ਬੰਬ ਵਾਂਗੂ ਫਟਿਆ ਏਸੀ, ਪੁਲਿਸ ਨੇ ਖਿੜਕੀ ਤੋੜ ਕੇ ਕੱਢੀਆਂ ਪਤੀ-ਪਤਨੀ ਦੀਆਂ ਲਾਸ਼ਾਂ !

  0
  13

  ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

  ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਏਅਰ ਕੰਡੀਸ਼ਨਰ (ਏਸੀ) ਵਿੱਚ ਧਮਾਕਾ ਹੋਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਆਗਰਾ ਵਿਚ ਟੂੰਡਲਾ ਦੇ ਭਗਵਾਨ ਆਸ਼ਰਮ ਵਿੱਚ ਅਜੈ ਸ਼ਰਮਾ (50) ਆਪਣੀ ਪਤਨੀ ਨਿਸ਼ਾ ਦੇ ਨਾਲ ਰਹਿੰਦਾ ਸੀ। ਉਹ ਰਾਤ ਆਪਣੇ ਕਮਰੇ ਵਿੱਚ ਸੁੱਤੇ ਪਏ ਸਨ।ਸਵੇਰੇ ਤੇਜ਼ ਧਮਾਕੇ ਨਾਲ ਦੋਵੇਂ ਝੁਲਸ ਗਏ। ਨਿਸ਼ਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਅਜੈ ਨੂੰ ਹਸਪਤਾਲ ਲੈ ਜਾਇਆ ਗਿਆ। ਜਿੱਥੇ ਕੁੱਝ ਦੇਰ ਬਾਅਦ ਉਸ ਦੀ ਵੀ ਮੌਤ ਹੋ ਗਈ।

  ਪੁਲਿਸ ਮੁਤਾਬਕ ਤੜਕੇ ਏਅਰ ਕੰਡੀਸ਼ਨਰ (ਏਸੀ) ਵਿੱਚ ਅੱਗ ਲੱਗ ਗਈ। ਅੱਗ ਪੂਰੇ ਘਰ ਵਿੱਚ ਫੈਲ ਗਈ। ਮੌਕੇ ਉੱਤੇ ਪਹੁੰਚੀ ਅੱਗ ਬਝਾਊ ਟੀਮ ਨੇ ਅੱਗ ਉੱਤੇ ਕਾਬੂ ਪਾਇਆ। ਜਦੋਂ ਮਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ ਸਨ। ਦੋਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

  ਪੁਲਿਸ ਸੂਤਰਾਂ ਦੇ ਮੁਤਾਬਿਕ ਇਹ ਹਾਦਸਾ ਫ਼ਿਰੋਜ਼ਾਬਾਦ ਦੇ ਥਾਣੇ ਟੂੰਡਲਾ ਦੇ ਭਗਵਾਨ ਆਸ਼ਰਮ ਮੁਹੱਲੇ ਵਿੱਚ ਵਾਪਰਿਆ ਹੈ। ਇੱਥੇ ਅਜੈ ਸ਼ਰਮਾ (50) ਆਪਣੀ ਪਤਨੀ ਨਿਸ਼ਾ ਸ਼ਰਮਾ ਦੇ ਨਾਲ ਰਹਿੰਦਾ ਸੀ। ਮਕਾਨ ਵਿੱਚ ਏਸੀ ਲੱਗਾ ਸੀ, ਜਿਸ ਵਿੱਚ ਸਵੇਰੇ ਤਕਰੀਬਨ 5 ਵਜੇ ਤੇਜ਼ ਧਮਾਕਾ ਹੋਣ ਨਾਲ ਅਚਾਨਕ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਗੁਆਂਢ ਦੇ ਲੋਕ ਘਟਨਾ ਵੀ ਥਾਂ ਵੱਲ ਨੂੰ ਭੱਜੇ। ਲੋਕਾਂ ਨੇ ਵੇਖਿਆ ਕਿ ਅਜੈ ਦੇ ਘਰ ਵਿਚੋਂ ਧੂੰਆਂ ਨਿਕਲ ਰਿਹਾ ਸੀ। ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆ ਕੇ ਅਜੈ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

  LEAVE A REPLY

  Please enter your comment!
  Please enter your name here