ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ‘ਚ ਹਿੰਦੀ ਦਿਵਸ ਮਨਾਇਆ

  0
  23

  ਮਾਹਿਲਪੁਰ  -ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਹਿੰਦੀ ਵਿਭਾਗ ਵਲੋਂ ਹਿੰਦੀ ਦਿਵਸ ਮਨਾਇਆ ਗਿਆ, ਜਿਸਦਾ ਸ਼ੁਭ ਆਰੰਭ ਕਾਲਜ ਦੇ ਪ੍ਰਿੰ. ਡਾ. ਪਰਵਿੰਦਰ ਸਿੰਘ ਵਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਹਿੰਦੀ ਦਿਵਸ ਦੇ ਸੰਬੰਧ ‘ਚ ਲੇਖਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਹਾਣੀ, ਕਵਿਤਾ ਅਤੇ ਨਿਬੰਧ ਵਿਧਾ ‘ਤੇ ਲੇਖਣ ਪ੍ਰਤੀਯੋਗਿਤਾ ਕਰਵਾਈ ਗਈ। ਪ੍ਰਿੰਸੀਪਲ ਵਲੋਂ ਹਿੰਦੀ ਭਾਸ਼ਾ ‘ਤੇ ਵਿਚਾਰ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਭਾਸ਼ਾ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਡਾ. ਪਾਨ ਸਿੰਘ ਸਿੱਖ ਨੈਸ਼ਨਲ ਕਾਲਜ ਬੰਗਾ ਵਲੋਂ ਵਿਦਿਆਰਥੀ ਵਰਗ ਨਾਲ ਹਿੰਦੀ ਦੇ ਪ੍ਰਚਾਰ ‘ਤੇ ਚਰਚਾ ਕੀਤੀ ਗਈ। ਹਿੰਦੀ ਵਿਭਾਗ ਦੇ ਮੁਖੀ ਡਾ. ਦੀਪਕ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਹਿੰਦੀ ਦੀ ਮੌਜੂਦਾ ਸਥਿਤੀ, ਦਸ਼ਾ ਅਤੇ ਦਿਸ਼ਾ ‘ਤੇ ਆਪਣੇ ਵਿਚਾਰ ਦਿੱਤੇ। ਸੰਯੋਜਕ ਡਾ. ਪਰਮਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਨਾਲ ਜੁੜੇ ਰੋਜਗਾਰ ਦੇ ਮੌਕਿਆਂ ਤੋਂ ਰੂ-ਬ-ਰੂ ਕਰਵਾਇਆ ਗਿਆ। ਗਗਨਦੀਪ ਕੌਰ ਨੇ ਹਿੰਦੀ ਭਾਸ਼ਾ ਨੂੰ ਪੰਜਾਬ ਦੀ ਦੇਣ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਕਵਿਤਾ ਲੇਖਣ ਪ੍ਰਤੀਯੋਗਿਤਾ ‘ਚ ਜੋਤੀ ਖੰਨਾ ਨੇ ਪਹਿਲਾ, ਕੁਲਜੀਤ ਸਿੰਘ ਨੇ ਦੂਸਰਾ ਅਤੇ ਕਿਰਨਦੀਪ ਕੌਰ ਤੇ ਨੀਤਿਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕਹਾਨੀ ਲੇਖਣ ਪ੍ਰਤੀਯੋਗਿਤਾ ‘ਚ ਰੀਤੂ ਰਾਨੀ ਨੇ ਪਹਿਲਾ, ਰੀਨਾ ਨੇ ਦੂਸਰਾ ਅਤੇ ਤਲਵਿੰਦਰ ਕੌਰ ‘ਤੇ ਅਮਰਜੀਤ ਕੌਰ ਨੇ ਸਾਂਝੇ ਤੌਰ ‘ਤੇ ਤੀਸਰਾ ਸਥਾਨ ਹਾਸਲ ਕੀਤਾ। ਨਿਬੰਧ ਲੇਖਣ ਪ੍ਰਤੀਯੋਗਿਤਾ ‘ਚ ਮਨਪ੍ਰੀਤ ਕੌਰ ਨੇ ਪਹਿਲਾ, ਨਵਪ੍ਰੀਤ ਕੌਰ ਨੇ ਦੂਸਰਾ, ਨੇਹਾ ਅਤੇ ਕਿਰਨ ਬਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਤੀਯੋਗਿਤਾ ‘ਚ ਸ਼ਾਮਲ ਸਾਰੇ 33 ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
  ਕੈਪਸ਼ਨ- ਹਿੰਦੀ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਿੰ. ਡਾ. ਪਰਵਿੰਦਰ ਸਿੰਘ ।

  LEAVE A REPLY

  Please enter your comment!
  Please enter your name here