ਪਿੰਡ ਗੜੀ ਮਾਨਸੋਵਾਲ ਦੇ ਮਹਿੰਦਰ ਸਿੰਘ ਨੇ ਫਿਜਿਕਸ ਵਿਸ਼ੇ ਵਿੱਚ ਪੀਐੱਚਡੀ ਦੀ ਡਿਗਰੀ ਹਾਸਿਲ ਕੀਤੀ :

  0
  11

  ਗੜ੍ਹਸ਼ੰਕਰ, ਜਨਗਾਥਾ ਟਾਇਮਜ਼ : (ਸਿਮਰਨ)

  ਗੜ੍ਹਸ਼ੰਕਰ : ਸਥਾਨਕ ਤਹਿਸੀਲ ਦੇ ਨੀਮ ਪਹਾੜੀ ਖਿੱਤੇ ਬੀਤ ਦੇ ਪਿੰਡ ਗੜੀ ਮਾਨਸੋਵਾਲ ਦੇ ਮਹਿੰਦਰ ਸਿੰਘ ਪੁੱਤਰ ਅਸ਼ੋਕ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਨਿਊਕਲੀਅਰ ਅਤੇ ਰੇਡੀਏਸ਼ਨ ਫਿਜਿਕਸ ਵਿਸ਼ੇ ਵਿੱਚ ਪੀਐੱਚਡੀ ਦੀ ਡਿਗਰੀ ਹਾਸਿਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਬੀਤ ਖਿੱਤੇ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਗੜੀ ਮਾਨਸੋਵਾਲ ਨੇ ਦੱਸਿਆ ਕਿ ਮਹਿੰਦਰ ਸਿੰਘ ਨੇ ਦਸਵੀਂ ਤੋਂ ਐੱਮਐੱਸਸੀ ਤੱਕ ਦੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਅਤੇ ਕਾਲਜਾਂ ਤੋਂ ਗ੍ਰਹਿਣ ਕੀਤੀ ਅਤੇ ਇਸ ਪਿਛੋਂ ਨਿਊਕਲੀਅਰ ਅਤੇ ਰੇਡੀਏਸ਼ਨ ਫਿਜਿਕਸ ਵਿਸ਼ੇ ਵਿੱਚ ਪੀਐੱਚਡੀ ਦੀ ਡਿਗਰੀ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ।

  ਜਾਣਕਾਰੀ ਅਨੁਸਾਰ ਡਾ. ਮਹਿੰਦਰ ਸਿੰਘ ਨੇ ਕੁੱਝ ਸਮਾਂ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਐਡਹਾਕ ਪ੍ਰਫੈਸਰ ਵਜੋਂ ਵੀ ਸੇਵਾ ਨਿਭਾਈ ਅਤੇ ਇਸ ਪਿਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ ਦੀ ਉਚੇਰੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਡਾ. ਮਹਿੰਦਰ ਸਿੰਘ ਦਾ ਪਾਰਟੀ ਵਲੋਂ ਅਤੇ ਇਲਾਕਾ ਵਾਸੀਆਂ ਵਲੋਂ ਮਾਣ ਸਨਮਾਨ ਕੀਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਬੀਤ ਇਲਾਕੇ ਦੇ ਅਨੇਕਾਂ ਸਕੂਲਾਂ ਵਿੱਚ ਬੇਸ਼ੱਕ ਸਰਕਾਰ ਦੀ ਅਣਦੇਖੀ ਕਾਰਨ ਸਿੱਖਿਆ ਪ੍ਰਬੰਧ ਦੀ ਹਾਲਤ ਤਰਸਯੋਗ ਹੈ ਪਰ ਫਿਰ ਵੀ ਖਿੱਤੇ ਦੇ ਅਨੇਕਾਂ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

  LEAVE A REPLY

  Please enter your comment!
  Please enter your name here