ਰਿਆਤ ਬਾਹਰਾ ਕੈਂਪਸ ਵਿਖੇ ਸਿਹਤ ਵਿਭਾਗ ਵਲੋਂ ਸਹੀ ਪੋਸ਼ਣ , ਦੇਸ਼ ਰੋਸ਼ਨ ਸਬੰਧੀ ਸੈਮੀਨਾਰ ਕਰਵਾਇਆ ਗਿਆ

  0
  22

  ਹੁਸ਼ਿਆਰਪੁਰ ( ਰੁਪਿੰਦਰ ) ਸਹੀ ਪੋਸ਼ਣ , ਦੇਸ਼ ਰੋਸ਼ਨ ਵਿਸ਼ੇ ਦੇ ਸਬੰਧ ਵਿੱਚ ਕੌਮੀ ਖੁਰਾਕ ਹਫਤੇ ਦੇ ਸਬੰਧ ਵਿੱਚ ਜਿਲਾਂ ਪੱਧਰੀ ਸੈਮੀਨਾਰ ਰਿਆਤ ਬਾਹਰਾ ਕੈਂਪਸ ਇੰਜੀਨੀਅਰਿੰਗ ਕਾਲਜ ਵਿਖੇ ਸਿਵਲ ਸਰਜਨ ਡਾ ਰੇਨੂੰ ਸੂਦ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਡਾ ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਸਭ ਤੋਂ ਪਹਿਲਾ ਕਾਲਜ ਦੇ ਪ੍ਰਿੰਸੀਪਲ ਡਾ . ਐਚ .ਪੀ ਐਸ ਧਾਮੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ /
  ਇਸ ਮੋਕੇ ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦੱਸਿਆ ਕਿ ਹਰ ਖਾਣ ਪੀਣ ਦੀਆਂ ਦੁਕਾਨਾਂ ਤੋ ਸਮਾਨ ਲੈਣ ਤੋ ਪਹਿਲਾਂ ਦੇਖੋ ਫੂਡ ਸੇਫਟੀ ਐਕਟ ਤਹਿਤ ਸਰਟੀਫਕੇਟ ਉਸ ਦੀ ਦੁਕਾਨ ਤੇ ਲੱਗਾ ਹੋਇਆਂ , ਦੁਕਾਨ ਤੇ ਕੰਮ ਕਰਨ ਵਾਲੇ ਸੈਲਜਮੇਨ ਤੇ ਕਰੀਗਰਾਂ ਨੇ ਸਿਰ ਤੇ ਟੋਪੀ ਹੱਥਾਂ ਤੇ ਦਸਤਾਨੇ , ਮੂੰਹ ਤੇ ਮਾਸਕ ਲੱਗਾ ਹੋਇਆਂ ਹੈ ਤੇ ਫਿਰ ਹੀ ਉਥੇ ਖਾਣ ਪੀਣ ਵਾਲੀਆਂ ਸਮਾਨ ਖਰੀਦਣ ਚਹੀਦਾ ਹੈ ।

