ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਮੋਹਾਲੀ ਐੱਸ.ਐੱਸ.ਪੀ. ਦਫ਼ਤਰ ‘ਚ ਹੋਏ ਪੇਸ਼ :

  0
  11

  ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

  ਚੰਡੀਗੜ੍ਹ : 29 ਸਾਲ ਪੁਰਾਣੇ ਸਾਬਕਾ ਆਈ.ਏ.ਐੱਸ. ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਅਗਵਾਹ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਮੋਹਾਲੀ ਐੱਸ.ਐੱਸ.ਪੀ ਦਫ਼ਤਰ ਪੇਸ਼ ਹੋਏ। ਪਹਿਲਾ ਮੋਹਾਲੀ ਦੇ ਮਟੌਰ ਥਾਣੇ ਵਿੱਚ ਪੇਸ਼ ਹੋਣ ਦੀਆ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਇਸ ਦੌਰਾਨ ਪੁਲਿਸ ਵੱਲੋਂ ਸਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਮੀਡੀਆ ਕਰਮਚਾਰੀਆਂ ਨੂੰ ਵੀ ਦੂਰ ਰੱਖਿਆ ਗਿਆ।

  ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸੈਣੀ ਨੂੰ ਮੋਹਾਲੀ ਕੋਰਟ ਵਿੱਚੋਂ ਅਗਾਊ ਜ਼ਮਾਨਤ ਮਿਲ਼ ਗਈ ਸੀ। ਅਦਾਲਤ ਨੇ ਸੈਣੀ ਨੂੰ ਐੱਸ.ਆਈ.ਟੀ. ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਐੱਸ.ਆਈ.ਟੀ ਦੀ ਅਗਵਾਈ ਐੱਸ.ਪੀ. ਹਰਮਨਦੀਪ ਹੰਸ ਕਰ ਰਹੇ ਹਨ। ਇਸ ਤੋਂ ਇਲਾਵਾ ਡੀ.ਐੱਸ.ਪੀ ਵਿਕਰਮਜੀਤ ਸਿੰਘ ਤੇ ਅਤੇ ਥਾਣਾ ਮਟੌਰ ਦੇ ਐੱਸ.ਐੱਚ.ਓ ਰਜੀਵ ਕੁਮਾਰ ਵੀ ਸ਼ਾਮਿਲ ਹਨ।

  LEAVE A REPLY

  Please enter your comment!
  Please enter your name here