ਯੂ.ਕੇ ‘ਚ ਸਿੱਖਾਂ ਦੇ ਘਰ ਪੁਲੀਸ ਨੇ ਕੀਤੀ ਛਾਪੇਮਾਰੀ

  0
  19

  ਲੰਦਨ – ਲੰਦਨ ਵਿਚ ਹਾਲ ਹੀ ਵਿਚ ਹੋਈ ਸਿੱਖ ਕਨਵੈਂਸ਼ਨ ਤੋਂ ਬਾਅਦ ਯੂ.ਕੇ ਪੁਲੀਸ ਨੇ ਕੁਝ ਸਿੱਖਾਂ ਦੇ ਘਰਾਂ ‘ਚ ਇੱਕ ਲੜੀ ਤਹਿਤ ਛਾਪੇਮਾਰੀ ਸ਼ੁਰੂ ਕੀਤੀ ਹੈ। ਵਿਦੇਸ਼ੀ ਮੀਡੀਆ ਅਨੁਸਾਰ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਦੇ ਦੋਸ਼ਾਂ ਅਤੇ ਫਰਾਡ ਅਪਰਾਧਾਂ ਦੀ ਸੂਹ ਕਾਰਨ ਬ੍ਰਿਟੇਨ ਕਾਊਂਟਰ ਟੈਰੇਰਿਜ਼ਮ ਦੀ ਟੀਮ ਨੇ ਮੰਗਲਵਾਰ ਨੂੰ ਸੈਂਟਰਲ ਇੰਗਲੈਂਡ ਦੇ ਘਰਾਂ ‘ਚ ਛਾਪੇ ਮਾਰੇ। ਵੈਸਟ ਮਿਡਲੈਂਡਜ਼ ਕਾਊਂਟਰ ਟੈਰੇਰਿਜ਼ਮ ਯੂਨਿਟ (ਡਬਲਿਊ.ਐਮ.ਸੀ.ਟੀ.ਯੂ.) ਦੀ ਅਗਵਾਈ ਹੇਠ ਕਨਵੈਂਟਰੀ, ਲੈਸਟਰ ਅਤੇ ਬਰਮਿੰਘਮ ਵਿੱਚ ਛਾਪੇ ਮਾਰੇ ਗਏ ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੇ ਜਾਣ ਦੀ ਖਬਰ ਹੈ।

  ਵੈਸਟ ਮਿਡਲੈਂਡ ਪੁਲੀਸ ਦਾ ਕਹਿਣਾ ਹੈ ਕਿ ਇਹ ਛਾਪੇ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਦੇ ਦੋਸ਼ਾਂ ਅਤੇ ਫਰਾਡ ਨਾਲ ਜੁੜੇੇ ਹੋਣ ਕਾਰਨ ਮਾਰੇ ਗਏ ਹਨ, ਪਰ ਹਾਲੇ ਤੱਕ ਇੰਨ੍ਹਾਂ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਹਾਲਾਂਕਿ ਸੁਰੱਖਿਆ ਦਸਤਿਆਂ ਨੇ ਛਾਪੇ ਦੀ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ।

  ਇਕ ਯੂਕੇ ਆਧਾਰਤ ਸਿੱਖ ਜਥੇਬੰਦੀ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ “ਭਾਰਤੀ ਪੁਲਿਸ ਅਧਿਕਾਰੀ ਯੂਕੇ ਵਿੱਚ ਹੋ ਸਕਦੇ ਹਨ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ।”  ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ, ”ਉਨ੍ਹਾਂ ਵੱਲੋਂ ਹਾਲ ਹੀ ਵਿਚ ਪੱਛਮੀ ਮਿਡਲੈਂਡਜ਼ ਵਿਚ ਇਕ ਬਹੁਤ ਹੀ ਸਫਲ 35 ਵੀਂ ਸਾਲਾਨਾ ਅੰਤਰਰਾਸ਼ਟਰੀ ਸਿੱਖ ਕਨਵੈਨਸ਼ਨ ਦਾ ਆਯੋਜਨ ਕੀਤਾ ਸੀ ਜਿਸਤੋਂ ਬਾਅਦ ਭਾਰਤੀ ਪੁਲੀਸ ਉਨ੍ਹਾਂ ਦੇ ਇਕੱਠ ਨੂੰ ਮਿਲੇ ਹੁੰਗਾਰਾ ਦੇਖ ਕੇ ਚਿੰਤਾ ਛਿੜੀ ਹੋਈ ਹੋਵੇਗੀ।”

  LEAVE A REPLY

  Please enter your comment!
  Please enter your name here