ਸੱਜ-ਵਿਆਹੀ ਦੀ ਸਹੁਰਿਆਂ ਘਰੋਂ ਮਿਲੀ ਲਾਸ਼, ਦਾਜ ਲਈ ਮਾਰਨ ਦੇ ਲੱਗੇ ਦੋਸ਼!

  0
  13

  ਨਵਾਂਸ਼ਹਿਰ, ਜਨਗਾਥਾ ਟਾਇਮਜ਼ : (ਸਿਮਰਨ)

  ਨਵਾਂਸ਼ਹਿਰ : ਨਵਾਂਸ਼ਹਿਰ ਪਿੰਡ ਮਝੌਟ ਦੀ ਇਕ ਨਵ ਵਿਆਹੀ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ। ਇਸ ਮਹਿਲਾ ਦੀ ਲਾਸ਼ ਉਸ ਦੇ ਸੁਹਰਿਆਂ ਦੇ ਘਰੋਂ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ।

  ਲੜਕੀ ਦੇ ਪਿਤਾ ਸੁਰੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਰਿਸ਼ਤੇਦਾਰ ਨੇ ਫ਼ੋਨ ਉੱਤੇ ਦੱਸਿਆ ਕਿ ਉਸ ਦੀ ਲੜਕੀ ਨਾਲ ਅਣਹੋਣੀ ਹੋਈ ਹੈ। ਸੂਚਨਾ ਮਿਲਦੇ ਸਾਰ ਹੀ ਉਹ ਲੜਕੇ ਅਤੇ ਭਤੀਜੇ ਨਾਲ ਮਝੌਟ ਪਹੁੰਚ ਗਿਆ। ਉੱਥੇ ਉਸ ਨੇ ਦੇਖਿਆ ਲੜਕੀ ਦੇ ਗਲੇ ਉਤੇ ਸੱਟ ਦਾ ਨਿਸ਼ਾਨ ਸੀ, ਉਸ ਨਿਸ਼ਾਨ ਨੂੰ ਦੇਖ ਦੇ ਹੋਏ ਇਸ ਤਰ੍ਹਾਂ ਲੱਗਿਆ ਹੈ ਕਿ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਹੈ।

  ਲੜਕੀ ਦੇ ਪਿਤਾ ਨੇ ਸੁਹਰਿਆਂ ਉੱਤੇ ਲੜਕੀ ਨੂੰ ਮਾਰਨ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਸੁਹਰੇ ਕਾਰ ਦੀ ਮੰਗ ਕਰਦੇ ਸਨ ਅਤੇ ਕੈਸ਼ ਵੀ ਮੰਗਦੇ ਸਨ। ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਲੜਕੀ ਦਾ ਪਤੀ ਪੁਲਿਸ ਵਿਚ ਹੈ, ਹੁਣ ਉਸ ਦੀ ਡਿਊਟੀ ਲੁਧਿਆਣਾ ਲੱਗੀ ਹੋਈ ਹੈ। ਪਿਤਾ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

  ਲੜਕੀ ਦੇ ਮਾਮਾ ਨੇ ਦੱਸਿਆ ਕਿ ਭਾਣਜੀ ਦੇ ਵਿਆਹ ਮੌਕੇ ਲੜਕੀ ਦੇ ਸੁਹਰਿਆ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਸਨ ਪਰ ਉਹਨਾਂ ਦਾ ਲਾਲਚ ਦਿਨੋਂ ਦਿਨ ਵੱਧ ਜਾ ਰਿਹਾ ਸੀ। ਉੱਧਰ, ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭੇਜੀ ਹੈ। ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈ ਕੇ ਸੁਹਰੇ ਪਰਿਵਾਰ ਦੇ 6 ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮ ਵੀ ਜਲਦ ਹੀ ਗ੍ਰਿਫ਼ਤਾਰ ਕੀਤੇ ਜਾਣਗੇ।

  LEAVE A REPLY

  Please enter your comment!
  Please enter your name here