ਸਫ਼ਾਈ ਸੇਵਕ ਅਤੇ ਪੱਤਰਕਾਰਾਂ ਦਾ ਵੀ ਹੋਵੇ 50 ਲੱਖ ਦਾ ਬੀਮਾ – ਡਾ. ਜਮੀਲ ਬਾਲੀ

  0
  9

  ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

  ਹੁਸ਼ਿਆਰਪੁਰ : ਵਿਸ਼ਵ ਵਿਆਪੀ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਿਹਤ ਵਿਭਾਗ ਪੁਲੀਸ ਸਫ਼ਾਈ ਸੇਵਕ ਅਤੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਗ਼ਰੀਬ, ਲਾਚਾਰ, ਅਤੇ ਬੇਸਹਾਰਾ ਲੋਕਾਂ ਲਈ ਕੰਮ ਕਰ ਰਹੀਆਂ ਹਨ। ਉੱਥੇ ਪੱਤਰਕਾਰ ਭਾਈਚਾਰਾ ਵੀ ਲੋਕਾਂ ਦੀ ਭਲਾਈ ਲਈ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਦਿਨ ਰਾਤ ਕੰਮ ਕਰ ਰਿਹਾ ਹੈ। ਇਹਨਾਂ ਗੱਲਾ ਦਾ ਪ੍ਰਗਟਾਵਾ ਬਾਲੀ ਹਸਪਤਾਲ ਦੇ ਐੱਮ ਡੀ ਅਤੇ ਇਲਾਕੇ ਵਿੱਚ ਸੱਭ ਤੋ ਅੱਗੇ ਹੋ ਕੇ ਸਮਾਜ ਸੇਵਾ ਦੇ ਕੰਮ ਕਰਨ ਵਾਲੇ ਉੱਘੇ ਸਮਾਜ ਸੇਵਕ ਡਾ. ਜਮੀਲ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

  ਡਾ. ਬਾਲੀ ਨੇ ਕਿਹਾ ਕਿ ਪੱਤਰਕਾਰ ਪੱਲ-ਪੱਲ ਦੀ ਜਾਣਕਾਰੀ ਸਰਕਾਰ ਅਤੇ ਪਬਲਿਕ ਦੇ ਰੂ-ਬ-ਰੂ ਕਰ ਰਹੇ ਹਨ। ਇਸ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਵਲੋਂ ਫ਼ੀਲਡ ਵਿੱਚ ਸੇਵਾ ਭਾਵਨਾ ਵਾਲੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲੇ ਤਾਰੀਫ਼ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਡਾਕਟਰਾਂ ਪੁਲੀਸ ਵਾਲਿਆਂ ਦੇ ਬਰਾਬਰ ਸਫ਼ਾਈ ਸੇਵਕਾਂ ਅਤੇ ਪੱਤਰਕਾਰਾਂ ਦਾ ਵੀ 50 ਲੱਖ ਦਾ ਬੀਮਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਦੀ ਹਰ ਮੁਸ਼ਕਿਲ ਨਾਲ ਲੈਂਡ ਵਿੱਚ ਫੀਲਡ ਦੇ ਪੱਤਰਕਾਰ ਭਾਈਚਾਰੇ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਸਰਕਾਰ ਨੂੰ ਵੀ ਪੱਤਰਕਾਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ। ਅੰਤ ਵਿੱਚ ਡਾਕਟਰ ਬਾਲੀ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਸਰਕਾਰੀ ਸਹੂਲਤਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾ ਬਣਦੀਆਂ ਸਰਕਾਰੀ ਸਹੂਲਤਾਂ ਵੀ ਦਿੱਤੀਆਂ ਜਾਣ ਤਾਂ ਜੋ ਉਹ ਬੇਝਿਜਕ ਹੋ ਕੇ ਆਪਣੀਆਂ ਸੇਵਾਵਾਂ ਦੇ ਸਕਣ।

  LEAVE A REPLY

  Please enter your comment!
  Please enter your name here