ਪੰਜਾਬ ਨੇ ਬਣਾਈ ਕੰਪਿਊਟਰ ਸਾਇੰਸ ਟੀਮ :

  0
  5

  ਨਵਾਂਸ਼ਹਿਰ, ਜਨਗਾਥਾ ਟਾਇਮਜ਼ : (ਸਿਮਰਨ)

  ਨਵਾਂਸ਼ਹਿਰ : ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਸ.ਭ.ਸ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਯੂਨਸ ਖੋਖਰ ਵਲੋ ਜਾਰੀ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਦੇਸ਼ ਅਤੇ ਸੂਬੇ ਵਿੱਚ ਤਾਲਾਬੰਦੀ ਦੇ ਚਲਦੇ ਸਕੂਲ ਬੰਦ ਹਨ। ਇਸ ਮਹਾਂਮਾਰੀ ਦੌਰਾਨ ਘਰ ਵਿਚ ਹੀ ਰਿਹ ਕੇ ਬੱਚਿਆ ਨੂੰ ਕੰਪਿਊਟਰ ਵਿਸ਼ੇ ਨੂੰ ਸੋਖੇ ਅਤੇ ਦਿਲਚਸਪੀ ਨਾਲ ਸਿੱਖਣ ਵਿੱਚ ਸਹਾਇਤਾ ਕਰਨ ਲਈ ਸੂਬੇ ਦੇ ਕੰਪਿਊਟਰ ਅਧਿਆਪਕਾਂ ਵਲੋ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਕੰਪਿਊਟਰ ਸਾਇੰਸ ਟੀਮ ਪੰਜਾਬ ਦਾ ਗਠਨ ਕੀਤਾ ਗਿਆ ਹੈ।

  ਇਹ ਟੀਮ ਪੰਜਾਬ ਲੈਵਲ ਤੇ ਬੱਚਿਆ ਨੂੰ ਕੰਪਿਊਟਰ ਸਾਇੰਸ ਵਿਸ਼ੇ ਨੂੰ ਉਤਸ਼ਾਹਤ ਕਰਨ ਲਈ ਬੱਚਿਆਂ ਨੂੰ ਲੜੀਬੱਧ ਤਰੀਕੇ ਨਾਲ ਕੰਪਿਊਟਰ ਸਾਇੰਸ ਵਿਸ਼ੇ ਦੀ ਅਧਿਐਨ ਸਮੱਗਰੀ ਅਤੇ ਟੈਸਟ ਸੀਰੀਜ਼ ਉਪਲੱਬਧ ਕਵਾਈਆਂ ਕਰੇਗੀ।ਅਤੇ ਵਿਸ਼ੇ ਦੇ ਤਕਨੀਕੀ ਪਹਿਲੂਆਂ ਨੂੰ ਆਸਾਨੀ ਨਾਲ ਸਿੱਖਣ ਵਿਚ ਕਾਰਜਸ਼ੀਲ ਹੋਵੇਗੀ। ਅਪਣੇ ਇਸ ਪ੍ਰੋਜੇਕਟ ਨੂੰ ਜਨਤਕ ਤੌਰ ਤੇ ਉਪਲੱਬਧ ਕਰਵਾਉਣ ਲਈ ਟੀਮ ਵੱਲੋ ਇਕ ਫੇਸਬੁੱਕ ਪੇਜ ‘ਡਿਜ਼ੀਟਲ ਲਿਟਰੇਸੀ ਵਰੀਅਰ’ ਕਰਕੇ ਬਣਾਇਆ ਗਿਆ ਹੈ। ਜਿਸ ਨਾਲ ਕੋਈ ਵੀ ਕੰਪਿਊਟਰ ਵਿਸ਼ੇ ਬਾਰੇ ਜਾਣਕਾਰੀ ਲੈ ਸਕਦਾ ਹੈ।

  ਟੀਮ ਵੱਲੋ ਅਪਣੇ ਇਸ ਪ੍ਰੋਜੈਕਟ ਦਾ ਅਗਾਜ ਪੰਜਾਬ ਬੋਰਡ ਦੇ ਸਲੇਬਸ ਅਨੁਸਾਰ ਆਨਲਾਈਨ ਟੈਸਟ ਸੀਰੀਜ਼ ਦੇ ਰੂਪ ਵਿਚ ਮਿਤੀ 22/5/2020 ਤੋ ਕੀਤਾ ਜਾ ਰਿਹਾ ਹੈ। ਤਾਂ ਜੋਂ ਬੱਚਿਆ ਵਲੋ ਪਿੱਛਲੇ ਲਗਭਗ ਡੇਢ ਮਹੀਨੇ ਦੌਰਾਨ ਘਰ ਰਹਿ ਕੇ ਪੜ੍ਹੇ ਸਿਲੇਬਸ ਦੀ ਦੋਹਰਾਈ ਅਤੇ ਟੈਸਟਿੰਗ ਹੋ ਸਕੇ। ਆਉਣ ਵਾਲੇ ਸਮੇਂ ਵਿੱਚ ਇਹ ਟੀਮ ਕੰਪਿਊਟਰ ਸਾਇੰਸ ਵਿਸ਼ੇ ਦੇ ਹਰ ਪਹਿਲੂ ਨੂੰ ਜਨਤਕ ਪਲੈਟਫਾਰਮ ਤੇ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋਂ ਕੋਈ ਵੀ ਚਾਹਵਾਨ ਬੱਚਾ/ਵਿਅਕਤੀ ਇਸ ਬੇਹੱਦ ਜਰੂਰੀ ਅਤੇ ਤਕਨੀਕੀ ਸਿੱਖਿਆ ਤੋਂ ਮਹਿਰੂਮ ਨਾ ਰਿਹ ਸਕੇ।

  LEAVE A REPLY

  Please enter your comment!
  Please enter your name here