਇਸ ਵਿਸ਼ੇ ਦੀਆਂ  ਖੋਜ ਸਮੱਸਿਆਵਾਂ ਬਾਰੇ ਦੱਸਿਆ। ਵਰਕਸ਼ਾਪ ਦੇ ਦੂਜੇ ਦਿਨ ਕੁਆਂਟਮ ਕੈਮਿਸਟਰੀ ਵਿਸ਼ੇ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਖੋਜ ਪੇਪਰ ਪੜ•ੇ ਗਏ ਅਤੇ ਇਸ ਵਿਸ਼ੇ ਦੇ ਖੋਜ ਰੁਝਾਨਾਂ ਬਾਰੇ ਸੰਵਾਦ ਰਚਾਇਆ ਗਿਆ। ਇਸ ਮੌਕੇ  ਵੱਖ ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ ਆਏ ਡੈਲੀਗੇਟਸ ਨੇ ਕੁਆਂਟਮ ਕੈਮਿਸਟਰੀ ਨਾਲ ਸਬੰਧਤ ਅਧਿਐਨ,ਅਧਿਆਪਨ ਅਤੇ ਖੋਜ ਦੀਆਂ ਸਮੱਸਿਆਵਾਂ ਬਾਰੇ ਸਵਾਲ ਕੀਤੇ ਜਿਨ•ਾਂ ਸਬੰਧੀ ਹਾਜ਼ਰ ਵਿਦਵਾਨਾਂ ਨੇ ਪ੍ਰੈਕਟੀਕਲ ਢੰਗ ਨਾਲ ਅਤੇ ਉਦਾਹਰਣਾਂ ਸਮੇਤ ਜਵਾਬ ਦਿੱਤੇ। ਇਸ ਮੌਕੇ ਕਾਲਜ ਪ੍ਰਬੰਧਕਾਂ ਵਲੋਂ ਹਾਜ਼ਰ ਵਿਦਵਾਨਾਂ ਅਤੇ ਡੈਲੀਗੇਟਸ ਨੂੰ ਸਨਮਾਨ ਚਿੰਨ• ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਅੰਤ ਮੌਕੇ ਕਾਲਜ ਦੇ ਪ੍ਰਿੰ ਡਾ. ਪਰਵਿੰਦਰ ਸਿੰਘ ਨੇ ਧੰਨਵਾਦੀ ਭਾਸ਼ਣ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਾਂ ਤੋਂ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਉੱਪ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਵਰਕਸ਼ਾਪ ਦੇ ਕੋ-ਆਰਟਡੀਨੇਟਰ ਡਾ. ਰਜਨੀ ਰੱਤੀ,ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ ਵਿਕਰਾਂਤ ਰਾਣਾ,ਰੋਹਿਤ ਪੁਰੀ,ਪ੍ਰੋ ਜਗ ਸਿੰਘ,ਮੈਡਮ ਆਰਤੀ,ਪ੍ਰੋ ਵਰਿੰਦਰ ਕੁਮਾਰ ,ਪ੍ਰੋ ਚੰਦਨ,ਪ੍ਰੋ ਗਣੇਸ਼  ਆਦਿ ਸਮੇਤ ਵਿਭਾਗ ਦਾ ਸਟਾਫ਼ ਅਤੇ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਡੈਲੀਗੇਟਸ ਤੇ ਖੋਜ ਵਿਦਿਆਰਥੀ ਹਾਜ਼ਰ ਸਨ।
  ਕੈਪਸ਼ਨ-ਵਰਕਸ਼ਾਪ ਮੌਕੇ ਹਾਜ਼ਰ ਬੁਲਾਰਿਆਂ ਦਾ ਸਨਮਾਨ ਕਰਦੇ ਹੋਏ ਪ੍ਰਿੰ ਪਰਵਿੰਦਰ ਸਿੰਘ,ਹਰਦੇਵ ਸਿੰਘ ਢਿਲੋਂ ਅਤੇ ਵਿਭਾਗ ਦੇ ਅਧਿਆਪਕ ।

  LEAVE A REPLY

  Please enter your comment!
  Please enter your name here