ਬੱਚੇ ਭੁੱਲ ਸਮਾਰਟਫੋਨਾਂ ‘ਚ ਖੁਭੇ ਮਾਪੇ, ਬੱਚਿਆਂ ਨੇ ਸੜਕਾਂ ‘ਤੇ ਆ ਕੀਤਾ ਵਿਰੋਧ

  0
  24

  ਹੈਮਬਰਗ  – ਅਕਸਰ ਹੀ ਰੋਸ ਪ੍ਰਦਰਸ਼ਨ ਸਰਕਾਰਾਂ ਜਾਂ ਭ੍ਰਿਸ਼ਟਾਚਾਰੀ ਖਿਲਾਫ ਕੀਤੇ ਜਾਂਦੇ ਨੇ। ਪਰ ਜਰਮਨੀ ਦੇ ਹੈਮਬਰਗ ਦੀਆਂ ਸੜਕਾਂ ‘ਤੇ ਬੀਤੇ ਦਿਨੀਂ ਅਨੋਖੇ ਹੀ ਕਿਸਮ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ।  ਇਸ ਪ੍ਰਦਰਸ਼ਨ ਦਾ ਮੋਢੀ ਸੀ 7 ਸਾਲਾ ਬੱਚਾ। ਇਸ ਬੱਚੇ ਨਾਲ ਬਹੁ ਗਿਣਤੀ ਵਿਚ ਨਿੱਕੀ ਉਮਰ ਦੇ ਬੱਚਿਆਂ ਨੇ ਸ਼ਾਮਲ ਹੋ ਕੇ ਰੋਸ ਪ੍ਰਦਰਸ਼ਨ ਨੂੰ ਸਫਲ ਕੀਤਾ। 

  ਦਰਅਸਲ ਇੰਨ੍ਹਾਂ ਬੱਚਿਆਂ ਵੱਲੋਂ ਆਪਣੇ ਮਾਪਿਆਂ ਖਿਲਾਫ  ਸੜਕਾਂ ‘ਤੇ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਉਂਕਿ ਇੰਨ੍ਹਾਂ ਦੇ ਮਾਪਿਆਂ ਵੱਲੋਂ ਹੱਦ ਤੋਂ ਵੱਧ ਮੋਬਾਈਲ ਫੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਮਾਪੇ ਇੰਨ੍ਹਾਂ ਬੱਚਿਆਂ ਨਾਲ ਨਹੀਂ ਖੇਡਦੇ। ਰੋਸ ਪ੍ਰਦਰਸ਼ਨ ਕਰਨ ਵਾਲੇ ਬੱਚੇ ਨਾਹਰੇ ਮਾਰ ਰਹੇ ਸਨ ਕਿ, “ਅਸੀਂ ਇੱਥੇ ਹੀ ਹਾਂ, ਅਸੀਂ ਉੱਚੀ ਉੱਚੀ ਬੋਲ ਰਹੇ ਹਾਂ ਕਿਉਂਕਿ ਤੁਸੀਂ ਆਪਣੇ ਮੋਬਾਈਲ ਫੋਨਾਂ ‘ਚ ਆਪਣੇ ਚਿਹਰੇ ਗਡੋਈ ਬੈਠੇ ਹੋ।”

  ਸੱਤ ਸਾਲਾ ਐਮਿਲ ਇਸ ਵਿਰੋਧ ਪ੍ਰਦਰਸ਼ਨ ਦਾ ਮੋਢੀ ਸੀ। ਉਸਨੇ ਕਿਹਾ ਕਿ “ਮੈਨੂੰ ਆਸ ਹੈ ਕਿ ਇਸ ਪ੍ਰਦਰਸ਼ਨ ਤੋਂ ਬਾਅਦ ਮਾਪੇ ਆਪਣੇ ਮੋਬਾਈਲ ਫੋਨ ‘ਤੇ ਘੱਟ ਸਮਾਂ ਬਿਤਾਉਣਗੇ।”

  ਮਾਹਿਰਾਂ ਦਾ ਮੰਨਣਾ ਹੈ ਕਿ ਮਾਪਿਆਂ ਦੀ ਸਮਾਰਟਫੋਨ ਦੀ ਆਦਤ ਆਪਣੇ ਬੱਚਿਆਂ ਵਿਚ ਵਿਹਾਰਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

  ਵਿਰੋਧ ਕਰ ਰਹੇ ਬੱਚੇ ਹੱਥਾਂ ‘ਚ ਤਖਤੀਆਂ ਫੜੀ ਉੱਚੀ ੳੱਚੀ ਬੋਲ ਰਹੇ ਸਨ ਕਿ, ”ਸਾਡੇ ਨਾਲ ਖੇਡੋ, ਆਪਣੇ ਫੋਨਾਂ ਨਾਲ ਨਹੀਂ।”
  ਬੱਚਿਆਂ ਵੱਲੋਖ ਕੀਤੇ ਇਸ ਰੋਸ ਵਿਖਾਵੇ ਦੀਆਂ ਖਬਰਾਂ ਪੂਰੀ ਦੁਨੀਆ ਵਿਚ ਵਾਇਰਲ ਹੋ ਰਹਿਆਂ ਹਨ।

  LEAVE A REPLY

  Please enter your comment!
  Please enter your name here