  ਇਸ ਮੋਕੇ ਡਾਈਟੀਸ਼ਨ ਡਾ ਪੂਜਾ ਗੋਇਲ ਨੇ ਦੱਸਿਆ ਕਿ ਪੋਸਿਟਕ ਖਰਾਕ ਨਿਊਰੋਗੀ ਜੀਵਨ ਦੀ ਹੁੰਦੀ ਹੈ ਸਰੀਰਕ ਤੇ ਮਾਨਿਸਕ ਵਿਕਾਸ ਵਿਕਾਸ ਖੁਰਾਕ ਦਾ ਭਰਪੂਰ ਯੋਗਦਾਨ ਹੈ । ਅਯੋਕੇ ਰਹਿਂ ਸਹਿਣ ਅਤੇ ਜੰਕ ਫੂਡ ਦੀ ਵਰਤੋ ਕਰਕੇ ਇਹ ਖੁਰਾਕ ਸਾਡੇ ਸਰੀਰ ਨੂੰ ਤੰਦਰੁਸਤੀ ਦੀ ਥਾਂ ਲਾਈਫ ਸਟੀਲ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਜਿਵੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ । ਉਹਨਾਂ ਕਿਹਾ ਕਿ ਸਾਨੂੰ ਖੁਰਾਕ ਦੇ ਨਾਲ ਨਾਲ ਸਰੀਰਕ ਗਤੀ ਵਿਧੀਆਂ ਕਸਰਤ , ਸਾਈਕਲਿੰਗ , ਖੇਡਾਂ ,ਵਿੱਚ ਵੀ ਰੁਚੀ ਦਿਖਾਉਣੀ ਚਹੀਦੀ ਹੈ ।
  ਇਸ ਮੋਕੇ ਡਾ ਸੁਖਮੀਤ ਬੇਦੀ ਨੇ ਵਿਦਿਆਰਥੀਆਂ ਨੂੰ ਅਈਰਨ ਕੈਲੀਸੀਅਮ ਤੇ ਵਧਦੀ ਉਮਰ ਨਾਲ ਪ੍ਰਟੀਨ ਲੈਣੀ ਬਹੁਤ ਜਰੀਰ ਹੈ ਤਾ ਜੋ ਉਹਨਾਂ ਦੀ ਸ਼ਰੀਰਕ ਕਮੀਆਂ ਨੂੰ ਪੂਰਾ ਕਰ ਸਕਦਾ ਹੈ । ਕਿਉਕਿ ਅੱਜ ਕਲ੍ਹ ਦੇ ਬੱਚੇ ਜੰਕ ਫੂਡ ਜਿਵੇ , ਤਲੀਆਂ ਹੋਈਆਂ ਚੀਜਾਂ , ਬਰਗਰ , ਪੀਜਾ, ਨੋਡਲ ਮਾਰਕੀਟ ਵਿੱਚ ਬਣੇ ਹੋਏ ਚਿਪਸ , ਸੋਫਟ ਡਰਕਿੰਸ ਦੀ ਜਿਆਦਾ ਵਰਤੋ ਦੇਖੀ ਗਈ ਹੈ । ਜੋ ਕਿ ਉਹਨਾਂ ਨੂੰ ਕਾਫੀ ਅਗੇ ਜਾ ਸਰੀਰਕ ਬਿਮਾਰੀਆਂ ਦਾ ਕਾਰਨ ਬਣਦੀ ਤੇ ਮੋਟਾਪੋ ਵੱਧਦਾ ਜਾਦਾਂ ਹੈ ਤੇ ਹੋਰ ਵੀ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਇਹਨਾ ਕਮੀਆਂ ਦੀ ਸਹੀ ਪੋਸ਼ਟਕ ਅਹਾਰ ਲੈਣ ਦੀ ਬਹੁਤ ਜਰੂਰਤ ਤੇ ਹੈ ਤੇ ਘਰ ਦਾ ਖਾਣਾ ਖਾਣ ਬਹੁਤ ਜਰੂਰੀ ਹੈ । ਤਾ ਹੀ ਅਸੀ ਆਪਣੇ ਸਮਾਜ ਨੂੰ ਇਕ ਤੰਦਰੁਸਤ ਸਮਾਜ ਬਚਾਅ ਸਕਦੇ ਹਾਂ । ਅੰਤ ਵਿਚ ਪ੍ਰੋ . ਅਮਨਜੋਤ ਕੌਰ ਨੇ ਸੈਮੀਨਾਰ ਵਿਚ ਹਿੱਸਾ ਲੈਣ ਮਹਿਮਾਨਾਂ ਅਤੇ ਵਿਦਿਆਰਥੀਂ ਆ ਦਾ ਧੰਨਵਾਦ ਕੀਤਾ ਇਸ ਮੋਕੇ ਡਿਪਟੀ ਮਾਸ ਮੀਡੀਆਂ ਅਫਸਰ ਗੁਰਜੀਸ਼ ਕੋਰ ਆਦਿ ਹੋਰ ਵੀ ਹਾਜਰ ਸਨ ।

  LEAVE A REPLY

  Please enter your comment!
  Please enter your name here