ਭਾਰਤੀ ਡਾਕ ਵਿਭਾਗ ਵਲੋਂ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਦੀ ਸ਼ੁਰੂਆਤ 1 ਸਤੰਬਰ ਤੋਂ 

  0
  23

  ਹੁਸ਼ਿਆਰਪੁਰ  (ਰੁਪਿੰਦਰ ) ਭਾਰਤੀ ਡਾਕ ਵਿਭਾਗ ਵਲੋਂ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਦੀ ਸ਼ੁਰੂਆਤ 1 ਸਤੰਬਰ ਤੋਂ ਕੀਤੀ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਡਾਕਘਰ ਹੁਸ਼ਿਆਰਪੁਰ ਡਿਵੀਜ਼ਨ ਸ੍ਰੀ ਮੰਦਿਰ ਸਿੰਘ ਰਾਣਾ ਨੇ ਦੱਸਿਆ ਕਿ ਹੁਸ਼ਿਆਰਪੁਰ ਡਾਕ ਮੰਡਲ ਵਿੱਚ ਇਕ ‘ਇੰਡੀਆ ਪੋਸਟ ਪੇਮੈਂਟ ਬੈਂਕ’ ਅਤੇ 5 ਹੋਰ ਪਹੁੰਚ ਕੇਂਦਰ ਵੀ ਸ਼ੁਰੂ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਇਸ ਸਬੰਧੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਐਸ.ਐਸ.ਪੀ. ਸ੍ਰੀ ਜੇ.ਏਲਨਚੇਲੀਅਨ ਕਰਨਗੇ। ਉਨ•ਾਂ ਦੱਸਿਆ ਕਿ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਲੋਕਾਂ ਨੂੰ ਬੱਚਤ ਖਾਤੇ ਅਤੇ ਚਾਲੂ ਖਾਤੇ ਦੀ ਸਹੂਲਤ ਪ੍ਰਦਾਨ ਕਰੇਗਾ, ਜਿਸ ਰਾਹੀਂ ਖਾਤਾਧਾਰਕ ਪੈਸੇ ਟਰਾਂਸਫਰ, ਬਿੱਲਾਂ ਦਾ ਭੁਗਤਾਨ ਅਤੇ ਆਨਲਾਈਨ ਭੁਗਤਾਨ ਕਰ ਸਕਣਗੇ। ਉਨ•ਾਂ ਦੱਸਿਆ ਕਿ ਗ੍ਰਾਹਕਾਂ ਨੂੰ ਮਾਈਕਰੋ ਏ.ਟੀ.ਐਮ. ਮੋਬਾਇਲ ਬੈਂਕਿੰਗ ਐਪਲੀਕੇਸ਼ਨ ਅਤੇ ਐਸ.ਐਮ.ਐਸ. ਰਾਹੀਂ ਲੇਣ ਦੇਣ ਦੀ ਜਾਣਕਾਰੀ ਵਰਗੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਇਹ ਬੈਂਕ ਪੂਰੀ ਤਰ•ਾਂ ਕਾਗਜ਼ ਰਹਿਤ ਖਾਤਾ ਖੋਲ•ਣ ਦੀ ਸਹੂਲਤ ਪ੍ਰਦਾਨ ਕਰੇਗਾ।

  LEAVE A REPLY

  Please enter your comment!
  Please enter your name here