ਲਾਕਡਾਊਨ ‘ਚ ਅੰਤਰਰਾਸ਼ਟਰੀ ਖਿਡਾਰਣ ਨੇ ਸ਼ੁਰੂ ਕੀਤੀ ਖੇਤੀ :

  0
  11

  ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

  ਜੈਪੁਰ : ਅੰਤਰਰਾਸ਼ਟਰੀ ਸ਼ੂਟਰ ਸ਼ਗੁਨ ਚੌਧਰੀ ਲਾਕਡਾਊਨ ਕਾਰਨ ਖੇਡ ਪ੍ਰੈਕਟਿਸ ਦੀ ਥਾਂ ਆਰਗੈਨਿਕ ਖੇਤੀ ਕਰ ਰਹੀ ਹੈ। ਜੈਪੁਰ ‘ਚ ਸਥਿਤ ਫਾਰਮਹਾਊਸ ‘ਤੇ ਸ਼ਗੁਨ ਸੱਤ ਮਹਿਲਾਵਾਂ ਨਾਲ ਲਸਣ, ਟਮਾਟਰ ਤੇ ਭਿੰਡੀ ਦੀ ਖੇਤੀ ਕਰ ਰਹੀ ਹੈ। ਇੱਥੇ ਆਰਗੈਨਿਕ ਕਿੰਨੂਆਂ ਦਾ ਬਾਗ ਵੀ ਹੈ, ਜਿੱਥੇ 800 ਬੂਟੇ ਹਨ।

  ਇਨ੍ਹਾਂ ਦੀ ਸਪਲਾਈ ਜੈਪੁਰ ਤੇ ਦਿੱਲੀ ਤਕ ਕੀਤੀ ਜਾਂਦੀ ਹੈ। ਸ਼ਗੁਨ ਨੇ ਕਿਹਾ ਕਿ ਸ਼ੂਟਿੰਗ ਸਮੇਂ ਮੈਂ ਅਜਿਹਾ ਕੰਮ ਨਹੀਂ ਕਰ ਸਕਦੀ ਸੀ। ਜਦਕਿ ਹੁਣ ਲਾਕਡਾਊਨ ਸਮੇਂ ਮਹਿਲਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹਾਂ।

  ਉਹ ਇਨ੍ਹਾਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਚਾਹੁੰਦੀ ਹੈ। ਕਿੰਨੂ ਤੋਂ ਬਾਅਦ ਸਬਜ਼ੀਆਂ ਦੀ ਕਮਰਸ਼ੀਅਲ ਸਪਲਾਈ ਦੀ ਤਿਆਰੀ ਵੀ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਰਗੈਨਿਕ ਚੀਜ਼ਾਂ ਦੀ ਵਰਤੋਂ ਵੱਧ ਰਹੀ ਹੈ, ਇਹ ਲੋਕਾਂ ਲਈ ਫਾਇਦੇਮੰਦ ਵੀ ਹੈ।

  ਸ਼ਗੁਨ ਨੇ ਕਿਹਾ ਕਿ ਸ਼ੂਟਿੰਗ ਇਕ ਜਾਣੇ ਦੀ ਖੇਡ ਹੈ। ਇਸ ‘ਚ ਸੋਸ਼ਲ ਡਿਸਟੈਂਸਿੰਗ ਰੱਖੀ ਜਾ ਸਕਦੀ ਹੈ। ਸਾਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

  LEAVE A REPLY

  Please enter your comment!
  Please enter your name here