ਪੰਜਾਬ ਕਠਾਰ (ਜਲੰਧਰ) ਦੀ ਸ਼ੈਰੋਨਦੀਪ ਵੜੈਚ ਨਿਊਜ਼ੀਲੈਂਡ ‘ਚ ਬਣੀ ਜੇਲ ਅਫ਼ਸਰ

  0
  22

  ਜਲੰਧਰ – ਨਿਊਜ਼ੀਲੈਂਡ ਜਨਮੀ ਪੰਜਾਬੀ ਪੀੜ੍ਹੀ ਆਪਣੀ ਸਫਲਤਾ ਦੀ ਪੌੜੀ ਉਸੇ ਗਤੀ ਦੇ ਨਾਲ ਚੜ੍ਹਦੀ ਨਜ਼ਰ ਆਉਂਦੀ ਹੈ ਜਿਸ ਰਫਤਾਰ ਦੇ ਨਾਲ ਇਥੇ ਦੇ ਮੂਲ ਲੋਕ ਆਪਣੀਆਂ ਪ੍ਰਾਪਤੀਆਂ ਤੱਕ ਪਹੁੰਚਦੇ ਹਨ। ਹੁਣ  ਇਥੇ ਜਨਮੀ ਇਕ ਪੰਜਾਬੀ ਕੁੜੀ ਸ਼ੈਰੋਨਦੀਪ ਵੜੈਚ ਨੇ 20 ਸਾਲ ਦੀ ਉਮਰ ਵਿਚ ਹੀ ਆਪਣੀ ਪੜ੍ਹਾਈ ਦੇ ਨਾਲ-ਨਾਲ ‘ਕੋਰੈਕਸ਼ਨ ਅਫਸਰ’ ਦੀ ਨੌਕਰੀ ਪ੍ਰਾਪਤ ਕਰਕੇ ਆਪਣੇ ਬੁਲੰਦ ਹੌਂਸਲੇ ਅਤੇ ਚੁਣੌਤੀ ਭਰੇ ਰੋਲ ਨੂੰ ਸਵੀਕਾਰ ਕੀਤਾ ਹੈ। ਸ. ਰਣਜੀਤ ਸਿੰਘ ਬਸਰਾ ਅਤੇ ਸ੍ਰੀਮਤੀ ਮਨਜੀਤ ਕੌਰ ਬਸਰਾ ਦੀ ਇਹ ਛੋਟੀ ਧੀ ਇਸ ਵੇਲੇ ਏ.ਯੂ.ਟੀ. ਤੋਂ ਕ੍ਰੀਮਲੋਜੀ ਦੀ ਪੜ੍ਹਾਈ ਜਾਰੀ ਰੱਖ ਰਹੀ ਹੈ। ਗਿੱਧੇ ਅਤੇ ਭੰਗੜੇ ਦੇ ਵਿਚ ਵੀ ਇਹ ਕੁੜੀ ਪੂਰਾ ਭਾਗ ਲੈਂਦੀ ਹੈ ਅਤੇ ਸਾਂਝ ਗਰੁੱਪ ਦੇ ਨਾਲ ਜੁੜੀ ਹੋਈ ਹੈ। ਚੰਗੀ ਤਰ੍ਹਾਂ ਪੰਜਾਬੀ ਬੋਲਣ ਵਾਲੀ ਇਹ ਕੁੜੀ ਆਪਣੇ ਪਿੰਡ ਕਠਾਰ (ਜਲੰਧਰ) ਵੀ ਅਕਸਰ ਜਾਂਦੀ ਰਹਿੰਦੀ ਹੈ। ਇਸ ਕੁੜੀ ਦੇ ਪਿਤਾ ਜੀ ਇਥੇ ਲਗਪਗ 45 ਸਾਲ ਤੋਂ ਰਹਿ ਰਹੇ ਹਨ ਅਤੇ ਇਥੇ ਬਿਜ਼ਨਸ ਕਰਦੇ ਹਨ। ਸ਼ੈਰੋਨਦੀਪ ਦਾ ਪਤੀ ਪ੍ਰਭ ਵੜੈਚ ਇਥੇ ਹੀ ਉਸਦੇ ਨਾਲ ਰਹਿ ਰਿਹਾ ਹੈ।
  ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਕੁੜੀ ਸ਼ੈਰੋਨਦੀਪ ਵੜੈਚ ਨੂੰ ਲੱਖ-ਲੱਖ ਵਧਾਈ!

  LEAVE A REPLY

  Please enter your comment!
  Please enter your name here