ਹੈਦਰਾਬਾਦ ‘ਚ ਤੇਂਦੁਏ ਨੇ ਕੀਤਾ ਵਿਅਕਤੀ ‘ਤੇ ਹਮਲਾ, ਕੁੱਤਿਆ ਤੋਂ ਡਰ ਕੇ ਭੱਜਿਆ !

  0
  6

  ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

  ਨਵੀਂ ਦਿੱਲੀ : ਦੇਸ਼ ਵਿਆਪੀ ਲਾਕਡਾਊਨ ਕਾਰਨ ਦੇਸ਼ ਦੇ ਕਈ ਹਿੱਸਿਆਂ ਤੋਂ ਆਬਾਦੀ ਵਾਲੇ ਇਲਾਕਿਆਂ ‘ਚ ਜੰਗਲੀ ਜਾਨਵਰਾਂ ਨੂੰ ਵੇਖਣ ਦੀਆਂ ਖ਼ਬਰਾਂ ਹਨ। ਇੱਕ ਤਾਜ਼ਾ ਘਟਨਾ ਵਿੱਚ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਤੇਂਦੁਆ ਦਿਨ ਦਿਹਾੜੇ ਦੇਖਿਆ ਗਿਆ। ਇਥੇ ਤੇਂਦੁਆ ਨੂੰ ਦੋ ਵਿਅਕਤੀਆਂ ‘ਤੇ ਹਮਲਾ ਕਰਦੇ ਦੇਖਿਆ ਗਿਆ। ਜਿਸ ਤੋਂ ਬਾਅਦ ਕੁੱਝ ਅਜਿਹਾ ਹੋਇਆ ਕਿ ਉਸ ਨੂੰ ਉਥੋਂ ਭੱਜਣਾ ਪਿਆ।

  ਦਰਅਸਲ, ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਟਵਿੱਟਰ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਇਕ ਤੇਂਦੁਆ ਪਹਿਲਾਂ ਦੋ ਵਿਅਕਤੀਆਂ ‘ਤੇ ਹਮਲਾ ਕਰਦੇ ਦੇਖਿਆ ਗਿਆ ਹੈ। ਉਸੇ ਸਮੇਂ, ਉਥੇ ਮੌਜੂਦ ਅਵਾਰਾ ਕੁੱਤੇ ਤੇਂਦੁਆ ‘ਤੇ ਹਮਲਾ ਕਰ ਦਿੰਦੇ ਹਨ. ਵੀਡੀਓ ਵਿੱਚ ਕੁੱਤੇ ਤੇਂਦੁਆ ਦੀ ਪੂਛ ਫੜ੍ਹ ਕੇ ਉਸ ਨੂੰ ਖਦੇੜਦੇ ਦੇਖੇ ਗਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

  ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਅਚਾਨਕ ਦੋ ਵਿਅਕਤੀ ਸੜਕ ‘ਤੇ ਦੌੜਦੇ ਦਿਖਾਈ ਦਿੱਤੇ। ਜਿਸ ਦੇ ਬਾਅਦ ਇੱਕ ਆਦਮੀ ਨੇੜੇ ਖੜੇ ਟਰੱਕ ਵਿੱਚ ਚੜ੍ਹ ਗਿਆ। ਉਸੇ ਸਮੇਂ, ਇਕ ਆਦਮੀ ਨੇੜਲੇ ਘਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਘਰ ਵਿੱਚ ਦਾਖਲ ਹੋਣ ਦੀ ਅਸਫਲ ਕੋਸ਼ਿਸ਼ ਦੇ ਬਾਅਦ, ਉਹ ਜਲਦੀ ਹੀ ਟਰੱਕ ‘ਤੇ ਚੜ੍ਹਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਤੇਂਦੁਆ ਵਿਅਕਤੀ ‘ਤੇ ਹਮਲਾ ਕਰ ਦਿੰਦਾ ਹੈ। ਹਮਲੇ ‘ਚ ਵਿਅਕਤੀ ਬਾਲ-ਬਾਲ ਬਚਦੇ ਹੋਏ ਟਰੱਕ ‘ਚ ਚੜਨ ‘ਚ ਕਾਮਯਾਬ ਹੋ ਜਾਂਦਾ ਹੈ। ਇਸ ਤੋਂ ਬਾਅਦ ਕਈ ਅਵਾਰਾ ਕੁੱਤੇ ਤੇਂਦੁਏ ‘ਤੇ ਹਮਲਾ ਕਰ ਦਿੰਦੇ ਹਨ। ਜਿਸ ਤੋਂ ਬਾਅਦ ਤੇਂਦੂਆ ਉੱਥੋਂ ਭੱਜ ਜਾਂਦਾ ਹੈ।

  ਤੇਲੰਗਾਨਾ ਦੀ ਜੰਗਲਾਤ ਅਤੇ ਜੰਗਲੀ ਜੀਵਣ ਸੁਰੱਖਿਆ ਸੁਸਾਇਟੀ ਅਨੁਸਾਰ ਸਨੈਫਰ ਕੁੱਤਿਆਂ ਦੀ ਇੱਕ ਟੀਮ ਨੇ ਹੈਦਰਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਤਲਾਅ ਦੇ ਨੇੜੇ ਤੇਂਦੁਏ ਦਾ ਪਤਾ ਲਗਾਇਆ ਹੈ। ਉੱਥੇ ਹੀ, ਜੰਗਲਾਤ ਅਤੇ ਜੰਗਲੀ ਜੀਵਣ ਸੁਰੱਖਿਆ ਸੁਸਾਇਟੀ ਤੇਂਦੁਏ ਦਾ ਪਤਾ ਲਗਾ ਰਹੀ ਹੈ।

  LEAVE A REPLY

  Please enter your comment!
  Please enter your name here