ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਝੋਨੇ ਦੇ ਨਾੜ ਨੂੰ ਢੁਕਵਾਂ ਪ੍ਰਬੰਧਨ ਕਰਨ ਦੇ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ

  0
  22

  ਮਾਹਿਲਪੁਰ -ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਿੰ ਪਰਵਿੰਦਰ ਸਿੰਘ ਦੀ ਅਗਵਾਈ ਅਤੇ ਐਗਰੀਕਲਚਰ ਵਿਭਾਗ ਦੇ ਮੁਖੀ ਡਾ.ਪ੍ਰਤਿਭਾ ਚੌਹਾਨ ਦੀ ਦੇਖ-ਰੇਖ ਹੇਠ ਝੋਨੇ ਦੇ ਨਾੜ ਨੂੰ ਜਲਾਉਣ ਦੀ ਥਾਂ ਇਸਦਾ ਢੁਕਵਾਂ ਪ੍ਰਬੰਧਨ ਕਰਨ ਦੇ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਿਪਟੀ ਡਾਇਰੈਕਟਰ  ਡਾ. ਮਨਿੰਦਰ ਬੋਂਸ,ਇੰਜੀਨੀਅਰ ਅਜਾਇਬ ਸਿੰਘ,ਖੇਤੀ ਮਾਹਿਰ ਡਾ. ਜਸਵਿੰਦਰ ਸਿੰਘ ਤੰਬੜ,ਡਾ. ਪ੍ਰਬਜੋਤ ਕੌਰ ਮੁੱਖ ਬੁਲਾਰਿਆਂ ਵਜੋਂ ਹਾਜ਼ਰ ਹੋਏ।   

  ਪ੍ਰਿੰ ਪਰਵਿੰਦਰ ਸਿੰਘ ਨੇ ਹਾਜ਼ਰ ਬੁਲਾਰਿਆਂ ਅਤੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਖੇਤੀਬਾੜੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਤੋਂ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਡਾ.ਮਨਿੰਦਰ ਬੋਂਸ ਨੇ ਝੋਨੇ ਦੇ ਨਾੜ ਨੂੰ ਅੱਗ ਹਵਾਲੇ ਕਰਨ ਨਾਲ ਮਨੁੱਖੀ ਸਿਹਤ ਅਤੇ ਵਾਤਾਰਵਣ ਦੇ ਹੁੰਦੇ ਨੁਕਸਾਨ ਬਾਰੇ ਚਾਨਣਾ ਪਾਇਆ। ਉਨ•ਾਂ ਝੋਨੇ ਦੀ ਨਾੜ ਨੂੰ ਸਾੜਨ ਦੀ ਥਾਂ ਇਸਦੇ ਢੁਕਵੇਂ ਪ੍ਰਬੰਧਨ ਲਈ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਇੰਜਨੀਅਰ ਅਜਾਇਬ ਸਿੰਘ ਨੇ ਝੋਨੇ ਦੇ ਨਾੜ ਨੂੰਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਪੈਂਦੇ ਪ੍ਰਭਾਵ ਦੱਸੇ ਅਤੇ ਆਧੁਨਿਕ ਮਸ਼ੀਨਰੀ ਦੁਆਰਾ ਇਸਨੂੰ ਖੇਤਾਂ ਵਿਚ ਵਾਹਣ ਦੀ ਸਿਫਾਰਿਸ਼ ਕੀਤੀ। ਇਸ ਮੌਕੇ ਡਾ. ਜਸਵਿੰਦਰ ਸਿੰਘ ਤੰਬੜ ਚਮਕੌਰ ਸਾਹਿਬ,ਡਾ. ਪ੍ਰਭਜੋਤ ਕੌਰ,ਡਾ. ਪਵਿੱਤਰ ਸਿੰਘ,ਡਾ. ਸੁਖਵਿੰਦਰ ਸਿੰਘ ਔਲਖ,ਡਾ.ਹਰਪ੍ਰੀਤ ਸਿੰਘ ਆਦਿ ਬੁਲਾਰਿਆਂ ਨੇ ਵਾਤਾਵਰਣ ਦੀ ਸੰਭਾਲ ਦਾ ਖੇਤੀ ਸੈਕਟਰ ਨਾਲ ਸਬੰਧ,ਮਿੱਟੀ ਦੀ ਪਰਖ਼,ਫ਼ਸਲਾਂ ਦੇ ਮੰਡੀਕਰਣ ,ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵ ਆਦਿ ਬਾਰੇ ਵਿਚਾਰ ਰੱਖੇ। ਇਸ ਮੌਕੇ ਖੇਤੀਬਾੜੀ ਵਿਸ਼ੇ ਨਾਲ ਸਬੰਧਤ ਕਰਵਾਏ ਲੇਖ ਮੁਕਾਬਲੇ,ਵਾਦ ਵਿਵਾਦ ਅਤੇ ਭਾਸ਼ਣ ਪ੍ਰਤੀਯੋਗਤਾ ਵਿਚ ਜੇਤੂ ਰਹੇ ਵਿਦਿਆਰਥੀਆਂ ਸਰਬਜੀਤ ਸਿੰਘ,ਗੁਰਸ਼ਰਨ ਸਿੰਘ,ਬਲਜਿੰਦਰ ਸਿੰਘ,ਨੀਰਜ ਕੁਮਾਰ,ਸ਼ਿਵਾਨੀ,ਰੁਪਿੰਦਰ ਕੌਰ,ਵਿਨੇ ਕੁਮਾਰ,ਸੁਗੰਧਾ,ਮਹਿਕ,ਪ੍ਰਿਯਾ ਆਦਿ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
  ਕੈਪਸ਼ਨ-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਸੈਮੀਨਾਰ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਬੁਲਾਰੇ ਡਾ. ਮਨਿੰਦਰ ਸਿੰਘ ਬੋਂਸ ਅਤੇ ਹਾਜ਼ਰ ਪਤਵੰਤੇ।

  LEAVE A REPLY

  Please enter your comment!
  Please enter your name here