ਹੁਣ ਤੱਕ ਲਏ ਗਏ 1502 ਸੈਂਪਲਾਂ ‘ਚੋਂ 1359 ਨੈਗੇਟਿਵ : ਸਿਵਲ ਸਰਜਨ

  0
  8

  ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

  ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਕੋਵਿਡ 19 ਕੋਰੋਨਾ ਵਾਇਰਸ ਦੇ ਸੰਬੰਧੀ ਜ਼ਿਲ੍ਹੇ ਦੀ ਦੀ ਸਥਿਤੀ ਨੂੰ ਜਾਣੂ ਕਰਵਾਉਂਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ 25 ਨਵੇਂ ਸੈਂਪਲ ਲੈਣ ਕੁੱਲ ਸੈਂਪਲਾਂ ਦੀ ਗਿਣਤੀ 1502 ਹੋ ਗਈ ਹੈ ਅਤੇ ਪ੍ਰਾਪਤ ਰਿਪੋਰਟਾਂ ਅਨੁਸਾਰ ਅੱਜ ਤੱਕ ਜ਼ਿਲ੍ਹੇ ਵਿੱਚ 93 ਕੋਰੋਨਾ ਪਾਜ਼ਿਟਿਵ ਮਰੀਜ਼ ਪਾਏ ਗਏ ਹਨ। ਜਦ ਕਿ 1359 ਸੈਂਪਲ ਨੈਗੇਟਿਵ ਹਨ ਅਤੇ 25 ਸੈਂਪਲਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ 25 ਸੈਂਪਲ ਇਨੰਵੈਲਡ ਹਨ।

  ਇਸ ਮੌਕੇ ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਨਵੀ ਡਿਸਚਾਰਜ ਪਾਲਸੀ ਤਹਿਤ ਘੱਟ ਲੱਛਣਾਂ ਵਾਲੇ ਪਾਜ਼ਿਟਿਵ ਮਰੀਜ਼ਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਡਿਸਚਾਰਜ ਕਰਕੇ ਘਰ ਵਿੱਚ ਇਕਾਤਵਾਸ ਲਈ ਹਦਾਇਤਾ ਮੁਤਾਬਿਕ ਭੇਜ ਦਿੱਤੇ ਗਏ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਿਸਚਾਰਜ ਕੀਤੇ ਮਰੀਜ਼ ਘਰ ਵਿੱਚ ਇਕਾਂਤਵਸ ਦੀ ਪੂਰੀ ਪਾਲਣਾ ਕਰਨ ।

  LEAVE A REPLY

  Please enter your comment!
  Please enter your name here