ਠੇਕੇ ਤੇ ਕੰਮ ਕਰਦੇ ਕਰਮਚਾਰੀਆ ਨੂੰ ਜਲਦ ਪੱਕਾ ਕਰੇ ਸਰਕਾਰ: ਰਾਜਾ ਹੰਸ

  0
  8

  ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

  ਹੁਸ਼ਿਆਰਪੁਰ : ਪੰਜਾਬ ਸਰਕਾਰ ਨੇ ਸਾਰੇ ਠੇਕੇ ਤੇ ਕੰਮ ਕਰਦੇ ਕਰਮਚਾਰੀਆ ਨੂੰ ਪੱਕੇ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਕਰੋਨਾ ਮਹਾਂਮਾਰੀ ਕਾਰਨ ਡਲੇ ਹੋ ਗਿਆ ਸੀ। ਪਰੰਤੂ ਇਸ ਮਹਾਂਮਾਰੀ ਦੌਰਾਨ ਸਾਰੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀ ਜਿਹਨਾਂ ਵਿੱਚ ਸਫ਼ਾਈ ਸੇਵਕ, ਡਰਾਈਵਰ, ਫਾਇਰਮੈਨ, ਕਲਰਕ, ਟਿਊਬੈਲ ਆਪਰੇਟਰ, ਮਾਲੀ, ਸੀਵਰਮੈਨ, ਮੁਹੱਲਾ ਸੈਨੀਟੇਸ਼ਨ ਕਮੇਟੀ ਅਤੇ ਹੋਰ ਦਰਜਾਚਾਰ ਕਰਮਚਾਰੀਆ ਨੇ ਆਪਣਾ ਯੋਗਦਾਨ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਪਾਇਆ।

  ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਠੇਕੇ ਤੇ ਲੱਗੇ ਕਰਮਚਾਰੀਆ ਨੂੰ ਤੁਰੰਤ ਪੱਕਾ ਕੀਤਾ ਜਾਵੇ ਤਾ ਜੋ ਆਪਣੀਆ ਸੇਵਾਵਾਂ ਵਧੀਆ ਤਰੀਕੇ ਨਾਲ ਦੇ ਸਕਣ ਅਤੇ ਇਸ ਮਹਾਂਮਾਰੀ ਤੇ ਕੰਮ ਕਰਨ ਲਈ ਸ਼ਾਬਸ਼ਾ ਦੇਣ ਦਾ ਸਹੀ ਮੌਕਾ ਹੈ ਇਹ ਵਿਚਾਰ ਰਾਜਾ ਹੰਸ ਪ੍ਰਧਾਨ ਸਫ਼ਾਈ ਮਜ਼ਦੂਰ ਅਤੇ ਵਰਕਰ ਯੂਨਿਅਨ ਵਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ।

  LEAVE A REPLY

  Please enter your comment!
  Please enter your name here